Wednesday, January 08, 2014

ਲੁਧਿਆਣਾ ਵਿੱਚ ਜਾਰੀ ਹੈ ਵਿਕਾਸ ਕਾਰਜਾਂ ਦਾ ਤੇਜ਼ ਸਿਲਸਿਲਾ

ਦਿਆਨੰਦ ਹਸਪਤਾਲ ਦੇ ਸਾਹਮਣੇ ਹੋਇਆ ਟਿਊਬਵੈਲ ਦਾ ਉਦਘਾਟਨ
ਲੁਧਿਆਣਾ : 8 ਜਨਵਰੀ 2014 (ਰਵੀੰ ਨੰਦਾ //ਪੰਜਾਬ ਸਕਰੀਨ): 
ਲੁਧਿਆਣਾ ਵਿੱਚ ਵਿਕਾਸ ਕਾਰਜਾਂ ਦਾ ਸਿਲਸਿਲਾ ਤੇਜ਼ੀ ਨਾਲ ਜਾਰੀ ਹੈ। ਕੀਤੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਅਤੇ ਕੀਤੇ ਕਿਸੇ ਨਵੇਂ ਕੰਮ ਦਾ ਉਦਘਾਟਨ ਹੋ ਰਿਹਾ ਹੈ। ਇਸੇ ਸਿਲਸਿਲੇ ਵਿੱਚ ਦਿਆਨੰਦ ਹਸਪਤਾਲ ਦੇ ਸਾਹਮਣੇ ਬਣੇ ਪਾਰਕ ਵਿੱਚ ਇੱਕ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਇਸ ਸ਼ੁਭ ਮੌਕੇ ਤੇ ਲੁਧਿਆਣਾ ਦੇ ਮੇਅਰ ਹਰਚਰਨ ਸਿੰਘ ਗੋਲਵੜੀਆ, ਐਮ ਐਲ ਏ ਭਾਰਤ ਭੂਸ਼ਣ ਆਸ਼ੂ, ਕੋਂਸਲਰ ਜੈ ਪ੍ਰਕਾਸ਼ ਅਤੇ ਸੰਨੀ ਭੱਲਾ ਅਤੇ ਕਈ ਹੋਰ ਪ੍ਰਮੁਖ ਵਿਅਕਤੀ ਵੀ ਮੌਜੂਦ ਸਨ। ਇਸ ਟਿਊਬਵੈਲ ਦੇ ਉਦਘਾਟਨ ਨਾਲ ਲੋਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਕਿਓਂਕਿ ਇਸ ਨਾਲ ਇਸ ਇਲਾਕੇ ਦੀ ਜਲ ਸਪਲਾਈ ਹੋਰ ਬੇਹਤਰ ਬਣੇਗੀ। ਉਮੀਦ ਹੈ ਕਿ ਹੋਰਨਾਂ ਇਲਾਕਿਆਂ ਵਿੱਚ ਵੀ ਵਿਕਾਸ ਦੀ ਇਹ ਲਹਿਰ ਜਲਦੀ ਹੀ ਪਹੁੰਚੇਗੀ।

No comments: