Tuesday, February 25, 2014

ਸੰਗੀਤ ਭਾਰਤੀ ਅਕੈਡਮੀ ਲੁਧਿਆਣਾ ਦੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਆਯੋਜਨ

Fri, Feb 21, 2014 at 4:04 PM
ਪ੍ਰੋ.ਕਰਤਾਰ ਸਿੰਘ ਜੀ ਦਾ ਸਨਮਾਨ ਅਤੇ ਬਸੰਤ ਰਾਗ 'ਤੇ ਅਧਾਰਿਤ ਕੀਰਤਨ
ਲੁਧਿਆਣਾ: 25 ਫਰਵਰੀ 2014: (ਪੰਜਾਬ ਸਕਰੀਨ ਬਿਊਰੋ):
ਸੰਗੀਤ ਭਾਰਤੀ ਅਕੈਡਮੀ ਲੁਧਿਆਣਾ ਦੇ ਵਿਦਿਆਰਥੀਆਂ ਵਲੋਂ ਗੁਰਮਤਿ ਸੰਗੀਤ ਅਚਾਰੀਆ ਪ੍ਰੋ:ਕਰਤਾਰ ਸਿੰਘ ਜੀ ਦਾ ਸਨਮਾਨ ਸਮਾਗਮ ਕਰਵਾਇਆ ਗਿਆ।ਇਸ ਮੌਕੇ ਬਸੰਤ ਰਾਗ ਕੀਰਤਨ ਦਰਬਾਰ ਗੁ:ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਗੁ: ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ  ਹੋਇਆ।ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀਏ ਜੱਥਿਆਂ, ਡਾ:ਗੁਰਨਾਮ ਸਿੰਘ ਪਟਿਆਲਾ, ਪ੍ਰੋ:ਕਰਤਾਰ ਸਿੰਘ,ਭਾਈ ਮਨਜੀਤ ਸਿੰਘ (ਸ੍ਰੀ ਦਰਬਾਰ ਸਾਹਿਬ) ,ਭਾਈ ਹਰਪਿੰਦਰ ਸਿੰਘ (ਸ੍ਰੀ ਦਰਬਾਰ ਸਾਹਿਬ),ਭਾਈ ਜਸਪਿੰਦਰ ਸਿੰਘ (ਸ੍ਰੀ ਦਰਬਾਰ ਸਾਹਿਬ), ਭਾਈ ਇਕਬਾਲ ਸਿੰਘ ਲੁਧਿਆਣਾ , ਭਾਈ ਹਰਜੋਤ ਸਿੰਘ ਕਪੂਰਥਲਾ, ਭਾਈ ਪ੍ਰਭਲੀਨ ਸਿੰਘ ਲੁਧਿਆਣਾ, ਸ੍ਰ: ਕੁਲਵੰਤ ਸਿੰਘ (ਊਤਮ ਘਿਓ ਵਾਲੇ) ਅਤੇ  ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਵਲੋ ਬਸੰਤ ਰਾਗ 'ਤੇ ਅਧਾਰਿਤ ਕੀਰਤਨ ਕੀਤਾ ਗਿਆ।
ਉਪਰੰਤ ਸਮੂਹ ਵਿਦਿਆਰਥੀਆਂ ਦੀ ਤਰਫੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਪ੍ਰੋ:ਕਰਤਾਰ ਸਿੰਘ ਨੂੰ ਸਨਮਾਨ ਚਿੰਨ ਭੇਟ ਕੀਤਾ।ਇਸ ਮੌਕੇ ਡਾ:ਗੁਰਨਾਮ ਸਿੰਘ ਮੁਖੀ ਗੁਰਮਤਿ ਸੰਗੀਤ ਚੇਅਰ, ਮਾਤਾ ਵਿਪਨਪ੍ਰੀਤ ਕੌਰ, ਪ੍ਰਿੰਸੀਪਲ ਰਵੀ ਸਿੰਘ ਚੰਡੀਗੜ੍ਹ, ਗਿਆਨੀ ਅਮੀਰ ਸਿੰਘ ਜਵੱਦੀ ਟਕਸਾਲ, ਪ੍ਰਿੰਸੀਪਲ ਹਰਭਜਨ ਸਿੰਘ ਸਿਖ ਮਿਸ਼ਨਰੀ ਕਾਲਜ ਲੁਧਿਆਣਾ,ਮਾਸਟਰ ਚੰਚਲ ਸਿੰਘ ਦਮਦਮੀ  ਟਕਸਾਲ ਮਾਹਲਪੁਰ, ਸ੍ਰ ਅਮਰਜੀਤ ਸਿੰਘ ਵਾਇਸ ਚੇਅਰਮੈਨ ਗੁਰਮਤਿ ਮਿਸ਼ਨਰੀ ਕਾਲਜ ਰੋਪੜ, ਭਾਈ ਮਨਜੀਤ ਸਿੰਘ ਪਠਾਨਕੋਟ ਗੁਰਮਤਿ ਰਾਗੀ ਸਭਾ ਲੁਧਿਆਣਾ, ਸ੍ਰ: ਜਤਿੰਦਰਪਾਲ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਭਾਈ ਸੁਖਵਿੰਦਰ ਸਿੰਘ ਅਨੰਦਪੁਰ ਸਾਹਿਬ , ਗਿਆਨੀ ਜਸਪਾਲ ਸਿੰਘ ਅਮਰੀਕਾ , ਸ੍ਰ: ਬੇਅੰਤ ਸਿੰਘ ਚਾਨਾ ਕੈਨੇਡਾ , ਹਰਕੀਰਤ ਕੌਰ ਯੂ.ਕੇ. , ਚਰਨਜੀਤ ਕੌਰ ਰਾਮਗੜੀਆ ਕਾਲਜ , ਜਤਿੰਦਰਪਾਲ ਸਿੰਘ ਗੋਰਮਿੰਟ ਕਾਲਜ , ਦਵਿੰਦਰਪਾਲ ਸਿੰਘ ਗੁਰੂ ਨਾਨਕ ਗਰਲਜ ਕਾਲਜ , ਸ੍ਰ ਈਸ਼ਵਰ ਸਿੰਘ ਦੋਰਾਹਾ, ਸ੍ਰ ਹਰਮਿੰਦਰ ਸਿੰਘ ਦੋਰਾਹਾ , ਸ੍ਰ ਜਸਬੀਰ ਸਿੰਘ ਜਵੱਦੀ , ਹਰਪਾਲ ਸਿੰਘ ਖਾਲਸਾ ਫਰਨੀਚਰ , ਸ੍ਰ ਮਹਿੰਦਰ ਸਿੰਘ ਡੰਗ , ਅਵਤਾਰ ਸਿੰਘ ਬੀ.ਕੇ. , ਜਗਜੀਤ ਸਿੰਘ ਅਹੂਜਾ , ਅਤਰ ਸਿੰਘ ਮੱਕੜ ਆਦਿ ਹਾਜਰ ਸਨ।

No comments: