Sunday, February 23, 2014

ਜੈਨ ਹੈਲਥ ਸੈਂਟਰ ਵਲੋਂ 7ਵਾਂ ਮੁਫਤ ਚੈਕ ਅੱਪ ਕੈਂਪ

 ਜਰੂਰਤਮੰਦ ਮਰੀਜ਼ਾਂ ਨੂੰ  ਵੰਡੀਆਂ ਗਈਆਂ ਮੁੱਫਤ ਦਵਾਈਆਂ
ਲੁਧਿਆਣਾ: 23 ਫਰਵਰੀ 2014: (ਸਤਪਾਲ ਸੋਨੀ//ਪੰਜਾਬ ਸਕਰੀਨ): 
ਜੈਨ ਹੈਲਥ ਸੈਂਟਰ ਵਲੋਂ 7ਵਾਂ ਮੁਫਤ ਚੈਕ ਅੱਪ ਕੈਂਪ ਬਸੰਤ ਵਿਹਾਰ . ਨੂਰਵਾਲਾ ਰੋਡ, ਨਜਦੀਕ ਸਬਜੀ ਮੰਡੀ ਵਿੱਖੇ ਡਾ: ਰਾਹੁਲ ਜੈਨ ਦੀ ਅਗਵਾਈ ਵਿੱਚ ਲਗਾਇਆ ਗਿਆ। ਅੱਜ ਦੇ ਇਸ ਕੈਂਪ ਵਿੱਚ ਸ਼ੂਗਰ, ਬੱਲਡ ,ਕਲਸਟਰੋਲ ,ਨਿਊਰੋਪੈਥੀ ਆਦਿ ਦੀ ਮੁੱਫਤ ਜਾਂਚ ਕੀਤੀ ਗਈ। ਜਰੂਰਤਮੰਦ ਮਰੀਜ਼ਾਂ ਨੂੰ ਮੁੱਫਤ ਦਵਾਈਆਂ ਵੀ ਵੰਡੀਆਂ ਗਈਆਂ । ਅੱਜ ਦੇ ਇਸ ਕੈਂਪ ਦਾ ਬਹੁਤ ਸਾਰੇ ਮਰੀਜ਼ਾਂ ਨੇ ਲਾਭ ਉਠਾਇਆ। ਇਸ ਮੌਕੇ ਡਾ: ਰਾਹੁਲ ਜੈਨ ਨੇ ਕਿਹਾ ਕਿ ਉਹ ਜਰੂਰਤਮੰਦ ਮਰੀਜ਼ਾਂ ਦੀ ਸਹਾਇਤਾ ਲਈ ਹਮੇਸ਼ਾ ਹੀ ਉਪਲੱਬਧ ਹਨ ਅਤੇ ਉਹ ਭਵਿੱਖ ਵਿੱਚ ਵੀ ਜਰੂਰਤਮੰਦ ਮਰੀਜ਼ਾ ਦੇ ਲਈ ਮੁਫੱਤ ਚੈਕ ਅੱਪ ਕੈਂਪ ਲਗਾਉਂਦੇ ਰਹਿਣਗੇ । ਇਸ ਮੌਕੇ ਉਨ੍ਹਾਂ ਦੇ ਨਾਲ ਡਾ: ਗੂੰਜਨ ਜੈਨ , ਡਾ: ਰਮਨਦੀਪ , ਦੀਪਕ , ਸ਼੍ਰੀ ਅਵਿਨਾਸ਼ ਜੈਨ ,ਅਨਮੋਲ ਸਗੱੜ , ਪਾਰੂਲ ਜੈਨ ਅਤੇ ਆਸ਼ੀਸ਼ ਆਦਿ ਹਾਜ਼ਿਰ ਸਨ । ਇਸ ਕੈਂਪ ਦੇ ਆਯੋਜਨ ਵਿੱਚ ਕਈ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨੇ ਆਪਣਾ ਸਰਗਰਮ ਸਹਿਯੋਗ ਦਿੱਤਾ। ਡਾਕਟਰ ਰਾਹੁਲ ਜਿਨ ਨੇ ਦੱਸਿਆ ਕਿ ਆਯੁਰਵੈਦ ਨੇ ਉਹਨਾਂ ਲੋਕਾਂ ਲੈ ਇੱਕ ਨਵੇਂ ਜੀਵਨ ਦਾ ਸੁਨੇਹਾ ਦਿੱਤਾ ਹੈ ਜਿਹੜੇ ਅੰਗ੍ਰੇਜ਼ੀ ਦਵਾਈਆਂ ਦੇ ਸਾਈਡ ਇਫੈਕਟਸ ਤੋਂ ਤੰਗ ਆ ਕੇ ਦਵਾਈਆਂ ਅਤੇ ਇਲਾਜ ਵਿੱਚ ਭਰੋਸਾ ਹੀ ਛੱਡ ਬੈਠਦੇ ਹਨ ਅਤੇ ਨਿਰਾਸ਼ ਹੋ ਜਾਂਦੇ ਹਨ। ਉਹਨਾਂ ਸਪਸ਼ਟ ਕੀਤਾ ਕਿ ਉਹ ਲੋੜ ਪੈਣ ਤੇ ਐਲੋਪੈਥੀ ਦੀ ਸਹਾਇਤਾ ਵੀ ਲੈਂਦੇ ਹਨ ਕਿਓਂਕਿ ਉਹਨਾਂ ਦਾ ਅਸਲੀ ਮਕਸਦ ਮਰੀਜ਼ ਨੂੰ ਠੀਕ ਕਰਨਾ ਹੁੰਦਾ ਹੈ। ਉਹਨਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਵੀ ਹੱਡੀਆਂ ਦੀ ਕਮਜ਼ੋਰੀ, ਸ਼ੂਗਰ, ਬੈਕ-ਪੇਨ, ਸਰਵਾਈਕਲ ਪੇਨ ਵਰਗੀਆਂ ਬਿਮਾਰੀਆਂ ਦੇ ਮਰੀਜ਼ ਜ਼ਿਆਦਾ ਨਜਰ ਆਏ। ਉਹਨਾਂ ਕਿਹਾ ਕਿ ਆਯੁਰਵੈਦ ਕੋਲ ਤੰਦਰੁਸਤੀ ਵਾਲੀ ਲੰਮੀ ਉਮਰ ਦਾ ਰਾਜ਼ ਮੌਜੂਦ ਹੈ। ਜੋਸ਼ੋ ਖਰੋਸ਼ ਨਾਲ ਅੱਜ ਸਵੇਰੇ ਸ਼ੁਰੂ ਹੋਇਆ ਕੈਂਪ ਬਾਅਦ ਦੁਪਹਿਰ ਤੱਕ ਜਾਰੀ ਰਹੇਗਾ। 

No comments: