Monday, January 06, 2014

ਨਗਰ ਨਿਗਮ ਤੋਂ ਵਾਅਦੇ ਨਹੀਂ ਕੰਮ ਕਰੋ ਦੀ ਮੰਗ ਕੀਤੀ ਗਈ

Sun, Jan 5, 2014 at 7:42 PM
ਜਵਾਲਾ ਸਿੰਘ ਨਗਰ ਅਤੇ ਨੇੜਲੀਆਂ ਕਲੋਨੀਆਂ ਦੇ ਵਾਸੀਆਂ ਵਲੋਂ ਰੋਸ ਵਖਾਵਾ
ਲੁਧਿਆਣਾ, 5 ਜਨਵਰੀ 2014: (ਸਤਪਾਲ ਸੋਨੀ//ਪੰਜਾਬ ਸਕਰੀਨ):
ਅੱਜ ਜਵਾਲਾ ਸਿੰਘ ਨਗਰ ਅਤੇ ਇਸ ਦੇ   ਨਾਲ  ਲਗਦੀਆਂ ਕਲੋਨੀਆਂ ਦੇ ਵਾਸੀਆਂ ਵਲੋਂ ਇਕ ਰੋਸ ਮੁਜਾਹਰਾ ਕੀਤਾ ਗਿਆ ਜਿਸ ਵਿੱਚ ਨਗਰ ਨਿਗਮ ਖਿਲਾਫ ਜੰਮਕੇ ਨਾਅਰੇਬਾਜ਼ੀ  ਕੀਤੀ ਗਈ । ਜਵਾਲਾ ਸਿੰਘ ਨਗਰ ਦੇ ਵਸਨੀਕ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦਰ ਸਿੰਘ ਸਚਦੇਵਾ ਨੇ ਦਸਿਆ ਕਿ ਉਹ ਪਿੱਛਲੇ 2 ਸਾਲਾਂ ਤੋਂ ਇਲਾਕਾ ਕੌਂਸਲਰ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਮਿੱਲਕੇ ਜਵਾਲਾ ਸਿੰਘ ਚੌਂਕ ਤੋਂ ਤਰਸੇਮ ਚੈਰੀਟੇਬਲ ਹਸਪਤਾਲ ਤਕ ਦੀ ਸੜਕ ਬਣਾਉਣ ਦੀ ਮੰਗ ਨੂੰ ਲੈਕੇ ਚੱਕਰ ਕੱਟ ਰਹੇ ਹਨ। ਰਵਿੰਦਰ ਸਿੰਘ ਸਚਦੇਵਾ ਨੇ ਦਸਿਆ ਕਿ ਜਵਾਲਾ ਸਿੰਘ ਚੌਂਕ ਤੋਂ ਤਰਸੇਮ ਚੈਰੀਟੇਬਲ ਹਸਪਤਾਲ ਤਕ ਦੀ ਸੜਕ ਬਣਾਉਣ ਦਾ ਉਦਘਾਟਨ 19-09-2005 ਨੂੰ ਇਲਾਕਾ ਕੌਂਸਲਰ ਬੀਬੀ ਅਮਰਜੀਤ ਕੌਰ ਅਤੇ ਹਲਕਾ ਵਿਧਾਇਕ ਮਲਕੀਤ ਸਿੰਘ ਦਾਖਾ ਵਲੋਂ ਕੀਤਾ ਗਿਆ ਸੀ ਪਰੰਤੂ ਅੱਜ ਤਕ ਇਹ ਸੜਕ ਨਹੀਂ ਬਣੀ । ਇਹ ਸੜਕ ਪ੍ਰੇਮ ਵਿਹਾਰ,ਬਾਵਾ ਕਲੋਨੀ,ਕੁੰਜ ਵਿਹਾਰ, ਹਰੀ ਸਿੰਘ ਨਗਰ ਅਤੇ ਨਿਊ ਬਾਵਾ ਕਲੋਨੀ ਨੂੰ ਆਪਸ ਵਿੱਚ ਜੋੜਦੀ ਹੈ ।ਇਸ ਸੜਕ ਤੇ ਇਕ ਹਸਪਤਾਲ ਹੈ ਜਿਸ ਤਕ ਮਰੀਜ਼ਾਂ ਨੂੰ ਪਹੁੰਚਣ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਨਗਰ ਨਿਗਮ ਵਲੋਂ 2600’ ਸੀਵਰੇਜ਼ ਪਾਈਪ ਵਿਛਾਉਣ ਤੋਂ ਬਾਦ ਸੜਕ ਦੀ ਹਾਲਤ ਬਹੁਤ ਜਿਆਦਾ ਤਰਸਯੋਗ ਹੋ ਗਈ ਹੈ । ਇਸ ਲਈ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ  ਨਗਰ ਨਿਗਮ ਜਲਦੀ ਤੋਂ ਜਲਦੀ ਸੜਕ ਬਣਾਵੇ ਨ ਕਿ ਝੂਠੇ ਵਾਅਦੇ ਕਰੇ ।

ਵਾਰਡ ਨੰ: 26 ਦੀ ਕੌਂਸਲਰ ਸ਼੍ਰੀਮਤੀ ਕਸ਼ਮੀਰ ਕੌਰ ਦੇ  ਪਤੀ ਅਸ਼ੋਕ ਕੁਮਾਰ ਨਾਲ ਸੰਪਰਕ ਕਰਨ ‘ਤੇ ਉਨਾਂ੍ਹ ਦਸਿਆ ਕਿ ਜਵਾਲਾ ਸਿੰਘ ਚੌਂਕ ਤੋਂ ਤਰਸੇਮ ਚੈਰੀਟੇਬਲ ਹਸਪਤਾਲ ਤਕ ਦੀ ਸੜਕ ਬਣਾਉਣ ਦਾ 38 ਲੱਖ ਦਾ ਟੈਂਡਰ ਪਾਸ ਹੋ ਚੁਕਿਆ ਹੈ ਅਤੇ ਜਲਦੀ ਹੀ ਇਸ ਤੇ ਕੰਮ ਸ਼ੁਰੂ ਹੋ ਜਾਵੇਗਾ ।
ਨਗਰ ਨਿਗਮ ਤੋਂ ਵਾਅਦੇ  ਨਹੀਂ ਕੰਮ ਕਰੋ ਦੀ ਮੰਗ ਕੀਤੀ ਗਈ   

ਇਸ ਮੌਕੇ ਰਵਿੰਦਰ ਸਿੰਘ ਸਚਦੇਵਾ, ਤਰੁਣ ਗਰਗ,ਜਗਦੀਸ਼ ਕਪੂਰ, ਅਜੈ ਖੁੱਲਰ, ਸਾਹਿਲ ਅਰੋੜਾ, ਸਾਈਂ ਸੰਜੀਵ ਗੁਲਾਮ, ਸਾਬਕਾ ਸਰਪੰਚ ਹਰਦੇਵ ਸਿੰਘ ਗਰੇਵਾਲ ,ਪੰਕਜ ਸੇਠੀ,ਚਰਨਜੀਤ ਸਿੰਘ ਗਰੇਵਾਲ,ਕੇਵਲ ਕ੍ਰਿਸ਼ਨ ਖਰਬੰਦਾ,ਡਾ: ਸਤੀਸ਼ ਸ਼ਰਮਾ, ਰਜਿੰਦਰ ਸਿੰਘ, ਸੁੱਖਰਾਜ ਸਿੰਘ ਸਿਬੱਲ,ਸਤੀਸ਼ ਖਰਬੰਦਾ , ਠੇਕੇਦਾਰ ਮਨਜੀਤ ਸਿੰਘ ਆਦਿ ਹਾਜਿਰ ਸਨ ।

No comments: