Wednesday, January 08, 2014

ਸ: ਮਜੀਠੀਆ ਨੈਤਿਕਤਾ ਦੇ ਅਧਾਰ ਤੇ ਅਸਤੀਫ਼ਾ ਦੇ ਕੇ ਜਾਂਚ ਵਿੱਚ ਪੂਰਨ ਸਹਿਯੋਗ ਦੇਣ

 Wed, Jan 8, 2014 at 10:31 AM
ਨਸ਼ਿਆਂ ਦਾ ਮਾਰੂ ਵਪਾਰ ਬਿਨਾ ਰਾਜਨੀਤਿਕ ਸ਼ਹਿ ਦੇ ਪਨਪ ਹੀ ਨਹੀਂ ਸਕਦਾ
ਲੁਧਿਆਣਾ 8 ਜਨਵਰੀ 2014: (ਰੈਕਟਰ ਕਥੂਰੀਆ/ਪੰਜਾਬ ਸਕਰੀਨ):
ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ ਨੇ ਡਰਗਜ਼ ਦੇ ਕੇਸ ਵਿੱਚ ਗਿਰਫ਼ਤਾਰ ਅੰਤਰਰਾਸ਼ਟ੍ਰੀ ਡਰਗ ਸਮਗਲਰ ਜਗਦੀਸ਼ ਭੋਲਾ ਵਲੋਂ ਸ: ਬਿਕਰਮਜੀਤ ਸਿੰਘ ਮਜੀਠਿਆ ਦਾ ਨਾਮ ਲੈਣ ਤੇ ਡੂੰਘੀ ਚਿੰਤਾ ਦਾ ਪ੍ਰਗਟਾਅ ਕਰਦੇ ਹੋਏ ਇਹਨਾਂ ਦੋਸ਼ਾਂ ਦੀ ਕੇਂਦਰੀ ਏਜੰਸੀ ਸੀ ਬੀ ਆਈ ਵਲੋਂ ਬਿਨਾ ਕਿਸੇ ਦਬਾਅ ਦੇ ਨਿਰਪੱਖ ਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਇੱਥੋਂ ਜਾਰੀ ਇੱਕ ਬਿਆਨ ਵਿੱਚ ਫ਼ੋਰਮ ਦੇ ਕਨਵੀਨਰ ਡਾ ਅਰੁਣ ਮਿੱਤਰਾ, ਤੇ ਹੋਰ ਆਗੂ ਐਮ ਐਸ ਭਾਟੀਆ, ਡੀ ਪੀ ਮੌੜ, ਰਮੇਸ਼ ਰਤਨ ਨੇ ਕਿਹਾ ਕਿ ਪਿੱਛੇ ਜਿਹੇ ਅਸੀਂ ਇਸ ਵਿਸ਼ੇ ਤੇ ਇੱਕ ਸੈਮੀਨਾਰ ਕੀਤਾ ਸੀ ਜਿਸ ਵਿੱਚ ਸਾਬਕਾ ਡੀ ਜੀ ਪੀ ਜੇਲ੍ਹ ਸ਼੍ਰੀ ਸ਼ਸ਼ੀਕਾਂਤ ਮੁੱਖ ਮਹਿਮਾਨ ਸਨ। ਇਸ ਸੈਮੀਨਾਰ ਵਿੱਚ ਇਹ ਗੱਲ ਸ੍ਹਾਮਣੇ ਆਈ ਸੀ ਕਿ  ਨਸ਼ਿਆਂ ਦਾ ਇਹ ਮਾਰੂ ਵਪਾਰ ਬਿਨਾ ਰਾਜਨੀਤਿਕ ਸ਼ਹਿ ਦੇ ਪਨਪ ਹੀ ਨਹੀਂ ਸਕਦਾ। ਪੰਜਾਬ ਅੰਦਰ ਲੱਖਾਂ ਨੌਜਵਾਨ ਨਸ਼ਿਆਂ ਦੇ ਕਹਿਰ ਤੋਂ ਪ੍ਰਭਾਵਿਤ ਹਨ। ਸਾਡੀ ਜਵਾਨੀ ਬਰਬਾਦ ਹੋ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਛੋਟੀਆਂ ਮੱਛੀਆਂ ਦੇ ਨਾਲ ਨਾਲ ਵੱਡੇ ਮਗਰਮੱਛ ਜਦੋਂ ਤੱਕ ਨਹੀਂ ਫ਼ੜੇ ਜਾਂਦੇ ਉਦੋਂ ਤੱਕ ਇਸ ਮਾਫ਼ੀਆ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਸ: ਮਜੀਠੀਆ ਨੂੰ ਚਾਹੀਦਾ ਹੈ ਕਿ ਉਹ ਨੈਤਿਕਤਾ ਦੇ ਅਧਾਰ ਤੇ ਅਸਤੀਫ਼ਾ ਦੇ ਕੇ ਇਸ ਜਾਂਚ ਵਿੱਚ ਪੂਰਨ ਸਹਿਯੋਗ ਦੇਣ।

No comments: