Saturday, February 15, 2014

ਚੰਡੀਗ੍ਹੜ ਵਿਖੇ ਪੰਜਾਬੀ ਭਾਸ਼ਾ ਦੀ ਬੇ-ਕਦਰੀ ਲਈ ਰਾਜਪਾਲ ਨੂੰ ਦੋਸ਼ੀ

ਡਾ:ਸੁਖਦੇਵ ਸਿਰਸਾ ਨੇ ਜਲੰਧਰ ਵਿਖੇ ਭਾਸ਼ਾ ਸੰਮੇਲਨ ਦੌਰਾਨ ਉਠਾਏ ਕਈ ਮੁੱਦੇ 
*ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋਂ ਕੀਤਾ ਗਿਆ ਵਿਸ਼ੇਸ਼ ਆਯੋਜਨ 
*ਪ੍ਰੋ:ਜੋੜਾ ਦਾ ਗਿਆਨੀ ਹੀਰਾ ਸਿੰਘ ਦਰਦ ਐਵਾਰਡ ਨਾਲ ਸਨਮਾਣ 
*ਡਾ:ਕਰਮਜੀਤ ਸਿੰਘ ਨੂੰ ਡਾ:ਰਵਿੰਦਰ ਰਵੀ ਅਲੋਚਨਾ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ 
ਜਲੰਧਰ: 14 ਫਰਵਰੀ 2014: (*ਸੁਰਿੰਦਰਪ੍ਰੀਤ ਘਣੀਆਂ//ਪੰਜਾਬ ਸਕਰੀਨ):
ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕਾ ਸਭਾ (ਰਜਿ:)ਵੱਲੋਂ ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਪ੍ਰਸ਼ਾਸ਼ਕੀ ਸਿੱਖਿਆ,ਅਦਾਲਤਾਂ,ਨਿਆਂ,ਬਾਜ਼ਾਰ,ਰੁਜ਼ਗਾਰ ਆਦਿ ਖੇਤਰਾ ਨੂੰ ਪੂਰਣ ਰੂਪ ਵਿੱਚ ਲਾਗੂ ਕਰਵਾਉਣ ਸਬੰਧੀ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਤਹਿਤ ਦੇਸ਼ ਭਗਤ ਯਾਦਗਾਰ ਹਾਲ-ਜਲੰਧਰ ਵਿਖੇ ਉੱਘੇ ਭਾਸ਼ਾ ਅਤੇ ਸਿੱਖਿਆ ਸ਼ਾਸ਼ਤਰੀ ਡਾ:ਜੋਗਿੰਦਰ ਸਿੰਘ ਪੁਆਰ ਦੀ ਪ੍ਰਧਾਨਗੀ ਤਹਿਤ ਇੱਕ ਵਿਸ਼ਾਲ ਪੰਜਾਬੀ ਭਾਸ਼ਾ ਸੰਮੇਲਨ ਕਰਵਾਇਆ ਗਿਆ ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਸ਼੍ਰੀ ਬਲਦੇਵ ਸਿੰਘ ਸੜਕਨਾਮਾ,ਮਾਰਕਸਵਾਦੀ ਅਲੋਚਕ ਡਾ:ਸੁਰਜੀਤ ਭੱਟੀ,ਡਾ:ਸੁਖਦੇਵ ਸਿਰਸਾ,ਡਾ:ਅਨੂਪ ਸਿੰਘ,ਸ਼੍ਰੀ ਸਤਨਾਮ ਮਾਣਕ, ਉੱਘੇ ਜਨਵਾਦੀ ਕਵੀ ਸ਼੍ਰੀ ਹਰਭਜਨ ਹੁੰਦਲ,ਡਾ:ਸੁਖਵਿੰਦਰ ਸੰਘਾ ਸ਼ਾਮਿਲ ਸਨ।
ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਰਿੰਦਰਪ੍ਰੀਤ ਘਣੀਆ ਨੇ ਮੰਚ ਸੰਚਾਲਣ ਕਰਦਿਆਂ ਸੱਭਿਆਚਾਰਕ ਵਿਗਿਆਨੀ ਡਾ:ਕਰਮਜੀਤ ਸਿੰਘ ਨੂੰ ਕੇਂਦਰੀ ਸਭਾ ਦੀ ਪੰਜਾਬੀ ਭਾਸ਼ਾ ਸਬੰਧੀ ਸਮਝ ਅਤੇ ਮੰਗ ਸਪਸ਼ਟ ਕਰਨ ਲਈ ਕਿਹਾ।ਇਸ ਸੰਦਰਭ ਵਿੱਚ ਡਾ:ਕਰਮਜੀਤ ਸਿੰਘ ਨੇ ਵਿਸਥਾਰ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਰਾਜ ਦੀ ਭਾਸ਼ਾ ਅਤੇ ਸੱਭਿਆਚਾਰਕ ਕੀਤੀ ਸਪਸ਼ਟ ਕਰੇ ਅਤੇ ਭਾਸ਼ਾ ਐਕਟ-2008 ਵਿੱਚ ਸੋਧ ਕਰਕੇ ਪੰਜਾਬ ਭਾਸ਼ਾ ਵਿੱਚ ਕੰਮ ਨਾ ਕਰਨ ਵਾਲੇ ਸਰਕਾਰੀ ਅਤੇ ਗੈਰ ਸਰਕਾਰੀ ਸਾਰੇ ਅਫਸਰਾਂ ਨੂੰ ਸਜਾ ਦੇਣ ਲਈ ਭਾਸ਼ਾ ਟ੍ਰਿਬਿਊਨਲ  ਦੀ ਸਥਾਪਨਾ ਕਰੇ।ਡਾ:ਜੋਗਿੰਦਰ ਸਿੰਘ ਪੁਆਰ ਨੇ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਹਰ ਪੱਧਰ ਦੇ ਲਾਗੁੂ ਕਰਨ ਲਈ ਸਥਾਪਿਤ ਅਦਾਰੇ,ਯੂਨੀਵਰਸਿਟੀਆਂ,ਭਾਸ਼ਾ ਵਿਭਾਗ,ਟੈਕਸਟ ਬੁੱਕ ਬੋਰਡ ਆਦਿ ਪੰਜਾਬੀ ਭਾਸ਼ਾ ਦੀਆਂ ਲੋੜਾਂ ਦੀ ਪੂਰਤੀ ਲਈ ਬੁਨਿਆਦੀ ਸਮੱਗਰੀ ਦੀ ਤਿਆਰੀ ਲਈ ਕੰਮ ਨੇਪਰੇ ਚਾੜਣ ਲਈ ਉੱਚ ਪੱਧਰੀ ਭਾਸ਼ਾ ਕਮੇਟੀ ਗਠਿਤ ਕੀਤੀ ਜਾਵੇ। ਡਾ:ਸੁਖਦੇਵ ਸਿਰਸਾ ਨੇ ਹੋਰ ਮਸਲਿਆ ਦੇ ਨਾਲ-2 ਚੰਡੀਗ੍ਹੜ ਵਿਖੇ ਪੰਜਾਬੀ ਭਾਸ਼ਾ ਦੀ ਬੇ-ਕਦਰੀ ਲਈ ਰਾਜਪਾਲ ਨੂੰ ਦੋਸ਼ੀ ਠਹਿਰਾਇਆ ਉਕਤ ਤੋਂ ਬਿਨਾਂ ਡਾ:ਸੁਰਜੀਤ ਸਿੰਘ ਭੱਟੀ ,ਸ੍ਰ਼੍ਰੀ ਸਤਨਾਮ ਮਾਣਕ,ਡਾ:ਅਨੂਪ ਸਿੰਘ, ਸ਼੍ਰੀ ਬਲਦੇਵ ਸਿੰਘ,ਸ਼੍ਰੀ ਸੁਲੱਖਣ ਸਰਹੱਦੀ,ਸ਼੍ਰੀ ਕੁਲਦੀਪ ਬੇਦੀ ,ਡਾ:ਸੁਖਵਿੰਦਰ ਸੰਘਾ,ਸ਼੍ਰੀ ਹਰਭਜਨ ਹੁੰਦਲ ਨੇ ਦੁੱਖ ਪ੍ਰਗਟ ਕੀਤਾ ਕਿ ਪੰਜਾਬੀ ਭਾਸ਼ਾਈ ਸੂਬੇ ਦਾ ਪ੍ਰਸ਼ਾਸਨਿਕ ਅਤੇ ਵਿਦਿਅਕ ਢਾਂਚੇ ਦੇ ਕੰਮ-ਕਾਜ ਵਿੱਚ ਅੰਗਰੇਜ਼ੀ ਭਾਸ਼ਾ ਭਾਰੂ ਹੈ।ਇਹਨਾਂ ਬੁਲਾਰਿਆਂ ਨੇ ਇਸ ਗੱਲ ਤੇ ਜ਼ੋ਼ਰ ਦਿੱਤਾ ਕਿ ਹੁਣ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੰਮ ਕਰਨ ਵਾਲੇ ਸਾਰੇ ਸੰਗਠਨਾਂ ਨੂੰ ਸਿਧਾਂਤਕ ਬਹਿਸਾ/ਮੰਗਾਂ ਛੱਡ ਕੇ ਅਮਲੀ ਪੱਧਰ ਤੇ ਯਤਨ ਜੁਟਾਉਣੇ ਚਾਹੀਦੇ ਹਨ।ਇਸ ਦੇ ਨਾਲ ਸੁਰਿੰਦਰਪ੍ਰੀਤ ਘਣੀਆਂ ਨੇ ਰਾਜ ਸਰਕਾਰ ਵੱਲੋਂ ਪਹਿਲੀ ਜਮਾਤ ਤੋ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਜਾ ਰਹੀ ਅੰਗਰੇਜੀ ਭਾਸ਼ਾ ਨੂੰ ਗੈਰ ਬਾਲ ਮਨੋਵਿਗਿਆਨਕ ਅਤੇ ਗੈਰ ਸਿੱਖਿਆ ਮਨੋਵਿਗਿਆਨਕ ਦੱਸਦਿਆ ਮੰਗ ਕੀਤੀ ਕਿ ਇਹ ਫੈਸਲਾ ਸਰਕਾਰ ਨੰੁੂ ਵਾਪਿਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇੱਕੋ ਵੇਲੇ ਤਿੰਨ ਭਾਸ਼ਾਵਾ ਦੀ ਪੜ੍ਹਾਈ ਬਾਲ-ਬੁੱਧ ਵਿੱਚ ਭੰਬਲਭੂਸਾ ਪੈਦਾ ਕਰਦੀ ਹੈ। ਇਸ ਮੌਕੇ ਸ਼੍ਰੀ ਮੱਖਣ ਕੁਹਾੜ, ਪਿ੍ਰੰ:ਜਗਰੂਪ ਸਿੰਘ, ਗਿਆਨੀ ਸੰਤੋਖ ਸਿੰਘ, ਬੀਬਾ ਕੁਲਵੰਤ ਸ਼੍ਰੀ ਜਰਨੈਲ ਸਿੰਘ, ਸ਼੍ਰੀ ਕਮਲਦੀਪ ਸਿੰਘ ਆਮ ਆਦਮੀ ਪਾਰਟੀ ਆਗੂ , ਡਾ: ਅਰਵਿੰਦਰ ਕੌਰ ਕਾਕੜਾ, ਸ਼੍ਰੀਮਤੀ ਸੁਰਿੰਦਰਜੀਤ ਕੌਰ ਬੁਲਾਰਿਆ ਨੇ ਵੀ ਆਪਣੇ ਕੀਮਤੀ ਵਿਚਾਰ ਰੱਖੇ। ਸੰਮੇਲਣ ਦੌਰਾਨ ਕੇਂਦਰੀ ਸਭਾ ਵੱਲੋਂ ਪੋ੍ਰ:ਅਵਤਾਰ ਜੋੜਾ ਨੂੰ ਗਿਆਨੀ ਹੀਰਾ ਸਿੰਘ ਦਰਦ ਯਾਦਗਾਰੀ ਜਥੇਬੰਧਕ ਸਨਮਾਨ ਅਤੇ ਡਾ:ਕਰਮਜੀਤ ਸਿੰਘ ਨੂੰ ਡਾ:ਰਵਿੰਦਰ ਰਵੀ ਯਾਦਗਾਰੀ ਅਲੋਚਨਾ ਸਨਮਾਨ ਪ੍ਰਦਾਨ ਕੀਤੇ ਗਏ।ਕੇਂਦਰੀ ਸਭਾ ਨਾਲ ਸਬੰਧਿਤ ਪੰਜਾਬੀ ਸਾਹਿਤ ਸਭਾ ਜੈਤੋਂ ਮੰਡੀ (ਫਰੀਦਕੋਟ) ਵੱਲੋਂ ਇਸ ਮੌਕੇ ਸ਼੍ਰੀ ਹਰਭਜਨ ਸਿੰਘ ਹੁੰਦਲ ਨੂੰ ਦੀਪਕ ਜੈਤੋਈ ਐਵਾਰਡ ਪ੍ਰਦਾਨ ਕੀਤਾ ਗਿਆ।ਡਾ:ਸੁਰਜੀਤ ਬਰਾੜ ਨੇ ਇਸ ਮੌਕੇ ਕੇਂਦਰੀ ਸਭਾ ਵੱਲੋਂ ਕੁਝ ਮਤੇ ਰੱਖੇ ਅਤੇ ਆਖੀਰ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਲੱਖਣ ਸਰਹੱਦੀ ਨੇ ਸੰਮੇਲਨ ਨੂੰ ਸਫਲ ਬਣਾਉਣ ਵਾਲੀਆਂ ਸਾਰੀਆ ਧਿਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਉਕਤ ਤੋਂ ਇਲਾਵਾ ਕਹਾਣੀਕਾਰ ਦੀਪ ਦਵਿੰਦਰ, ਭੁਪਿੰਦਰ ਸੰਧੂ, ਦੇਵ ਦਰਦ, ਸੁਮੀਤ ਸਿੰਘ, ਮਦਨ ਵੀਰਾ, ਕਰਮ ਸਿੰਘ ਵਕੀਲ, ਸੁਖਦੇਵ ਪ੍ਰੇਮੀ, ਸੁਮੀਤ ਸਿੰਘ, ਹਰਦੀਪ ਢਿਲੋਂ, ਚਮਕ ਸੁਰਜੀਤ, ਡਾ:ਜਸਪਾਲਜੀਤ, ਸਰਦਾਰਾ ਸਿੰਘ ਚੀਮਾ, ਰਾਜਿੰਦਰ ਪਰਦੇਸੀ, ਡਾ:ਹਰਪ੍ਰੀਤ ਸਿੰਘ ਹੁੰਦਲ, ਗੁਰਮੀਤ ਕੜਿਆਲਵੀ,ਰਣਜੀਤ ਸਰਾਂਵਾਲੀ, ਸੁਖਦੇਵ ਕੌਰ ਚਮਕ, ਤਲਵਿੰਦਰ ਕੌਰ, ਨਾਵਲਕਾਰ ਕੇਵਲ ਕਲੋਟੀ, ਕਹਾਣੀਕਾਰ ਲਾਲ ਸਿੰਘ, ਮੁਖਤਾਰ ਗਿੱਲ, ਸੁਨੀਲਮ ਮੰਡ, ਡਾ:ਜਾਗੀਰ ਸਿੰਘ ਨੂਰ, ਸ਼੍ਰੀ ਦਰਸ਼ਨ ਸਿੰਘ ਗੁਰੂ ਹਰਸਹਾਏ, ਪਿ੍ਰੰ:ਜਗਰੂਪ ਸਿੰਘ, ਧਰਮਿੰਦਰ ਅੋਲਖ, ਨਿਰਮਲ ਅਰਪਨ, ਡਾ:ਸ਼ਮਸ਼ੇਰ ਮੋਹੀ, ਰੇਨੂ ਨਈਅਰ,ਦੇਸ ਰਾਜ ਕਾਲੀ, ਭਗਵੰਤ ਰਸੂਲਪੁਰੀ, ਗੁਰਮੀਤ ਸਿੰਘ ਦੇਸ਼ ਭਗਤ ਯਾਦਗਾਰ ਹਾਲ, ਅਮਰੀਕ ਡੋਗਰਾ, ਸ਼੍ਰੀ ਪਿਆਰਾ ਸਿੰਘ ਭੋਗਲ, ਨਵਤੇਜ਼ ਗੜਦੀਵਾਲਾ, ਸ਼੍ਰੀ ਗੁਰਦੇਵ ਸਿੰਘ ਬਰਾੜ ਬਲਦੇਵ ਬੁੱਟਰ ਸਮੇਤ ਦੋ ਸੋ ਦੇ ਕਰੀਬ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।
*ਸੁਰਿੰਦਰਪ੍ਰੀਤ ਘਣੀਆਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਜਨਰਲ ਸਕੱਤਰ ਹਨ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ- 9814086961

No comments: