Thursday, January 09, 2014

ਨੈਸ਼ਨਲ ਲੇਵਲ ਵਿੰਟਰ ਕਾਰਨੀਵਲ

SCD ਇੰਟਰਨੈਸ਼ਨਲ ਕਲੱਚਰਲ ਅਕੈਡਮੀ ਨੇਹਾਸਿਲ ਕੀਤਾ ਤੀਸਰਾ ਸਥਾਨ
ਲੁਧਿਆਣਾ 8 ਜਨਵਰੀ 2014:  (ਸਤਪਾਲ ਸੋਨੀ//ਪੰਜਾਬ ਸਕਰੀਨ):
ਐਸ ਸੀ ਡੀ ਇੰਟਰਨੈਸ਼ਨਲ ਕਲਚਰਲ ਅਕੈਡਮੀ (ਪੰਜਾਬ ) ਦੇ ਆਰਗਨਾਈਜ਼ਰ ਜੋਤਦੀਪ ਸਿੰਘ ਸੇਠੀ ਅਤੇ ਕੈਪਟਨ ਦੀਪਕ ਸੋਨੀ ਨੇ ਦਸਿਆ ਕਿ ਨੈਸ਼ਨਲ ਲੇਵਲ ਵਿੰਟਰ ਕਾਰਨੀਵਲ ਕਮੇਟੀ ਮਨਾਲੀ ਵਲੋਂ  ਨੈਸ਼ਨਲ ਲੇਵਲ ਵਿੰਟਰ ਕਾਰਨੀਵਲ ਮਨਾਲੀ ( ਹਿਮਾਚਲ ਪ੍ਰਦੇਸ਼ ) ਵਿੱਖੇ ਕਰਵਾਇਆ ਗਿਆ । ਇਸ ਕਾਰਨੀਵਲ ਵਿੱਚ ਵੱਖ-ਵੱਖ ਪ੍ਰਦੇਸ਼ਾਂ ਤੋ 47 ਟੀਮਾਂ ਨੇ ਹਿੱਸਾ ਲਿਆ । ਇਹ ਕਾਰਨੀਵਲ  2 ਜਨਵਰੀ ਤੋਂ 6 ਜਨਵਰੀ ਤਕ ਚਲਿਆ । ਇਸ ਕਾਰਨੀਵਲ ਵਿੱਚ ਕਾਰਨੀਵਲ ਪਰੇਡ ,ਬੋਆਇਸ ਆਫ ਵਿੰਟਰ ਕਾਰਨੀਵਲ,ਵਿੰਟਰ ਕੁਈਨ , ਸਟਰੀਟ ਡਾਂਸ,ਸਟਰੀਟ ਪੱਲੇ, ਫੋਕ ਡਾਂਸ,ਗਰੁਪ ਡਾਂਸ, ਸੋਲੋ ਭੰਗੜਾ,ਗੀਤ ਸੰਗੀਤ ਅਤੇ  ਫੈਸ਼ਨ ਸ਼ੋਅ ਆਦਿ ਦਾ ਪ੍ਰਦਰਸ਼ਨ ਕੀਤਾ ਗਿਆ । ਇਸ ਨੈਸ਼ਨਲ ਲੇਵਲ ਵਿੰਟਰ ਕਾਰਨੀਵਲ ਵਿੱਚ ਅੇਸ ਸੀ ਡੀ ਇੰਟਰਨੈਸ਼ਨਲ ਕਲੱਚਰਲ ਅਕੈਡਮੀ (ਪੰਜਾਬ ) ਨੇ ਤੀਸਰਾ ਸਥਾਨ ਹਾਸਿਲ ਕੀਤਾ ।

No comments: