Thursday, January 02, 2014

ਕੇਜਰੀਵਾਲ ਦੇ ਖਿਲਾਫ਼ ਰੋਸ ਵਖਾਵੇ ਸ਼ੁਰੂ

ਕੌਸ਼ਾਂਭੀ 'ਚ ਦਿੱਲੀ ਮੈਟ੍ਰੋ ਰੇਲ ਨਿਗਮ ਦੇ ਕਰਮਚਾਰੀਆਂ ਨੇ ਕੀਤਾ ਰੋਸ ਵਖਾਵਾ 
ਗਾਜ਼ੀਆਬਾਦ, 2 ਜਨਵਰੀ 2013: ਇੱਕ ਪਾਸੇ ਅਰਵਿੰਦ ਕੇਜਰੀਵਾਲ ਸਾਲਾਂ ਤੋਂ ਲਮਕ ਰਹੇ ਕੰਮਾਂ ਨੂੰ ਘੰਟਿਆਂ ਵਿੱਚ ਨਿਪਟਾ ਰਹੇ ਹਨ ਦੂਜੇ ਪਾਸੇ ਉਹਨਾਂ ਦੇ ਵਿਰੋਧੀ ਉਹਨਾਂ ਲਈ ਪਰੇਸ਼ਾਨੀਆਂ ਖੜੀਆਂ ਕਰਨ ਦਾ ਕੋਈ ਮੌਕਾ ਹਥੋਂ ਨਹੀਂ ਗਵਾਉਣਾ ਚਾਹੁੰਦੇ। ਉਹਨਾਂ ਕੋਲ ਖਿਲਾਫ਼ ਜ਼ੋਰਦਾਰ ਮੁਜ਼ਾਹਰਿਆਂ ਦੀ ਪੂਰੀ ਪੂਰੀ ਤਿਆਰੀ ਹੋ ਚੁੱਕੀ ਲੱਗਦੀ ਹੈ। ਇੱਕ ਪਾਸੇ ਭਰੋਸੇ ਦਾ ਮਤਾ ਲਿਆ ਜਾ ਰਿਹਾ ਸੀ ਦੂਜੇ ਪਾਸੇ ਮੁੱਖ ਮੰਤਰੀ ਕੇਜਰੀਵਾਲ ਦੇ ਖਿਲਾਫ਼ ਰੋਸ ਵ੍ਖਾਵਿਆਂ ਦੀ ਸ਼ੁਰੂਆਤ ਹੋ ਚੁੱਕੀ ਸੀ। ਦਿੱਲੀ ਮੈਟਰੋ ਰੇਲ ਨਿਗਮ (ਡੀ. ਐਮ. ਆਰ. ਸੀ.) ਦੇ ਠੇਕੇ 'ਤੇ ਰੱਖੇ ਕਰਮਚਾਰੀਆਂ ਨੇ ਖੁਦ ਨੂੰ ਪੱਕੇ ਕੀਤੇ ਜਾਣ ਦੀ ਮੰਗ ਬੁਲੰਦ ਕਰਦਿਆਂ ਅੱਜ ਦਿੱਲੀ ਦੇ ਨਵੇਂ ਬਣੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੌਸ਼ਾਬੀ ਸਥਿਤ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਰੋਸ ਵਖਾਵੇ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਡੀ. ਐਮ. ਆਰ. ਸੀ. ਦੇ ਤਕਰੀਬਨ 100 ਕਰਮਚਾਰੀਆਂ ਨੇ ਪ੍ਰਦਰਸ਼ਨ ਕਰਦੇ ਹੋਏ 'ਠੇਕੇਦਾਰੀ ਪ੍ਰਥਾ ਬੰਦ ਕਰੋ' ਵਰਗੇ ਹੱਕੀ ਨਾਅਰੇ ਲਾਏ। ਦਿੱਲੀ ਮੈਟਰੋ ਰੇਲ ਕਰਮਚਾਰੀ ਸੰਘ ਦੇ ਮੈਂਬਰ ਨਵੀਨ ਨੇ ਕਿਹਾ ਕਿ ਡੀ. ਐਮ. ਆਰ. ਸੀ. ਦੇ ਹਾਲੇ ਤਕਰੀਬਨ 10 ਹਜ਼ਾਰ ਕਰਮਚਾਰੀ ਠੇਕੇ 'ਤੇ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਪੱਕਿਆਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਡੀ. ਐਮ. ਆਰ. ਸੀ. ਲਈ ਠੇਕੇ 'ਤੇ ਰੱਖੇ ਕਰਮਚਾਰੀਆਂ ਦੀ ਨਿਯੁਕਤੀ ਕਰਨ ਵਾਲੀ ਨਿੱਜੀ ਕੰਪਨੀ ਮਜ਼ਦੂਰੀ ਕਾਨੂੰਨਾਂ ਦੀ ਉਲੰਘਣਾ ਕਰ ਰਹੀ ਹੈ। ਸ੍ਰੀ ਨਵੀਨ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਠੇਕੇਦਾਰੀ ਪ੍ਰਥਾ ਬੰਦ ਕਰਨ ਦਾ ਵਾਅਦਾ ਕੀਤਾ ਸੀ ਇਸ ਲਈ ਉਹ ਦਿੱਲੀ ਦੇ ਮੁੱਖ ਮੰਤਰੀ ਸਾਹਮਣੇ ਆਪਣੀਆਂ ਮੰਗਾਂ ਰੱਖਣ ਇਥੇ ਆਏ ਹਨ। ਉਧਰ, ਕੇਜਰੀਵਾਲ ਦਾ ਇਲਾਜ ਕਰ ਰਹੇ ਡਾਕਟਰ ਵਿਪਿਨ ਮਿੱਤਲ ਨੇ ਦੱਸਿਆ ਕਿ ਮੁੱਖ ਮੰਤਰੀ ਹੁਣ ਬਿਹਤਰ ਮਹਿਸੂਸ ਕਰ ਰਹੇ ਹਨ ਪਰ ਕੱਲ ਰਾਤ ਲਗਾਤਾਰ ਖੰਘ ਆਉਣ ਕਾਰਨ ਉਹ ਸੌਂ ਨਹੀਂ ਸਕੇ। ਹੁਣ ਦੇਖਣਾ ਹੈ ਕਿ ਰੋਸ ਵਖਾਵਿਆਂ ਦੀ ਸਿਆਸਤ ਨਾਲ ਕੇਜਰੀਵਾਲ ਟੀਮ ਕਿਵੇਂ ਨਿਬੜਦੀ ਹੈ?  ਕਿਸੇ ਸ਼ਾਇਰ ਨੇ ਬਹੁਤ ਪਹਿਲਾਂ ਆਖਿਆ ਸੀ-
ਮਾਨਾ ਕਿ ਤਬਾਹੀ ਮੇਂ ਕੁਛ ਹਾਥ ਹੈ ਦੁਸ਼ਮਨ ਕਾ;
ਕੁਛ ਚਾਲ ਕਿਆਮਤ ਕੀ ਅਪਨੇ ਭੀ ਤੋ ਚਲਤੇ ਹੈਂ। 

No comments: