Tuesday, February 18, 2014

ਕਰਾਈਮ ਰਿਪੋਰਟਰ ਕੁਲਵੰਤ ਸਿੰਘ ਨੂੰ ਸਦਮਾ

ਪੂਜਨੀਕ ਮਾਤਾ ਕਰਤਾਰ ਕੌਰ ਨਹੀਂ ਰਹੇ 
ਲੁਧਿਆਣਾ , 17 ਫਰਵਰੀ (ਸਤਪਾਲ ਸੋਨੀ//ਪੰਜਾਬ ਸਕਰੀਨ):
ਪੰਜਾਬ ਕੇਸਰੀ ਗਰੁਪ ਦੇ  ਕਰਾਈਮ ਰਿਪੋਰਟਰ ਕੁਲਵੰਤ ਸਿੰਘ ਅਤੇ ਐਡਵੋਕੇਟ ਮਨਮੋਹਨ ਸਿੰਘ ਜੀ ਦੇ ਪੂਜਨੀਕ ਮਾਤਾ ਕਰਤਾਰ ਕੌਰ ਜੀ ਜੋ ਪਿੱਛਲੇ ਕਈ ਸਾਲਾਂ ਤੋਂ ਕੈਂਸਰ ਤੋਂ ਪੀੜਿਤ ਸਨ ਦਾ ਸੋਮਵਾਰ ਨੂੰ ਦੇਹਾਂਤ। ਉਹ ਅੱਜ ਕੱਲ ਆਪਣੇ ਵੱਡੇ ਬੇਟੇ ਕੋਲ ਭਾਈ ਰਣਧੀਰ ਸਿੰਘ ਨਗਰ ਵਿੱਚ ਰਹਿ ਰਹੇ ਸਨ ਜਿਥੇ ਉਨ੍ਹਾਂ ਨੇ ਅੱਜ ਆਪਣੇ ਆਖਿਰੀ ਸਾਹ ਲਏ । ਪਤੀ ਦਾ ਦੇਹਾਂਤ  ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਔਲਾਦ ਨੂੰ ਮੁਸ਼ਕਿਲਾਂ ਦੇ ਬਾਵਜੂਦ ਬਹੁਤ ਹੀ ਚੰਗੀ ਪਰਵਰਿਸ਼ ਦਿੱਤੀ ਅਤੇ ਸਮਾਜ ਸੇਵਾ ਵਾਲੇ ਰਾਹ ਤੋਰਿਆ। ਇਹੀ ਕਾਰਣ ਸੀ ਕੀ ਉਹਨਾਂ  ਦੇ ਇਹ ਦੋਵੇਂ ਬੇਟੇ ਆਪੋ ਆਪਣੇ ਖੇਤਰਾਂ ਵਿੱਚ ਖਤਰੇ ਮੁੱਲ ਲੈ ਕੇ ਵੀ ਹੱਕ ਸਚ ਦੀ ਆਵਾਜ਼ ਬੁਲੰਦ ਕਰਨ ਤੋਂ ਕਦੇ ਪਿਛੇ ਨਹੀਂ ਹਟੇ। ਮਾਤਾ ਕਰਤਾਰ ਕੌਰ ਦੀ ਮੌਤ ਨਾਲ ਇੱਕਲੇ ਸਾਡੇ ਮਿੱਤਰ ਕੁਲਵੰਤ ਸਿੰਘ ਨੂੰ ਹੀ ਨਹੀਂ ਸਾਨੂੰ ਸਾਰਿਆਂ ਨੂੰ ਡੂੰਘਾ ਸਦਮਾ ਪੁੱਜਿਆ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਮਾਤਾ ਕਰਤਾਰ ਕੌਰ  ਜੀ ਦੇ ਪਰਿਵਾਰਿਕ ਮੈਂਬਰਾਂ ਨੂੰ ਬਹਾਨਾ ਮੰਨਣ ਦਾ ਬਲ ਬਖਸ਼ੇ ਅਤੇ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ। ਮਾਤਾ ਕਰਤਾਰ ਕੌਰ ਦਾ ਅੰਤਿਮ ਸੰਸਕਾਰ ਮੰਗਲਵਾਰ ਮਿਤੀ 18-02-2014 ਦੁਪਿਹਰ 12.00 ਵੱਜੇ ਮਾਡਲ ਟਾਊਨ ਐਕਸਟੇਂਸ਼ਨ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
ਇਸ ਦੁੱਖ ਦੀ ਘੜੀ ਵਿੱਚ ਕਈ ਸਮਾਜਿਕ ਸੰਗਠਨਾਂ, ਸਿਆਸੀ ਲੀਡਰਾਂ,ਪੱਤਰਕਾਰ ਭਾਈਚਾਰੇ ਅਤੇ ਹੋਰਨਾਂ ਜੱਥੇਬੰਦੀਆਂ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ । 

No comments: