Thursday, January 02, 2014

ਮੇਰੀ ਜ਼ਿੰਦਗੀ ਦੀ ਕਿਤਾਬ//ਅਮ੍ਰਿਤਪਾਲ ਕੌਰ ਬਰਾੜ

Thu, Jan 2, 2014 at 12:34 PM
ਇਸ ਵਾਰ  ਅਮ੍ਰਿਤਪਾਲ ਕੌਰ ਬਰਾੜ ਦੀ ਇੱਕ ਹੋਰ ਰਚਨਾ                                             
ਨਾਮ ਨੂੰ ਖੇਤੀਬਾੜੀ ਯੂਨੀਵਰਸਿਟੀ ਪਰ ਹਕੀਕਤ ਵਿੱਚ ਇਥੇ ਮਿਲਦਾ ਹੈ ਜ਼ਿੰਦਗੀ ਦਾ ਹਰ ਰੰਗ। ਗੱਲ ਭਾਵੇਂ ਪੰਜਾਬ 'ਚ ਸਮੇਂ ਸਮੇਂ ਚੱਲੇ ਸੰਘਰਸ਼ਾਂ ਦੀ ਹੋਵੇ ਤੇ ਭਾਵੇਂ ਕਲਮੀ ਸਾਧਨਾ ਦੀ--ਇਸ ਸੰਸਥਾਨ ਨਾਲ ਜੁੜੇ ਹਨ ਅਨਗਿਣਤ ਨਾਮ। ਉਸ ਸਿਲਸਿਲੇ ਨੂੰ ਹੀ ਅੱਗੇ ਤੋਰ ਰਹੀ ਹੈ Pau Young Writers ਨਾਮ ਦੀ ਸਰਗਰਮ ਸਾਹਿਤਿਕ ਜੱਥੇਬੰਦੀ। ਨਵੀਆਂ ਕਲਮਾਂ ਨੂੰ ਲੋੜ ਹੁੰਦੀ ਹੈ ਉਤਸ਼ਾਹ ਦੀ ਜੋ ਇਹ ਸੰਗਠਨ ਪੂਰੀ ਲਗਨ ਨਾਲ ਦੇ ਰਿਹਾ ਹੈ। ਅਸੀਂ ਇਸ ਵਾਰ ਤੋਂ ਇਸ ਸੰਸਥਾ ਨਾਲ ਜੁੜੇ ਰਚਨਾਕਾਰਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ। ਇਸ ਰਚਨਾ ਦੀ ਚੋਣ ਵੀ ਇਸੇ ਸੰਸਥਾ ਦੀ ਹੈ। ਜੇ ਤਜਰਬੇਕਾਰ ਇਹਨਾਂ ਰਚਨਾਵਾਂ ਦੀ ਅਸਾਰੂ ਆਲੋਚਨਾ ਭੇਜਣ ਤਾਂ ਉਸਨੂੰ ਵੀ ਥਾਂ ਦਿੱਤੀ ਜਾਏਗੀ ਤਾਂ ਕਿ ਨਵਿਆਂ ਨੂੰ ਪੁਰਾਣਿਆਂ ਦੇ ਗੁਰ ਅਤੇ ਤਜਰਬੇ ਮਿਲ ਸਕਣ। -ਰੈਕਟਰ ਕਥੂਰੀਆ 
ਮੇਰੀ ਜ਼ਿੰਦਗੀ ਦੀ ਕਿਤਾਬ
ਮੇਰੀ ਜ਼ਿੰਦਗੀ ਦੀ ਕਿਤਾਬ 
ਮੇਰੀ ਜ਼ਿੰਦਗੀ ਦੀ ਕਿਤਾਬ ਦਾ ਹਰ ਕਿੱਸਾ ਅਧੂਰਾ ਏ ,
ਜਦ ਵੀ ਕਲਮ ਮੇਰੀ ਕੋਸ਼ਿਸ਼ ਕਰਦੀ ਹੈ 
ਕਿ ਕਿਸੇ ਕਹਾਣੀ ਦੇ ਆਗ਼ਾਜ਼ ਨੂੰ ਇਕ ਸੁੰਦਰ ਅੰਤ ਮਿਲ ਜਾਵੇ 
ਤਾਂ ਇਹ ਮੇਰੀ ਤਕਦੀਰ ਨੂੰ ਗਵਾਰਾ ਨਹੀਂ ਹੁੰਦਾ ,
ਅਤੇ ਨਾਂ ਹੀ ਵਕਤ ਨੂੰ ....
ਮੇਰੀ ਕਹਾਣੀ ਵਿਚਲੇ ਕਿਰਦਾਰਾਂ ਨੂੰ ਅਕਸਰ ਵਕਤ ਦੀ ਥੋਡ਼ ਹੁੰਦੀ ਏ ...
ਤੇ ਓਹ ਮੁਖ ਕਿਰਦਾਰ ਭਾਵ 'ਮੈਂ' ਨੂੰ ਅਲਵਿਦਾ ਆਖ ਚਲੇ ਜਾਂਦੇ ਨੇ ,
ਦੂਰ ਕਿਧਰੇ ਅਨਜਾਣ ਗੁਮਨਾਮ ਜਗਾਹ 
ਇਸ ਕਦਰ ਬੇਪਰਵਾਹ ਹੁੰਦੇ ਨੇ ਓਹ ।
ਮੇਰੀ ਜ਼ਿੰਦਗੀ ਦੀ ਕਿਤਾਬ ਦੇ ਕੋਰੇ ਪੰਨੇ ਕੋਰੇ ਰਹ ਜਾਂਦੇ ਨੇ ...
ਤੇ ਇਕ ਹੋਰ ਕਿੱਸਾ
ਰੋਂਦਾ ਵਿਲਕਦਾ
ਆਪਣੇ ਅੰਜਾਮ ਨੂੰ ਉਡੀਕਦਾ 
ਅਧੂਰਾ ਹੋਣ ਦੇ ਬਾਵਜੂਦ 
ਜ਼ਿੰਦਗੀ ਦੀ ਅਮਿਟ ਯਾਦ ਬਣਕੇ ਰਹ ਜਾਂਦਾ ਹੈ ...
ਹਮੇਸ਼ਾ ਲਈ ....ਸ਼ਾਇਦ ਜ਼ਿੰਦਗੀ ਤਕ 
ਜਾਂ ਫਿਰ ਮੌਤ ਤਕ ....

Amritpal Kaur Brar Msc Agri.Eco.
Malout, Punjab.

No comments: