Wednesday, January 08, 2014

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਵੀਂ ਨਿਯੁਕਤੀ

Wed, Jan 8, 2014 at 3:58 PM
ਪ੍ਰੋ: ਸਸ਼ੀ ਕਾਂਤ ਸ਼ਰਮਾ ਨੇ ਸੰਭਾਲਿਆ ਡਿਪਟੀ ਡੀਨ ਦਾ ਅਹੁਦਾ
ਤਲਵੰਡੀ ਸਾਬੋ: 8 ਜਨਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪ੍ਰੋ: ਸਸ਼ੀ ਕਾਂਤ  ਸ਼ਰਮਾ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਕਾਲਜ ਆਫ ਕਾਮਰਸ ਦੇ ਡਿਪਟੀ ਡੀਨ ਵਜੋਂ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਪ੍ਰੋ: ਸ਼ਰਮਾ ਅਲੱਗ-ਅਲੱਗ ਪੱਧਰ ਦੇ ਅਧਿਆਪਨ ਦਾ ਲੰਮਾ ਤਜਰਬਾ ਰੱਖਦੇ ਹਨ।
      ਅਹੁਦਾ ਸੰਭਾਲਣ ਸਮੇਂ ਗੱਲ ਬਾਤ ਕਰਦਿਆਂ ਪ੍ਰੋ: ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਮਾਰਕਿਟ ਦੀਆਂ ਲੋੜਾਂ ਦੇ ਮੁਤਾਬਕ ਬੋਲਚਾਲ ਦੀ ਵਿਲੱਖਣਤਾ, ਵਿਸ਼ਾ ਵਸਤੂ ਅਤੇ ਕੰਪਿਊਟਰ ਦੀ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ ਕਿ ਉਪਰੋਕਤ ਗੁਣਾਂ ਨਾਲ ਧਨੀ ਵਿਦਿਆਰਥੀ ਹੀ ਅਜੋਕੇ ਕਾਰਪੋਰੇਟ ਵਰਗ ਦੀ ਕਸੌਟੀ ਤੇ ਖਰੇ ਉੱਤਰ ਸਕਦੇ ਹਨ।
ਅਹੁਦਾ ਸੰਭਾਲਣ ਸਮੇਂ ਪੋ੍ਰ: ਸ਼ਰਮਾ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਵਣਿਜ ਜਾਂ ਕਾਮਰਸ ਇੱਕ ਅਜਿਹਾ ਖੇਤਰ ਹੈ ਜਿਸ ਵਿੱਚੋਂ ਵਿਦਿਆਰਥੀ ਆਪਣੇ ਝੁਕਾਅ ਮੁਤਾਬਕ ਅਲੱਗ-ਅਲੱਗ ਰਾਹ ਅਖਤਿਆਰ ਕਰ ਸਕਦੇ ਹਨ ਜਿਨ੍ਹਾਂ ਵਿੱਚ  ਪੋ੍ਰਫ਼ੈਸਰ, ਬਿਜਨੈਸ ਜਾਂ ਵਪਾਰ ਅਤੇ ਉੱਦਮ ਸ਼ਾਮਲ ਹਨ।

     ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਨਛੱਤਰ ਸਿੰਘ ਮੱਲ੍ਹੀ ਅਤੇ ਹਾਜ਼ਰ ਸਟਾਫ਼ ਨੇ ਪ੍ਰੋ: ਸ਼ਰਮਾ ਨੂੰ ਅਹੁਦਾ ਸੰਭਾਲਣ ਸਮੇਂ ਵਧਾਈ ਦਿੱਤੀ ਅਤੇ ਇਹ ਆਸ ਪ੍ਰਗਟਾਈ ਕਿ ਪ੍ਰੋ: ਸ਼ਰਮਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਆਸ਼ੇ ਅਤੇ  ਉਦੇਸ਼ਾਂ ਦੀ ਪੂਰਤੀ ਅਤੇ ਇਸ ਵਿੱਦਿਅਕ ਅਦਾਰੇ ਨੂੰ ਸਿੱਖਿਆ ਦਾ ਧੁਰਾ ਬਣਾਉਣ ਲਈ ਅਣਥੱਕ ਮਿਹਨਤ ਕਰਨਗੇ।

No comments: