Friday, February 14, 2014

ਸਾਜਨ ਰਾਏਕੋਟੀ ਦੀ ਯਾਦ 'ਚ ਸੱਭਿਆਚਾਰਕ ਮੇਲਾ 16 ਨੂੰ

Fri, Feb 14, 2014 at 7:17 PM
ਗੁਰਬਤ ਦੇ ਹਨੇਰੇ ਵਿੱਚ ਹੈ ਹਰਮਨ ਪਿਆਰੇ ਗੀਤਕਾਰ ਦਾ ਪਰਿਵਾਰ 
ਟੀ ਸੀਰੀਜ਼ ਦੇ ਮਾਲਿਕ ਦਰਸ਼ਨ ਕੁਮਾਰ ਕਰਨਗੇ ਮੇਲੇ ਦਾ ਉਦਘਾਟਨ 
ਸਾਜਨ ਰਾਏਕੋਟੀ ਦਾ ਇੱਕ ਹਰਮਨ ਪਿਆਰਾ ਹੋਇਆ ਗੀਤ ਸੁਰਿੰਦਰ ਸ਼ਿੰਦਾ ਦੀ ਆਵਾਜ਼ ਵਿੱਚ 
ਲੁਧਿਆਣਾ, 14 ਫਰਵਰੀ 2014:(ਸਤਪਾਲ ਸੋਨੀ//ਪੰਜਾਬ ਸਕਰੀਨ):
ਬਹੁਤ ਸਾਰੇ ਹਿੱਤ ਗੀਤਾਂ ਦੇ ਰਚੇਤਾ ਸਾਜਨ ਰਾਏਕੋਟੀ ਦੇ ਤੁਰ ਜਾਣ ਮਗਰੋਂ ਉਸਦੇ ਚਾਹੁਣ ਵਾਲੇ ਉਸਨੂੰ ਇੱਕ ਵਾਰ ਫੇਰ ਲੋਕਾਂ ਸਾਹਮਣੇ ਪੇਸ਼ ਕਰਨਗੇ ਉਸਦੀ ਆਵਾਜ਼ ਦੇ ਰੂਪ ਵਿੱਚ। ਸਾਜਨ ਰਾਏਕੋਟੀ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਮਿਤੀ 16 ਫਰਵਰੀ ਦਿਨ ਐਤਵਾਰ ਨੂੰ ਰਾਏਕੋਟ ਦੀ ਦਾਣਾ ਮੰਡੀ ਵਿੱਚ 'ਸਾਜਨ ਰਾਏਕੋਟੀ ਪਹਿਲਾ ਯਾਦਗਾਰੀ ਸੱਭਿਆਚਾਰਕ ਮੇਲਾ' ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੇਲੇ ਦੇ ਪ੍ਰਬੰਧਕ ਸ੍ਰੀ ਬਾਲ ਮੁਕੰਦ ਗੁਪਤਾ ਯੂ. ਐੱਸ. ਏ. ਨੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬੀ ਦੇ ਉੱਚ ਕੋਟੀ ਦੇ 11 ਉਹ ਗਾਇਕ ਪੁੱਜ ਰਹੇ ਹਨ, ਜਿਨ੍ਹਾਂ ਗਾਇਕਾਂ ਨੇ ਮਰਹੂਮ ਸਾਜਨ ਰਾਏਕੋਟੀ ਜੀ ਦੇ ਗੀਤ ਗਾਏ ਹਨ। ਇਹ ਗਾਇਕ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ, ਉਥੇ ਸਾਜਨ ਜੀ ਨੂੰ ਸ਼ਰਧਾਂਜਲੀ ਵੀ ਭੇਟ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਉਦਘਾਟਨ ਟੀ ਸੀਰੀਜ਼ ਕੰਪਨੀ ਦੇ ਮਾਲਕ ਸ੍ਰੀ ਦਰਸ਼ਨ ਕੁਮਾਰ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੇਲੇ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ। ਸ੍ਰੀ ਗੁਪਤਾ ਨੇ ਬੜੇ ਦੁੱਖ ਨਾਲ ਕਿਹਾ ਕਿ ਜਿੱਥੇ ਸਾਜਨ ਰਾਏਕੋਟੀ ਨੂੰ ਅੱਜ ਸਾਰੀ ਦੁਨੀਆਂ ਜਾਣਦੀ ਹੈ ਪਰ ਉਥੇ ਉਨ੍ਹਾਂ ਦਾ ਪਰਿਵਾਰ ਅੱਜ ਹਨੇਰੇ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਪਰਿਵਾਰ ਦੀ ਹਰ ਕਿਸਮ ਦੀ ਮਦਦ ਕਰਨ ਚਾਹੁੰਦੇ ਹਨ। 

ਜਗਮੋਹਨ ਕੌਰ ਦੀ ਆਵਾਜ਼ ਵਿਚਹ ਸਾਜਨ ਰਾਏਕੋਟੀ ਦਾ ਇੱਕ ਹੋਰ ਯਾਦਗਾਰੀ ਗੀਤ 
ਘੁੰਡ ਵਿੱਚ ਨਹੀਂ ਲੁਕਦੇ ਸੱਜਣਾਂ ਨੈਣ ਕਵਾਰੇ

No comments: