Thursday, February 20, 2014

ਅੰਗਹੀਣਾਂ ਦੇ ਨੌਕਰੀ-ਫਾਰਮ ਬਿਲਕੁਲ ਮੁਫਤ ਭਰੇ ਜਾਣਗੇ- ਮੰਗਲ ਸਿੰਘ ਗਿੱਲ

 Thu, Feb 20, 2014 at 3:47 PM
ਵੱਧ ਤੋਂ ਵੱਧ ਅੰਗਹੀਣ ਪਹੁੰਚ ਕੇ ਆਪਣੇ ਫਾਰਮ ਭਰਵਾਉਣ
ਲੁਧਿਆਣਾ: 20 ਫ਼ਰਵਰੀ 2014: (ਸਤਪਾਲ ਸੋਨੀ//ਪੰਜਾਬ ਸਕਰੀਨ):
ਅੰਗਹੀਣ ਭਲਾਈ ਯੂਨੀਅਨ  ਪੰਜਾਬ ਦੇ ਸੂਬਾ ਪ੍ਰਧਾਨ ਸ੍ਰ ਮੰਗਲ ਸਿੰਘ ਗਿੱਲ ਨੇ ਲੁਧਿਆਣਾ ਵਿਖੇ  ਅੰਗਹੀਣਾਂ ਦੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸ੍ਰੀ ਲੱਖਾ ਸਿੰਘ ਨਿਜਾਮਪੁਰਾ, ਸ੍ਰੀ ਜਗੀਰ ਸਿੰਘ, ਸ੍ਰੀ ਸੁਰਜੀਤ ਸਿੰਘ, ਬਾਬਾ ਗੁਰਮੀਤ ਸਿੰਘ ਅਤੇ ਬੀਬੀ ਸਰਬਜੀਤ ਕੌਰ ਨੇ ਭਾਗ ਲਿਆ। ਸ੍ਰ ਗਿੱਲ ਨੇ ਕਿਹਾ ਕਿ 22 ਫਰਵਰੀ ਦਿਨ ਸ਼ਨੀਵਾਰ ਨੂੰ 11 ਵਜੇ ਤੋਂ 2 ਵਜੇ ਤੱਕ ਨਗਰ ਨਿਗਮ ਦਫਤਰ ਲੁਧਿਆਣਾ ਦੇ ਬਾਹਰ ਅੰਗਹੀਣਾਂ ਦੇ   ਨੌਕਰੀਆਂ ਦੇ ਫਾਰਮ ਬਿਲਕੁਲ ਮੁਫਤ ਭਰੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਬੇਰੁਜ਼ਗਾਰ ਅੰਗਹੀਣਾਂ ਦੀ ਨੌਕਰੀਆਂ ਲਈ ਸੂਚੀ ਤਿਆਰ ਕਰਕੇ ਸਰਕਾਰ ਤੱਕ ਪਹੁੰਚ ਕਰਕੇ ਨੌਕਰੀਆਂ ਦਿਵਾਈਆਂ ਜਾਣਗੀਆਂ।  ਉਨ੍ਹਾਂ ਨੇ ਅੰਗਹੀਣਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਅੰਗਹੀਣ ਪਹੁੰਚ ਕੇ ਆਪਣੇ ਫਾਰਮ ਭਰਵਾਉਣ। 
ਸ੍ਰ ਗਿੱਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਵੱਖ ਵੱਖ ਵਿਭਾਗਾਂ ਵਿੱਚ ਅੰਗਹੀਣਾਂ ਦੀਆਂ ਖਾਲੀ ਅਸਾਮੀਆਂ ਭਰ ਕੇ ਅੰਗਹੀਣਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਿਮਾਚਲ ਪ੍ਰਦੇਸ਼ ਵਾਂਗ ਅੰਗਹੀਣਾਂ ਦਾ ਬੱਸਾਂ ਵਿੱਚ ਪੂਰਾ ਕਿਰਾਇਆ ਮੁਆਫ ਹੋਣਾ ਚਾਹੀਦਾ ਹੈ, ਅਨੁਸੂਚਿਤ ਜਾਤੀ ਵਾਂਗ ਬਿਜਲੀ ਯੂਨਿਟ ਵਿੱਚ ਵੀ ਛੋਟ ਅਤੇ ਅੰਗਹੀਣਾਂ ਦੇ ਸਵੈ ਰੁਜਗਾਰ ਲਈ ਕਰਜਾ ਪ੍ਰਣਾਲੀ ਸਿਰਫ ਅੰਗਹੀਣ ਦੀ ਸ਼ਨਾਖਤ ਦੇ ਅਧਾਰ ਤੇ ਹੋਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਖੱਜਲ ਖੁਆਰੀ ਨਾ ਹੋਵੇ। 


No comments: