Saturday, February 22, 2014

ਬਲਜੀਤ ਸਿੰਘ ਭਾਉ ਦੀ ਜਮਾਨਤ ਫਿਰ ਟਲੀ ਅਗਲੀ ਸੁਣਵਾਈ 11 ਮਾਰਚ ਨੂੰ

Sat, Feb 22, 2014 at 10:03 AM
ਪੰਥਕ ਸਰਕਾਰ ਦੇ ਕਰਿੰਦਿਆਂ ਵਲੋਂ ਭਾਉ ਦੀ ਜਮਾਨਤ ਦੇ ਖਿਲਾਫ ਅਪੀਲ 
ਨਵੀਂ ਦਿੱਲੀ: 21 ਫਰਵਰੀ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): ਤਾਮਿਲਨਾਡੂ ਦੀ ਮੁੱਖ ਮੰਤਰੀ ਵਲੋਂ ਰਾਜੀਵ ਕਾਂਡ ਦੇ ਫਾਂਸੀ ਪ੍ਰਾਪਤ ਦੋਸ਼ੀਆਂ ਨੂੰ ਬਿਨਾਂ ਸ਼ਰਤ ਰਿਹਾਈ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਦੁਜੇ ਪਾਸੇ ਪੰਥਕ ਅਖਵਾਉਦੀ ਸਰਕਾਰ ਦੇ ਕਰਿੰਦੇ ਬੇਕਸੁਰਾਂ ਨੂੰ ਜਮਾਨਤ ਲੇਣ ਤੋ ਵੀ ਰੋਕ ਰਹੇ ਹਨ ਇਸ ਦਾ ਪ੍ਰਤਖ ਪ੍ਰਮਾਣ ਭਾਈ ਬਲਜੀਤ ਸਿੰਘ ਭਾਉ ਦਾ ਕੇਸ ਹੈ । ਬੀਤੇ ਦਿਨ ਦਿੱਲੀ ਦੀ ਹਾਈ ਕੋਰਟ ਵਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਬਲਜੀਤ ਸਿੰਘ ਭਾਉ ਦੀ ਜਮਾਨਤ ਤੇ ਸੁਣਵਾਈ ਕਰਦਿਆਂ ਸ਼ੇਸਨ ਕੋਰਟ ਵਲੋ ਸਟੇਟਸ ਰਿਪੋਰਟ ਦਾਖਿਲ ਨਾ ਕਰਨ ਕਰਕੇ ਮਾਮਲੇ ਨੂੰ ਫਿਰ ਟਾਲ ਦਿੱਤਾ ਹੈ । ਧਿਆਨ ਦੇਣ ਯੋਗ ਹੈ ਕਿ ਰਾਮ ਰਹੀਮ ਕੇਸ ਵਿਚ ਭਾਈ ਬਲਜੀਤ ਸਿੰਘ ਭਾਉ ਦਿੱਲੀ ਦੀ ਤਿਹਾੜ ਜੇਲ ਨੰ 1 ਵਿਚ ਹਾਈ ਰਿਸਕ ਵਾਰਡ ਅੰਦਰ ਬੰਦ ਹਨ । ਜੱਜ ਸਾਹਿਬ ਨੇ ਪਿਛਲੀ ਤਰੀਖ ਤੇ ਪੰਜਾਬ ਪੁਲਿਸ ਅਤੇ ਸੇਸ਼ਨ ਕੋਰਟ ਨੂੰ ਭਾਈ ਭਾਉ ਦੀ ਜਮਾਨਤ ਬਾਰੇ ਸਟੇਟਸ ਦਾਖਿਲ ਕਰਨ ਲਈ ਕਿਹਾ ਸੀ ਜਿਸ ਵਿਚ ਪੁਲਿਸ ਵਲੋਂ ਦਾਖਿਲ ਰਿਪੋਰਟ ਵਿਚ ਭਾਈ ਭਾਉ ਨੂੰ ਇਹ ਕਹਿੰਦਿਆਂ ਜਮਾਨਤ ਨਾ ਦੇਣ ਦੀ ਸਿਫਾਰਿਸ਼ ਕੀਤੀ ਹੈ ਕਿ ਇਸ ਨਾਲ ਮੁਜਾਹਿਦੀਨਾਂ ਨੂੰ ਵੀ ਜਮਾਨਤ ਮਿਲਣ ਦਾ ਰਾਹ ਪਧਰਾ ਹੋ ਜਾਏਗਾ । ਜਿਕਰ ਯੋਗ ਹੈ ਭਾਈ ਬਲਜੀਤ ਸਿੰਘ ਭਾਉ ਪਿਛਲੇ 7 ਸਾਲ ਤੋਂ ਜੇਲ ਅੰਦਰ ਬੰਦ ਹਨ ਤੇ ਉਨ੍ਹਾਂ ਦੇ ਪਿਤਾ ਜੀ ਦੀ ਤਬੀਯਤ ਖਰਾਬ ਹੈ ਗੋਡੇਆਂ ਦਾ ਅਪ੍ਰੇਸ਼ਨ ਨਾ ਹੋਣ ਕਰਕੇ ਚਲਣ ਫਿਰਨ ਤੋਂ ਅਸਮਰਥ ਹਨ ਤੇ ਘਰ ਦੀ ਰੋਜੀ ਰਟੀ ਲਈ ਭਰਾ ਜਲਦੀ ਹੀ ਅਪਣੀ ਨੌਕਰੀ ਵਾਸਤੇ ਘਰੋ ਨਿਕਲਦਾ ਹੈ ਤੇ ਦੇਰ ਰਾਤ ਨੂੰ ਘਰ ਅਪੜਦਾ ਹੈ, ਇਸ ਵਕਤ ਉਨ੍ਹਾਂ ਦੇ ਪਿਤਾ ਜੀ ਨੂੰ ਸਹਾਰੇ ਦੀ ਸਖਤ ਜਰੂਰਤ ਹੈ ਇਹ ਗਲ ਪੁਲਿਸ ਵੀ ਮੰਨਦੀ ਹੈ ਪਰ ਜਮਾਨਤ ਨਾ ਦੇਣ ਦੀ ਵਕਾਲਤ ਵੀ ਕਰੀ ਜਾ ਰਹੀ ਹੈ । ਦਿੱਲੀ ਦੀ ਹੇਠਲੀ ਅਦਾਲਤ ਵਲੋਂ ਸਟੇਟਸ ਰਿਪੋਰਟ ਜਮਾ ਨਹੀ ਕਰਵਾਈ ਗਈ ਜਿਸ ਕਰਕੇ ਜੱਜ ਸਾਹਿਬ ਨੇ ਉਨ੍ਹਾਂ ਨੂੰ ਜਲਦ ਹੀ ਰਿਪੋਰਟ ਜਮਾਂ ਕਰਵਾਉਣ ਲਈ ਕਿਹਾ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 11 ਮਾਰਚ ਨੂੰ ਹੋਵੇਗੀ ।

No comments: