Saturday, February 01, 2014

ਜੱਥੇਦਾਰ ਪੰ.ਸਰਕਾਰ ਨੂੰ ਪੱਕੀ ਰਿਹਾਈ ਲਈ ਆਦੇਸ਼ ਜ਼ਾਰੀ ਕਰਨ:ਭਾਈ ਭਾਉ

     ਬਲਜੀਤ ਸਿੰਘ ਭਾਉ ਅਤੇ ਭਾਈ ਦਇਆ ਸਿੰਘ ਲਾਹੋਰੀਆ ਅਤੇ ਸੁੱਖੀ ਪੁਲਿਸ ਦੀ ਸਖਤ ਸੁੱਰਖਿਆ ਹੇਠ ਪੇਸ਼
                      ਮਾਮਲੇ ਦੀ ਅਗਲੀ ਸੁਣਵਾਈ 13 ਅਤੇ 14 ਮਾਰਚ
ਨਵੀਂ ਦਿੱਲੀ 31 ਜਨਵਰੀ (ਮਨਪ੍ਰੀਤ ਸਿੰਘ ਖਾਲਸਾ/ਹਰਸ਼ੀਨ ਕੌਰ//ਪੰਜਾਬ ਸਕਰੀਨ):
ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰਖਿਆ ਹੇਠ ਦਿੱਲੀ ਪੁਲਿਸ ਵਲੋਂ ਭਾਈ ਦਇਆ ਸਿੰਘ ਲਾਹੋਰੀਆ, ਭਾਈ ਬਲਜੀਤ ਸਿੰਘ ਭਾਉ ਅਤੇ ਪੰਜਾਬ ਪੁਲਿਸ ਵਲੋਂ ਭਾਈ ਸੁਖਵਿੰਦਰ ਸਿੰਘ ਸੁਖੀ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25(1)), 120 ਬੀ ਅਤੇ 121 ਏ ਅਧੀਨ ਮਾਨਨੀਯ ਜੱਜ ਦੱਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇˆ ਤੋਂ 1 ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ। ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਵਿਚ ਅਜ ਸਰਕਾਰੀ ਗਵਾਹਾਂ ਵਲੋਂ ਪੇਸ਼ ਹੋ ਕੇ ਅਪਣੀ ਗਵਾਹੀ ਦਰਜ਼ ਕਰਵਾਈ ਗਈ ਤੇ ਸਿੰਘਾਂ ਵਲੋਂ ਪੇਸ਼ ਹੋਏ ਵਕੀਲਾਂ ਨੇ ਵੀ ਉਨ੍ਹਾਂ ਨਾਲ ਕ੍ਰਾਸਿੰਗ ਕੀਤੀ ਸੀ ਜਿਸ ਕਰਕੇ ਬਹਿਸ ਤਕਰੀਬਨ 2 ਘੰਟੇ ਤਕ ਚਲੀ ਸੀ ।
ਪੇਸ਼ੀ ਉਪਰੰਤ ਭਾਈ ਬਲਜੀਤ ਸਿੰਘ ਭਾਉ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਪਿਛੇ ਪੈਰੋਲ ਤੇ ਆਏ 4 ਸਿੰਘਾਂ ਦੀ ਪੱਕੀ ਰਿਹਾਈ ਕਰਵਾਉਣ ਅਤੇ ਬਾਕੀ ਦੇ ਵੀ 2 ਸਿੰਘਾਂ ਦੀ ਰਿਹਾਈ ਕਰਵਾਉਣ ਦੀ ਜਿੰਮੇਵਾਰੀ ਆਪ ਲੈ ਕੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਖਤਮ ਕਰਵਾਈ ਸੀ । ਅਸੀ ਉਨ੍ਹਾਂ ਤੋਂ ਪੁਛਣਾਂ ਚਾਹੁੰਦੇ ਹਾਂ ਕਿ ਚਾਰੇ ਸਿੰਘਾਂ ਦੀ ਪੈਰੋਲ ਖਤਮ ਹੋ ਚੁੱਕੀ ਹੈ ਤੇ ਉਹ ਮੁੜ ਜੇਲ੍ਹ ਦੀ ਚਾਰਦਿਵਾਰੀ ਅੰਦਰ ਬੰਦ ਹੋ ਚੁਕੇ ਹਨ ਤੇ ਬਾਕੀ ਦੋ ਸਿੰਘਾਂ ਦੀ ਰਿਹਾਈ ਬਾਰੇ ਅਜੇ ਕੌਮ ਨੂੰ ਕੂਝ ਪਤਾ ਨਹੀ ਹੈ । ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿਚ ਜੱਥੇਦਾਰ ਨੂੰ ਕੌਮ ਦਾ ਸਰਵਉੱਚ ਅਹੁਦਾ ਮੰਨਿਆ ਗਿਆ ਹੈ ਤੇ ਉੱਥੋ ਜਾਰੀ ਆਦੇਸ਼ ਸਰਕਾਰਾਂ ਲਈ ਵੀ ਰੱਬੀ ਆਦੇਸ਼ ਹੁੰਦਾ ਹੈ, ਜਿਸ ਦੀ ਮਿਸਾਲ ਸਿੱਖ ਇਤਿਹਾਸ ਵਿਚ ਅਕਾਲੀ ਫੂਲਾ ਸਿੰਘ ਜੀ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਸਮੇਂ ਦਾ ਮਹਾਰਾਜੇ ਰਣਜੀਤ ਸਿੰਘ ਨੂੰ ਦਰਖਤ ਨਾਲ ਬੰਨ ਕੇ ਕੋੜੇ ਮਾਰਨ ਦੀ ਸਜਾ ਸੁਨਾਉਣ ਤੋਂ ਵੀ ਗੁਰੇਜ ਨਹੀ ਕੀਤਾ ਸੀ । ਕਿ ਹੁਣ ਦੇ ਜੱਥੇਦਾਰ ਇਸ ਤੋਂ ਸਬਕ ਸਿੱਖਦੇ ਹੋਏ ਅਪਣੇ ਕਹੇ ਆਦੇਸ਼ ਕਿ ਅਸੀ ਪੰਜਾਬ ਸਰਕਾਰ ਤੇ ਦਬਾਅ ਪਾ ਕੇ ਸਿੰਘਾਂ ਦੀ ਪੱਕੀ ਰਿਹਾਈ ਕਰਵਾਵਾਂਗੇ ਤੇ ਪਾਲਨਾ ਕਰਨਗੇ ਜਾਂ ਸਿਰਫ ਕੁਰਸੀ ਬਚਾਉਣ ਖਾਤਿਰ ਉਨ੍ਹਾਂ ਦੀ ਜੀ ਹਜੂਰੀ ਹੀ ਕਰਦੇ ਰਹਿਣਗੇ..? ।
ਅਸੀ ਧੰਨਵਾਦੀ ਹਾਂ ਭਾਈ ਗੁਰਬਖਸ਼ ਸਿੰਘ ਦੇ ਜਿਨ੍ਹਾਂ ਦੀ ਭੁੱਖ ਹੜਤਾਲ ਬਦੋਲਤ ਸਮੂਹ ਸੰਸਾਰ ਨੂੰ ਪਤਾ ਲਗਿਆ ਕਿ ਕਿਸ ਤਰ੍ਹਾਂ 20-20 ਸਾਲਾਂ ਤੋਂ ਸਿੱਖਾਂ ਨੂੰ ਜੇਲ੍ਹਾਂ ਅੰਦਰ ਹੀ ਡੱਕ ਕੇ ਰਖਿਆ ਹੋਇਆ ਹੈ । ਸਿੱਖਾਂ ਨਾਲ ਧੱਕਾ ਕੀਤਾ ਜਾਦਾਂ ਹੈ ਤੇ ਸਜਾਵਾਂ ਭੁਗਤਣ ਤੋ ਬਾਅਦ ਵੀ ਉਨ੍ਹਾਂ ਨੂੰ ਛਡਿਆ ਨਹੀ ਜਾਦਾਂ ।
ਭਾਈ ਬਲਜੀਤ ਸਿੰਘ ਵਲੋਂ ਸੀਨਿਅਰ ਵਕੀਲ ਮੰਨਿਦਰ ਸਿੰਘ ਅਪਣੇ ਅਸਿਸਟੇਂਟ ਜਗਮੀਤ ਰੰਧਾਵਾ, ਸੰਜਯ ਚੋਬੇ, ਏਕਤਾ ਅਤੇ ਭਾਈ ਦਇਆ ਸਿੰਘ ਲਾਹੋਰੀਆ ਤੇ ਸੁੱਖਵਿੰਦਰ ਸਿੰਘ ਸੁੱਖੀ ਵਲੋਂ ਬਨਕਿੰਮ ਕੇ ਕੁਲਸ਼੍ਰੇਸ਼ਥਾ ਪੇਸ਼ ਹੋਏ ਸਨ । ਮਾਮਲੇ ਦੀ ਅਗਲੀ ਸੁਣਵਾਈ ਹੁਣ 13 ਅਤੇ 14 ਮਾਰਚ ਨੂੰ ਹੋਵੇਗੀ ।

No comments: