Thursday, January 02, 2014

ਹਰਿਆਣਾ ਦੇ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਵੱਲੋਂ ਨਕਲੀ ਡਾਕਟਰਾਂ ਵਿਰੁਧ ਸਖਤੀ

02-January-2014 15:58 IST
50 ਛੋਲਾਛਾਪਾ ਡਾਕਟਰਾਂ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ 
ਚੰਡੀਗੜ੍ਹ, 2 ਜਨਵਰੀ 2014: ਹਰਿਆਣਾ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਵੱਲੋਂ ਛੋਲਾਛਾਪ ਡਾਕਟਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਪਿਛਲੇ 5 ਦਿਨਾਂ ਵਿਚ ਲਗਭਗ 50 ਗੈਰ-ਰਜਿਸਟਰਡ ਅਤੇ ਗੈਰ-ਕਾਨੂੰਨੀ ਡਾਕਟਰਾਂ ਦੇ ਖਿਲਾਫ ਪੁਲਿਸ ਵਿਚ ਮੁੱਢਲੀ ਸੂਚਨਾ ਰਿਪੋਰਟ ਦਰਜ ਕਰਵਾਈ ਹੈ ਅਤੇ ਉਨਾਂ ਦੇ ਮੈਡੀਕਲ ਉਪਰਕਣ ਤੇ ਦਵਾਈਆਂ ਨੂੰ ਕਬਜੇ ਵਿਚ ਲਿਆ ਗਿਆ ਹੈ । ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹਏ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਦੇ ਕਮਿਸ਼ਨਰ ਡਾ. ਰਾਕੇਸ਼ ਗੁਪਤਾ ਨੇ ਦਸਿਆ ਕਿ ਇਸ ਦੌਰਾਨ 10 ਮਾਮਲੇ ਐਮਟੀਵੀ ਐਕਟ ਦੇ ਤਹਿਤ ਵੀ ਦਰਜ ਕੀਤੇ ਗਏ, ਜਿਸ ਵਿਚੋਂ 6 ਮਾਮਲੇ ਬਹਾਦੁਰਗਡ਼ ਦੇ ਹਨ, ਜਦੋਂ ਕਿ ਇਕ-ਇਕ ਮਾਮਲਾ ਲਾਖਨਮਾਜਰਾ, ਹਾਂਸੀ, ਫਤਿਹਾਬਾਦ ਅਤੇ ਸਿਰਸਾ ਦਾ ਹੈ । ਡਾ. ਗੁਪਤਾ ਨੇ ਦਸਿਆ ਕਿ ਖੁਰਾਕ ਤੇ ਦਵਾਈ ਪ੍ਰਸ਼ਾਸਨ ਵੱਲੋਂ ਅਪ੍ਰੈਲ, 2013 ਤੋਂ ਹੁਣ ਤਕ ਗੈਰ-ਰਜਿਸਟਰਡ ਅਤੇ ਛੋਲਾਛਾਪ ਡਾਕਟਰਾਂ ਦੇ ਖਿਲਾਫ ਲਗਭਗ 240 ਮਾਮਲੇ ਦਰਜ ਕਰਵਾਏ ਜਾ ਚੁੱਕੇ ਹਨ । ਇਸ ਵਿਚ ਫਰੀਦਾਬਾਦ ਵਿਚ 61 ਮਾਮਲੇ, ਅੰਬਾਲਾ ਵਿਚ 43 ਮਾਮਲੇ, ਕੁਰੂਕਸ਼ੇਤਰ ਵਿਚ 23 ਮਾਮਲੇ, ਗੁਡ਼ਗਾਉਂ ਵਿਚ 31 ਅਤੇ ਸਿਰਸਾ ਵਿਚ 14 ਮਾਮਲੇ ਸ਼ਾਮਿਲ ਹਨ । ਰਾਜ ਦਵਾਈ ਕੰਟ੍ਰੋਲਰ ਡਾ. ਜੀ.ਐਲ.ਸਿੰਗਲ ਨੇ ਦਸਿਆ ਕਿ ਇਸ ਮੁਹਿੰਮ ਦੇ ਦੌਰਾਨ ਅਜਿਹਾ ਹੋਰ ਵੀ ਮਾਮਲਾ ਸਾਹਮਣੇ ਆਇਆ ਹੈ, ਜਿੰਨਾਂ ਵਿਚ ਦਾਈਆਂ ਤੇ ਏ.ਐਨ.ਐਮ. ਗੈਰ-ਕਾਨੂੰਨੀ ਢੰਗ ਨਾਲ ਗਰਭਪਾਤ ਕਰਦੀ ਪਾਈ ਗਈ ਹੈ । ਇਸ ਦੌਰਾਨ ਉਨਾਂ ਦੇ ਕਬਜੇ ਤੋਂ ਭਾਰੀ ਮਾਤਰਾ ਵਿਚ ਡਾਕਟਰੀ ਔਜਾਰ ਪਾਏ ਗਏ ਹਨ । ਇੰਨਾਂ ਸਾਰੀਆਂ ਦੇ ਖਿਲਾਫ ਐਮ.ਟੀ.ਪੀ. ਐਕਟ 1971 ਅਤੇ ਪੀਸੀ ਐਂਡ ਪੀ.ਐਨ.ਡੀ.ਟੀ., 1994 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ । ਉਨਾਂ ਦਸਿਆ ਕਿ ਛਾਪੇਮਾਰੀ ਦੌਰਾਨ ਬਹਾਦੁਰਗਡ਼ ਵਿਚ ਇਕ ਮਹਿਲਾ ਏ.ਐਨ.ਐਮ. ਦੇ ਘਰ ਤੋਂ ਡਾਅਰੀ ਪ੍ਰਾਪਤ ਹੋਈ ਹੈ, ਜਿਸ ਵਿਚ ਪਿਛਲੇ 2-3 ਸਾਲਾਂ ਦੇ ਦੌਰਾਨ ਉਸ ਵੱਲੋਂ ਕੀਤੇ ਗਏ ਲਗਭਗ 500 ਨਾਜਾਇਜ ਐਮ.ਟੀ.ਪੀ. ਮਾਮਲੇ ਕਰਨ ਦਾ ਰਿਕਾਰਡ ਪ੍ਰਾਪਤ ਹੋਇਆ ਹੈ । ਇਹ ਡਾਅਰੀ ਦੇ ਦੇ ਆਧਾਰ 'ਤੇ ਵੱਖ-ਵੱਖ ਅਲਟ੍ਰਾਸਾਊਂਡ ਸੈਂਟਰਾਂ 'ਤੇ ਛਾਪੇਮਾਰੀ ਕੀਤੀ ਗਈ ਹੈ । ਉਨਾਂ ਦਸਿਆ ਕਿ ਦੋਸ਼ੀ ਏ.ਐਨ.ਐਮ. ਮੰਜੂ ਲਤਾ ਦਾ ਪਤੀ ਭਗਤ ਸਿੰਘ ਵੀ ਇਕ ਬੀ.ਏ.ਐਮ.ਐਸ. ਡਾਕਟਰ ਵੱਜੋਂ ਕੰਮ ਕਰਦਾ ਰਿਹਾ ਸੀ, ਜੋ ਕਿ ਛੋਲਾਛਾਪ ਡਾਕਟਰ ਹੈ ਅਤੇ ਪੁਲਿਸ ਵੱਲੋਂ ਜਾਂਚ ਵਿਚ ਉਸ ਦੀ ਡਿਗਰੀ ਫਰਜੀ ਪਾਈ ਗਈ ਹੈ । ਜਿਸ 'ਤੇ ਭਾਰਤੀ ਮੈਡੀਕਲ ਪਰਿਸ਼ਦ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਇਸੇ ਤਰਾਂ, ਬਹਾਦੁਰਗਡ਼ ਵਿਚ ਇਕ ਹੋਰ ਸੈਂਟਰ ਪਾਇਆ ਗਿਆ ਹੈ, ਜਿਸ ਦੇ ਖਿਲਾਫ ਵੀ ਪਿਛਲੀ ਰਾਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸੈਂਟਰ ਦੀ ਅਲਟਰਾਸਾਊਂਡ ਮਸ਼ੀਨ ਨੂੰ ਕਬਜੇ ਵਿਚ ਲਿਆ ਗਿਆ ਹੈ। 


No comments: