Saturday, January 25, 2014

ਭੱਟੀ ਦੀ ਭੁੱਖ ਹੜਤਾਲ ਪੰਜਾਹ ਦੇ ਆਂਕੜੇ ਤੋਂ ਪਾਰ

Fri, Jan 24, 2014 at 11:22 PM
ਦਿੱਲੀ ਅਤੇ ਸ਼੍ਰੋਮਣੀ ਕਮੇਟੀ ਅਜੇ ਵੀ ਖਾਮੋਸ਼
ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਹਮਾਇਤ
ਨਵੀਂ ਦਿੱਲੀ: 24 ਜਨਵਰੀ (ਮਨਪ੍ਰੀਤ ਸਿੰਘ ਖਾਲਸਾ//ਹਰਸ਼ੀਨ ਕੌਰ//ਪੰਜਾਬ ਸਕਰੀਨ):
ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਸਿੱਖ ਕੌਮ ਦੀ ਕੌਮੀ ਮੰਗਾਂ ਦੇ ਸਬੰਧ ਵਿਚ ਭਾਰਤ ਦੀ ਸੈਂਟਰਲ ਸਰਕਾਰ ਨਾਲ ਜੂਝ ਰਹੇ ਇਕਬਾਲ ਸਿੰਘ ਭੱਟੀ ਨਾਲ ਬੀਤੇ ਦਿਨ ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਮੋਰਚੇ ਤੇ ਆ ਕੇ ਸਮੱਰਥਨ ਦੇਣ ਨਾਲ ਮੋਰਚੇ ਦੇ ਪ੍ਰਬੰਧਕਾਂ ਦਾ ਹੌਸਲਾ ਬਹੁਤ ਹੀ ਵੱਧ ਗਿਆ ਹੈ ਉੱਥੇ ਭੁੱਖ ਹੜਤਾਲ ਦੇ ਪੰਜਾਹ ਦਿਨ ਬੀਤ ਜਾਣ ਤੋਂ ਬਾਅਦ ਵੀ ਸਿੱਖਾਂ ਦੀ ਸਿਰਮੋਰ ਜੱਥੇਬੰਦੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਜਾਂ ਦਿੱਲੀ ਕਮੇਟੀ ਵੱਲੋਂ ਅਣਦੇਖੀ ਕਰਨਾ ਇਹ ਜਾਹਿਰ ਕਰਦਾ ਹੈ ਕਿ ਇਹ ਦੋਵੇਂ ਕਮੇਟੀਆਂ ਆਪਣੇ ਬਲਬੂਤੇ ਤੇ ਕੁਝ ਵੀ ਕਰਨ ਤੇ ਬੇਬਸ ਹਨ, ਨਹੀਂ ਤਾਂ ਜਿਥੇ ਹੋਰ ਧਾਰਮਿਕ ਜਥੇਬੰਦੀਆਂ ਅਤੇ ਗੈਰ ਸਿੱਖ ਜੱਥੇਬੰਦੀਆਂ ਬਿਨਾਂ ਦੇਰੀ ਸਹਿਯੋਗ ਦੇਕੇ 1984 ਵਿਚ ਸਿਖਾਂ ਦੀ ਹੋਈ ਨਸਲਕੁਸ਼ੀ ਦੇ ਜਿੰਮੇਵਾਰਾਂ ਨੂੰ ਸਜਾਵਾਂ ਦੁਆਉਣ ਲਈ ਚਲ ਰਹੇ ਸੰਘਰਸ਼ ਨੂੰ ਭਰਵਾਂ ਹੁੰਗਾਰਾ ਦੇ ਰਹੀਆਂ ਹਨ ਉੱਥੇ ਪੰਥ ਦੀਆਂ ਇਹ ਦੋਨੋ ਸਿਰਮੌਰ ਸੰਸਥਾਵਾਂ ਖਾਮੋਸ਼ ਕਿਉਂ ਹਨ। ਚਾਹੀਦਾ ਤਾਂ ਇਹ ਸੀ ਬੀਤੇ ਤੀਹ ਸਾਲਾਂ ਵਿਚ ਗਾਹੇ ਬਗਾਹੇ ਗਰਮਾ ਗਰਮ ਬਿਆਨ ਦੇਣ ਅਤੇ ਕਦੇ ਕਦਾਈਂ ਮੌਕੇ ਦੀਆਂ ਸਰਕਾਰਾਂ ਨੂੰ ਮੈਮੋਰੰਡਮ ਦੇਣ ਵਾਲੇ ਡਰਾਮੇ ਕਰਨ ਵਾਲੀਆਂ ਇਹ ਸੰਸਥਾਵਾਂ ਸਿੱਖਾਂ ਨੂੰ ਸੱਚੇ ਦਿਲੋਂ ਨਿਆਂ ਦੁਆਉਣ ਲਈ ਮੋਹਰੀ ਹੋ ਕੇ ਫੈਸਲਾਕੁੰਨ ਲੜਾਈ ਲੜਦੀਆਂ, ਪਰ ਇਸ ਦਾ ਨਿਰਣਾ ਲ਼ੈਣਾਂ ਇਨ੍ਹਾਂ ਦੇ ਵੱਸ ਨਹੀਂ ਲੱਗਦਾ । ਹੁਣ ਵੀ ਵੇਲਾ ਹੈ ਕਿ ਇਹੋ ਜਿਹੇ ਆਪਣੀ ਜਮੀਰ ਦੀ ਅਵਾਜ ਸੁਣ ਕੇ ਮੋਰਚੇ ਦੀ ਅਗਵਾਈ ਕਰਦੇ ਸਿੰਘਾਂ ਦੀ ਹੌਸਲਾ ਹਫਜਾਈ ਕਰਨ ਅਤੇ ਵਿੱਛੜ ਚੁਕੀਆਂ ਹਜਾਰਾਂ ਰੂਹਾਂ ਦੀ ਸ਼ਾਤੀ ਵਾਸਤੇ ਸੱਚੇ ਪੰਥ ਹਿਤੈਸ਼ੀ ਹੋਣ ਦਾ ਸਬੂਤ ਦੇਣ ਦੇ ਨਾਲ ਨਾਲ ਸਿੱਖ ਕੌੰਮ ਨੂੰ ਇਨਸਾਫ ਦੁਆਉਣ ਵਾਸਤੇ ਆਪੋ ਆਪਣਾ ਯੋਗਦਾਨ ਪਾ ਕੇ ਸੱਚੇ ਸਿੱਖ ਹੋਣ ਦਾ ਸਬੂਤ ਦੇਣ।

No comments: