Wednesday, January 29, 2014

ਕੇਜਰੀਵਾਲ ਨੇ ਪ੍ਰੋ.ਭੁੱਲਰ ਦੀ ਰਿਹਾਈ ਬਾਰੇ ਲਿਖੀ ਰਾਸ਼ਟਰਪਤੀ ਨੂੰ ਚਿੱਠੀ

Tue, Jan 28, 2014 at 10:40 PM
1984 ਦੇ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਮੰਨਣ ਦੀ ਕੀਤੀ ਸਿਫਾਰਿਸ਼
ਭੱਟੀ ਦੀ ਭੁੱਖ ਹੜਤਾਲ 56 ਵੇਂ ਦਿਨ ਵਿਚ ਦਾਖਿਲ
ਨਵੀਂ ਦਿੱਲੀ: 27 ਜਨਵਰੀ 2014: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):
ਸਿੱਖ ਚਿੰਤਤ ਸ. ਅਜਮੇਰ ਸਿੰਘ ਰੰਧਾਵਾ, ਬੀਬੀ ਨਿਰਪ੍ਰੀਤ ਕੌਰ ਚੇਅਰਪਰਸਨ ਜਸਟਿੱਸ ਫਾਰ ਵਿਕਟਮ, ਹਰਮਿੰਦਰ ਸਿੰਘ ਯੂ.ਐਸ.ਐਮ ਅਤੇ ਜਗਸ਼ੇਰ ਸਿੰਘ ਸਜੱਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਨੇ ਜੰਤਰ ਮੰਤਰ ਤੋਂ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਕੌਮੀ ਮੰਗਾਂ ਮਨਵਾਉਣ ਲਈ ਜੂਝ ਰਹੇ ਇਕਬਾਲ ਸਿੰਘ ਭੱਟੀ ਵੱਲੋਂ ਰਖੀ ਭੁੱਖ ਹੜਤਾਲ ਦੇ ਪੱਚਵੰਜਾ ਦਿਨ ਬੀਤ ਜਾਣ ਤੋਂ ਬਾਅਦ ਤੱਕ ਵੀ ਕਿਸੇ ਨੇ ਕੋਈ ਸਾਰ ਨਹੀਂ ਲਈ । ਜਦੋਂ ਕਿ ਮੰਗਾਂ ਦਾ ਸਬੰਧ ਕੇਂਦਰ ਨਾਲ ਹੈ । ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਲਿਖਤੀ ਰੂਪ ਵਿੱਚ ਆਪਣੇ ਵਿਧਾਇਕਾਂ ਰਾਹੀਂ ਸਰਕਾਰੀ ਤੌਰ ਤੇ ਚਿੱਠੀ ਭੇਜ ਕੇ ਭੁੱਖ ਹੜਤਾਲ ਖਤਮ ਕਰਨ ਦੀ ਪਹਿਲਕਦਮੀ ਕਰਨ ਦੇ ਨਾਲ ਸਿੱਖਾਂ ਦੇ ਮਸਲਿਆਂ ਤੇ ਚਿੰਤਤ ਹੋਣ ਦਾ ਸੰਦੇਸ਼ ਵੀ ਕੌਮ ਨੂੰ ਮਿਲ ਰਿਹਾ ਹੈ । ਮੀਡਆ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ ਭੱਟੀ ਨੇ ਬੁੱਧਵਾਰ ਦੁਪਹਿਰ ਤੱਕ ਸਿੱਖ ਪੰਥ ਨਾਲ ਵਿਚਾਰਾਂ ਕਰਨ ਤੋਂ ਬਾਅਦ ਭੁੱਖ ਹੜਤਾਲ ਤੋੜਨ ਜਾਂ ਨਾ ਤੋੜਨ ਦਾ ਫੈਸਲਾ ਕੀਤਾ ਹੈ। ਸ਼੍ਰੌਮਣੀ ਅਕਾਲੀ ਦਲ ਦਿੱਲੀ ਯੂ ਕੇ ਦੇ  ਅਹੁਦੇਦਾਰਾਂ ਅਤੇ ਮੈੰਬਰਾਂ ਨੇ ਵੀ ਕਿਹਾ ਕਿ ਪਹਿਲੀ ਵਾਰੀ ਕਿਸੇ ਮੁੱਖ ਮੰਤਰੀ ਨੇ ਸਿੱਖ ਕੌਮ ਦੇ ਹੱਕ ਦੀ ਗੱਲ ਲਿਖਤੀ ਰੂਪ ਵਿੱਚ ਕੀਤੀ ਹੈ । ਮੋਜੁਦਾ ਸਮੇਂ ਦੀ ਕਾਂਗਰਸੀ ਹਕੂਮਤ ਦੀ ਦਿੱਲੀ ਪੁਲਿਸ ਇਕਬਾਲ ਸਿੰਘ ਭੱਟੀ ਨੂੰ ਪ੍ਰੇਸ਼ਾਨ ਕਰਦੀ ਰਹੀ ਹੈ ਕਿ ਦਿੱਲੀ ਦੇ ਜੰਤਰ ਮੰਤਰ ਵਿਖੇ ਅੰਨਾ ਹਜਾਰੇ ਜਾਂ ਬਾਬਾ ਰਾਮਦੇਵ ਵਰਗੇ ਵੀ ਦਸ ਦਿਨ ਤੋਂ ਜਿਆਦਾ ਅਸੀਂ ਟਿਕਣ ਨਹੀਂ ਦਿੱਤੇ ਤੈਨੂੰ ਤਾਂ ਅਸੀਂ ੨੬ ਦਿਨ ਤੋਂ ਜਿਆਦਾ ਦਿਨ ਇਸ ਜਗਾ੍ਹ ਤੇ ਬੈਠਣ ਦਿੱਤਾ ਹੈ ਇਹੋ ਜਿਹੀਆਂ ਉਦਾਹਰਣਾਂ ਦੇ ਕੇ ਧਰਨਾ ਖਤਮ ਕਰਨ ਤੇ ਜੋਰ ਪਾ ਰਹੀ ਹੈ ਪਰ ਭੱਟੀ ਨੇ ਹਰ ਗੱਲ ਨੂੰ ਅਣਗੌਲਿਆਂ ਕਰਦਿਆਂ ਅਤੇ ਕਿਸੇ ਦੇ ਵੀ ਪ੍ਰੈਸ਼ਰ ਥੱਲੇ ਆਉਣ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਫੈਸਲਾ ਸਿੱਖ ਪੰਥ ਤੇ ਛੱਡਦਿਆਂ ਹੋਇਆਂ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਤੇ ਕਿਹਾ ਕਿ ਮੇਰੇ ਲਈ ਸਿੱਖ ਪੰਥ ਸਭ ਤੋਂ ਸਰਵਉੱਚ ਹੈ। ਭੱਟੀ ਵੱਲੋਂ ਰੱਖੀ ਭੁੱਖ ਹੜਤਾਲ ਦੀ ਸਭ ਤੋਂ ਵੱਡੀ ਸਫਲਤਾ ਕਿਸੇ ਮੁਖਮੰਤਰੀ ਵਲੋਂ ਸਿੱਖ ਮਸਲਿਆਂ ਦੀ ਕੀਤੀ ਸਿਫਾਰਿਸ਼ਇਹ ਰਹੀ ਹੈ । ਦਿੱਲੀ ਦੇ ਮੁੱਖ ਮੰਤਰੀ ਨੇ ਸਰਕਾਰੀ ਤੌਰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰੌ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ਚਿੱਠੀ ਲਿਖੀ ਹੈ ਅਤੇ ਦਿੱਲੀ ਵਿਖੇ ਵਾਪਰੇ ਨਵੰਬਰ ੧੯੮੪ ਦੇ ਕਾਂਡ ਨੂੰ ਸਿੱਖ ਨਸਲਕੁਸ਼ੀ ਮਨੰਣ ਦੀ ਕੀਤੀ ਸਿਫਾਰਿਸ਼। ਸ਼ਾਇਦ ਇਹ ਪਹਿਲੀ ਵਾਰੀ ਹੋਇਆ ਹੈ, ਕਿਉਂਕਿ ਅੱਜ ਤੱਕ ਦਿੱਲੀ ਵਿੱਚ ਜਿਤਨੀਆਂ ਵੀ ਸਰਕਾਰਾਂ ਨੇ ਰਾਜ ਕੀਤਾ ਹੈ ਉਹ ਕਦੇ ਨਹੀਂ ਸੀ ਚਾਹੁੰਦੀਆਂ ਕਿ ਉਹ ਆਪ ਇਹ ਗੱਲ ਮੰਨਣ ਕਿ ਇਹ ਸਿੱਖਾਂ ਦੀ ਨਸਲਕੁਸ਼ੀ ਸੀ ਉਹ ਹਮੇਸ਼ਾਂ ਇਸ ਕਤਲੇਆਮ ਨੂੰ ਦੰਗੇ ਹੀ ਗਰਦਾਨਗੀ ਰਹੀਆਂ ਹਨ। ਸਿੱਖ ਫੈਡਰੇਸ਼ਨ ਭਿੰਡਰਾਂਵਾਲਾ ਦੇ ਜਿਲਾ ਪ੍ਰਧਾਨ ਭਾਈ ਸਿਮਰਨਜੀਤ ਸਿੰਘ ਵੱਲੋਂ ਤਿੰਨ ਬੇਨਤੀ ਪੱਤਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਜਥੇਦਾਰ ਦਮਦਮਾ ਸਾਹਿਬ ਅਤੇ ਜਥੇਦਾਰ ਕੇਸਗੜ ਸਾਹਿਬ ਨੂੰ ਦਿੱਤੇ ਗਏ ਹਨ। ਮੋਰਚਾ ਚਲਾ ਰਹੇ ਪ੍ਰਬੰਧਕਾਂ ਵੱਲੋਂ ਸਾਰੀਆਂ ਪੰਥਕ ਧਿਰਾਂ,ਸੰਤ ਸਮਾਜ,ਧਾਰਮਿਕ ਜਥੇਬੰਦੀਆਂ ਅਤੇ ਪੰਥਕ ਦਰਦੀਆਂ ਨੂੰ ਬੇਨਤੀ ਹੈ ਕਿ ਇਸ ਮਸਲੇ ਤੇ ਇਕੱਠੇ ਹੋ ਕਿ ਕੌਮੀ ਮੰਗਾਂ ਦੇ ਸਬੰਧ ਵਿੱਚ ਕੇਂਦਰ ਸਰਕਾਰ ਤੇ ਦਬਾਅ ਪਾਉਣ ਲਈ ਦਿੱਲੀ ਦੇ ਜੰਤਰ ਮੰਤਰ ਦੇ ਧਰਨੇ ਵਾਲੀ ਥਾਂ ਤੇ ਪਹੁੰਚੋ ਅਤੇ ਮੋਰਚੇ ਨੂੰ ਸਫਲ ਬਣਾਉ। ਹੁਣ ਤੱਕ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਸਹਿਯੋਗ ਦੇਕੇ ੧੯੮੪ ਵਿਚ ਸਿਖਾਂ ਦੀ ਹੋਈ ਨਸਲਕੁਸ਼ੀ ਦੇ ਜਿੰਮੇਵਾਰਾਂ ਨੂੰ ਸਜਾਵਾਂ ਦੁਆਉਣ ਲਈ ਚਲ ਰਹੇ ਸੰਘਰਸ਼ ਨੂੰ ਭਰਵਾਂ ਹੁੰਗਾਰਾ ਦੇ ਰਹੀਆਂ ਹਨ।ਸ,ਭੱਟੀ ਦੇ ਦੱਸਣ ਮੁਤਾਬਿਕ ਅਗਲੀ ਰਣਨੀਤੀ ਬੁੱਧਵਾਰ ਨੂੰ ਉਲੀਕੀ ਜਾਵੇਗੀ।

No comments: