Wednesday, January 01, 2014

ਸੋਚਣ ਵਾਲੀ ਗੱਲ//ਕਿਸਦਾ ਭਲਾ ਕੋਣ ਕਰੇ//ਜਸਪ੍ਰੀਤ ਸਿੰਘ

Mon, Dec 30, 2013 at 5:39 PM
ਇਸ ਵਾਰ ਜਸਪ੍ਰੀਤ ਸਿੰਘ ਦੀ ਇੱਕ ਹੋਰ ਰਚਨਾ                                                   

ਨਾਮ ਨੂੰ ਖੇਤੀਬਾੜੀ ਯੂਨੀਵਰਸਿਟੀ ਪਰ ਹਕੀਕਤ ਵਿੱਚ ਇਥੇ ਮਿਲਦਾ ਹੈ ਜ਼ਿੰਦਗੀ ਦਾ ਹਰ ਰੰਗ। ਗੱਲ ਭਾਵੇਂ ਪੰਜਾਬ 'ਚ ਸਮੇਂ ਸਮੇਂ ਚੱਲੇ ਸੰਘਰਸ਼ਾਂ ਦੀ ਹੋਵੇ ਤੇ ਭਾਵੇਂ ਕਲਮੀ ਸਾਧਨਾ ਦੀ--ਇਸ ਸੰਸਥਾਨ ਨਾਲ ਜੁੜੇ ਹਨ ਅਨਗਿਣਤ ਨਾਮ। ਉਸ ਸਿਲਸਿਲੇ ਨੂੰ ਹੀ ਅੱਗੇ ਤੋਰ ਰਹੀ ਹੈ Pau Young Writers ਨਾਮ ਦੀ ਸਰਗਰਮ ਸਾਹਿਤਿਕ ਜੱਥੇਬੰਦੀ। ਨਵੀਆਂ ਕਲਮਾਂ ਨੂੰ ਲੋੜ ਹੁੰਦੀ ਹੈ ਉਤਸ਼ਾਹ ਦੀ ਜੋ ਇਹ ਸੰਗਠਨ ਪੂਰੀ ਲਗਨ ਨਾਲ ਦੇ ਰਿਹਾ ਹੈ। ਅਸੀਂ ਇਸ ਵਾਰ ਤੋਂ ਇਸ ਸੰਸਥਾ ਨਾਲ ਜੁੜੇ ਰਚਨਾਕਾਰਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ। ਇਸ ਰਚਨਾ ਦੀ ਚੋਣ ਵੀ ਇਸੇ ਸੰਸਥਾ ਦੀ ਹੈ। ਜੇ ਤਜਰਬੇਕਾਰ ਇਹਨਾਂ ਰਚਨਾਵਾਂ ਦੀ ਅਸਾਰੂ ਆਲੋਚਨਾ ਭੇਜਣ ਤਾਂ ਉਸਨੂੰ ਵੀ ਥਾਂ ਦਿੱਤੀ ਜਾਏਗੀ ਤਾਂ ਕਿ ਨਵਿਆਂ ਨੂੰ ਪੁਰਾਣਿਆਂ ਦੇ ਗੁਰ ਅਤੇ ਤਜਰਬੇ ਮਿਲ ਸਕਣ। -ਰੈਕਟਰ ਕਥੂਰੀਆ 
ਨਾ ਉਹ ਚੋਂਕੀ ਵਾਲਾ ਬਾਬਾ ਭਲਾ ਉਸਦਾ ਕੀ ਭਲਾ ਕਰੇਗਾ  ????
ਜਸਪ੍ਰੀਤ ਸਿੰਘ
ਮਾਪਿਆਂ ਦੇ ਜੋਰ ਪਾਉਣ ਉੱਤੇ ਅੰਦਰੋ-ਬਾਹਰੋ ਪੂਰੀ ਤਰਹ ਸਿਖੀ-ਸਰੂਪ ਵਿਚ ਰੰਗਿਆ ਗੁਰਪਾਲ ਸਿੰਘ ਕਾਰਣ-ਵੱਸ  ਪਿੰਡ ਦੇ ਪਰਲੇ ਪਾਸੇ ਲੱਗਣ ਵਾਲੀ ਚੋਂਕੀ ਤੱਕ ਮਾਪਿਆ ਨਾਲ ਆ ਤਾ ਗਿਆ; ਪਰ ਮਾਪੇ ਉਸਨੂੰ ਚੋਂਕੀ ਦੇ ਅੰਦਰ ਤਕ ਆਉਣ ਲਈ ਮਨਾ ਨਾ ਪਾਏ।  ਬਾਹਰਲੇ ਪਾਸੇ ਹੀ ਗੇੜੇ ਕੱਢਦੇ ਅਤੇ ਕਾਂ-ਕਬੂਤਰ ਵੇਂਹਦੇ ਗੁਰਪਾਲ ਸਿੰਹੋ ਦੀ ਨਿਗਾਹ ਜਦੋ ਇੱਕ ਭਾਰਾ ਬੋਰਾ ਢੋਈ ਲਿਓਂਦੇ ਇੱਕ ਬਜੁਰਗ ਤੇ ਪਈ; ਜੋ ਕਿ ਜਾਪਦਾ ਸੀ ਆਪਣੀ ਕਿਸੇ ਪੂਰੀ ਹੋਈ ਮੁਰਾਦ ਦੇ ਬਦਲੇ ਓਹੋ ਬੋਰਾ ਚੋਂਕੀ ਵਿੱਚ ਚੜਾਓਣ ਆਇਆ ਸੀ ਤਾਂ ਭੱਜ ਕੇ ਗੁਰਪਾਲ ਸਿੰਘ ਉਸ ਬਜੁਰਗ ਦੀ ਮੱਦਦ ਕਰਨ ਅਤੇ ਬੋਰਾ ਚੱਕਵਾਉਣ ਲਈ ਚਲਾ ਗਿਆ ਬਜ਼ੁਰਗ ਦਾ ਹਥ ਵਟਾਓਂਦਾ ਗੁਰਪਾਲ ਬਾਬੇ ਨੂੰ ਚੋਂਕੀ ਦੇ ਗੇਟ ਤੱਕ ਛਡ ਆਇਆ।  ਅਗਾਹੂੰ ਚੋਂਕੀ ਵਾਲੇ ਬਾਬੇ ਦੇ ਚੇਲਿਆਂ ਨੇ ਬੋਰਾ ਪਕੜ ਲਿਆ।  ਗੁਰਪਾਲ ਸਿੰਹੋ ਮੁੜਨ ਹੀ ਲੱਗਾ ਸੀ ਕਿ ਖੁਸ਼ ਹੋਇਆ ਬਜ਼ੁਰਗ ਚੋਂਕੀ ਵਾਲੇ ਬਾਬੇ ਦਾ ਨਾਮ ਲੈ ਕੇ ਗੁਰਪਾਲ ਦਾ ਭਲਾ ਮੰਗਣ ਲੱਗਿਆ ਅਤੇ ਦੁਆਵਾਂ ਦੇਣ ਲੱਗਿਆ। ਚਿਹਰੇ ਤੇ ਚੁੱਪ ਤੇ ਫਿਰ ਇੱਕ ਦਮ ਮੁਸਕਰਾਹਟ ਬਖੇਰਦਾ ਇੱਕ ਪੱਕਾ ਸਿਖ ਗੁਰਪਾਲ ਸਿੰਘ ਇਸ਼ਾਰਿਆ ਅਤੇ ਨਜ਼ਰਾਂ ਹੀ ਨਜ਼ਰਾਂ ਵਿੱਚ ਕਹਿ ਰਿਹਾ ਸੀ ਕਿ ਓਹ ਚੋਂਕੀ ਵਾਲਾ ਬਾਬਾ ਉਸਦਾ ਕੀ ਭਲਾ ਕਰੇਗਾ ਜਿਸਦੀ ਖੁੱਦ ਦੀ ਚੋਂਕੀ ਏਹੋ ਜੇ ਵਿਚਾਰੇ ਗਰੀਬ ਤੇ ਅਨ-ਪੜ੍ਹ ਬਜ਼ੁਰਗਾਂ ਜਾਂ ਪੜੇ-ਲਿਖੇ ਅਨਪੜ ਉਸਦੇ ਮਾਪੇ ਵਰਗੇ ਵਹਿਮੀ ਲੋਕਾਂ ਕਰ ਕੇ ਚਲਦੀ ਹੈ।  पीर बाबा का पूजा स्थान 
ਡਾਕ ਦਾ ਪਤਾ:
ਸਪੁੱਤਰ  ਸ ਬਲਵਿੰਦਰ ਸਿੰਘ
#22666 ਏ, ਗਲੀ ਨੰਬਰ 6,
ਭਾਗੂ ਰੋਡ, ਬਠਿੰਡਾ।  
99159-33047, 99886-46091 

1 comment:

Jaspreet Singh said...

ਮਿੰਨੀ ਕਹਾਣੀ ਪ੍ਰਕਾਸ਼ਿਤ ਕਰਨ ਲਈ ਧੰਨਵਾਦ ਜੀ