Friday, January 03, 2014

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਚੋਣਾਂ:

 Fri, Jan 3, 2014 at 3:32 PM
ਅੰਬ ਦੇ ਨਿਸ਼ਾਨ ਵਾਲਿਆਂ ਦੀ ਥਾਪਰ ਹਾਲ ਸਾਹਮਣੇ ਫੈਸਲਾਕੁਨ ਚੋਣ ਰੈਲੀ  
ਲੁਧਿਆਣਾ3 ਜਨਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਪੀ ਏ ਯੂ ਇੰਪਲਾਈਜ ਯੂਨੀਅਨ ਦੀਆਂ ਚੋਣਾ ਵਿੱਚ  ਪੀ ਏ ਯੂ ਇੰਪਲਾਈਜ ਫੋਰਮ ਅਤੇ ਸਬੰਧਤ ਧੜਿਆਂ ਦੀ ਥਾਪਰ ਹਾਲ ਸਾਹਮਣੇ ਫੈਸਲਾਕੁਨ ਚੋਣ ਰੈਲੀ ਹੋਈ। ਹੋਏ ਇਕੱਠ ਅਤੇ ਜੋਸ ਨੇ ਇਹ ਸਾਬਤ ਕਰ ਦਿੱਤਾ ਕਿ 11ਜਨਵਰੀ ਨੂੰ ਹੋਣ ਵਾਲੀ ਚੋਣ ਵਿੱਚ ਅੰਬ ਗਰੁਪ ਦੀ ਜਿੱਤ ਯਕੀਨੀ ਹੈ। ਇਸ ਰੈਲੀ ਵਿੱਚ ਔਰਤਾਂ ਸਮੇਤ ਭਾਰੀ ਗਿਣਤੀ ਵਿੱਚ ਮੁਲਾਜਮ ਨਾਹਰੇ ਮਾਰਦੇ ਹੋਏ ਜੱਥੇ ਬਣਾ ਕੇ ਪਹੁੰਚੇ। ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਫੋਰਮ ਦੇ ਚੇਅਰਮੈਨ  ਪਰਮਜੀਤ ਸਿੰਘ ਗਿੱਲ ਨੇ ਆਖਿਆ ਕਿ ਪਿਛਲੇ ਦੋ ਸਾਲਾਂ ਵਿੱਚ ਅਸੀਂ ਅਗਵਾਈ ਦੇ ਕੇ ਪਹਿਲਾਂ ਤਾਂ ਮੁੰਡੀ  ਦੀ ਟੀਮ ਵਲੋਂ ਦਿੱਤੇ ਪੁਠੇ ਗੇੜੇ ਨੂੰ ਸਿੱਧਾ ਕੀਤਾ  ਤੇ ਫੇਰ ਪੀ ਏ ਯੂ ਦੀ ਗਰਾਂਟ ਵਿੱਚ ਵਾਧਾ ਕਰਨ ਵਰਗੀਆਂ ਮਿਸਾਲੀ ਪ੍ਰਾਪਤੀਆਂ ਕੀਤੀਆਂ। ਹੁਣ ਅਸੀਂ ਆਉਣ ਵਾਲੇ ਸਮੇਂ ਵਿੰਚ ਫੌਰੀ ਤੌਰ ਤੇ ਤਨਖਾਹ ਸਕੇਲਾਂ ਦਾ ਬਕਾਇਆ ਦੁਆਵਾਂਗੇ, ਤਕਨੀਕੀ  ਸਟਾਫ ਦਾ ਪ੍ਰਮੋਸਨ ਦਾ ਤਜਰਬਾ ਘਟਾਉਣ ਦਾ ਰਹਿੰਦਾ ਕੰਮ ਪੂਰਾ ਕਰਾਂਗੇ, ਸੀ ਕਲਾਸ ਮੁਲਾਜਮਾਂ ਦੇ 40-80-120 ਦਾ ਕੇਸ ਕਰਾਉਣਾ,ਟੈਕਨੀਕਲ ਅਸਿਸਟੈਂਟ ਦੀ ਗਰੇਡ ਪੇ 4800 ਕਰਵਾਉਣੀ ਅਤੇ ਯੂਨੀਅਨ ਦੀ ਆਨ ਤੇ ਸਾਨ ਦਾ ਪਰਚਮ ਉਚਾ ਹੋਰ ਉਜਾ ਕਰਨ ਦਾ ਵਾਅਦਾ ਕਰਦੇ ਹਾਂ। ਯੂਨੀਅਨ ਦੇ ਜਨਰਲ ਸਕੱਤਰ ਡਾ ਗੁਲਜਾਰ ਸਿੰਘ ਪੰਧੇਰ ਨੇ ਕਿਹਾ ਕਿ ਇਹ ਪੀ ਏ ਯੂ ਇੰਪਲਾਈਜ ਫੋਰਮ ਅਤੇ ਸਬੰਧਿਤ ਗਰੁਪਾਂ ਦੀ ਅੰਬ ਦੇ ਚੋਣ  ਨਿਸ਼ਾਨ ਵਾਲੀ ਟੀਮ ਹੀ ਹੈ ਜੋ ਸਰਕਾਰਾਂ ਵਲੋਂ ਪ੍ਰਾਪਤੀਆਂ ਨੂੰ ਖੋਹਣ ਦੇ ਦੌਰ ਵਿੱਚ ਮੁਲਾਜਮ ਹੱਕਾਂ ਦੀ ਰਾਖੀ ਕਰ ਸਕਦੀ ਹੈ। ਸੰਨ 2007 ਤੋਂ 2011 ਤਕ ਮੁੰਡੀ ਧੜੇ ਦੀ ਟੀਮ ਨੇ ਗਰੇਡ ਪੇ, ਮੋਬਾਈਲ ਫੋਨ ਭੱਤਾ,ਸੋਧੇ ਸਕੇਲਾਂ ਦਾ ਬਕਾਇਆ ਆਦਿ ਮਸਲਿਆਂ ਵਿੱਚ ਪਿਛੇ ਵੱਲ ਮੋੜਾ ਪਾ ਲਿਆ ਸੀ ਜਿਸ ਨੂੰ ਸਾਡੀ ਟੀਮ ਨੇ ਸਹੀ ਰਾਹ ਤੇ ਲਿਆਦਾਂ। ਤਕਨੀਕੀ ਸਟਾਫ ਦੇ ਤਨਖਾਹ ਜੋ ਘੱਟ ਕਰ ਦਿਤੇ ਸਨ ਫੇਰ ਬਰਾਬਰ ਕਰਵਾਏ।  ਸਾਬਕਾ ਜਨਰਲ ਸਕੱਤਰ ਅੰਮ੍ਰਿਤਪਾਲ ਨੇ ਲੰਮੇਂ ਸਮੇਂ ਤੋਂ ਫੋਰਮ ਅਤੇ ਸਬੰਧਤ ਗਰੁਪਾਂ ਦੀਆਂ ਪ੍ਰਾਪਤੀਆਂ ਬਾਰੇ ਵਿਸਤਾਰ ਸਹਿਤ ਦੱਸਿਆ। ਪ੍ਰਧਾਨਗੀ ਪਦ ਦੇ ਕੈਂਡੀਡੇਟ ਬਲਦੇਵ ਸਿੰਘ ਵਾਲੀਆ ਅ ਤੇ ਜਨਰਲ ਸਕੱਤਰ ਦੇ ਕੈਂਡੀਡੇਟ ਮਨਮੋਹਣ ਸਿੰਘ ਨੇ ਆਪੋ ਆਪਣੇ ਸੰਬੋਧਨ ਵਿਚ ਪਿÎਛਲੇ ਸਮੇਂ ਦੀਆਂ ਪ੍ਰਾਪਤੀਆਂ ਗਿਣਾÀੁਂਦਿਆਂ ਕਿਹਾ ਕਿ ਅਜਿਹੀ ਸੰਘਰਸਾਂ ਵਿਚੋਂ ਲੰਘੀ ਤਜਰਬੇਕਾਰ ਟੀਮ ਹੀ ਮੁਲਾਜਮ ਮੰਗਾਂ ਦੀ ਪ੍ਰਾਪਤੀ ਦੀ ਗਰੰਟੀ ਹੋ ਸਕਦੀ ਹੈ। ਇਹਨਾ ਤੋਂ ਇਲਾਵਾ ਲਾਲ ਬਹਾਦਰ ਯਾਦਵ, ਗੁਰਪ੍ਰੀਤ ਸਿੰਘ ਢਿਲੋਂ, ਰਾਮਨਾਥ, ਜੈਪਾਲ ਸਿੰਘ, ਹਰਦੇਵ ਸਿੰਘ ਘਲੋਟੀ, ਪ੍ਰਵੀਨ ਗਰਗ, ਨਰਿੰਦਰ ਸੇਖੋਂ, ਕੁਲਦੀਪ ਸਿੰਘ ਤੁੰਗ, ਹਰਮਿਦਰ ਸਿੰਘ, ਸਤਨਾਮ ਸਿੰਘ,ਅਨੁਰਿੰਦਰ ਕੁਮਾਰ ਗੋਲੀ, ਰੋਸਨ ਲਾਲ, ਹਰਬੰਸ ਲਾਲ ਭਾਟੀਆ, ਇਕਬਾਲ ਸਿੰਘ ਲਾਲੀ, ਗੁਰਮੇਲ ਸਿੰਘ ਤੁੰਗ ਆਦਿ ਨੇ ਸੰਬੋਧਨ ਕੀਤਾ।
ਅੱਜ ਚੋਣ ਰੇਲੀ ਸਮੇਂ ਅੰਬ ਵਾਲੇ ਗਰੁਪ ਨੂੰ ਟਰੈਕਟਰ ਡਰਾਈਵਰ ਐਸੋਸੀਏਸਨ, ਲੈਬ ਸਟਾਫ ਐਸੋਸੀਏਸਨ, ਅਤੇ ਫੀਲਡ ਸਟਾਫ ਐਸੋਸੀਏਸਨ ਅਤੋ ਇੰਜੀਨੀਅਰਿੰਗ ਕਾਲਜ ਦੇ ਸਟਾਫ ਨੇ ਅਪਣੀ ਹਮਾਇਤ ਦਿੱਤੀ ਅਤੇ ਰੈਲੀ ਸਮੇਂ ਭਰਭੂਰ ਮਾਲੀ ਸਹਾਇਤਾ ਵੀ ਕੀਤੀ। 
ਪੰਜਾਬ ਖੇਤੀਬਾੜੀ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਸੈਸ਼ਨ 2014-16 ਲਈ ਚੋਣਾ 10 ਜਨਵਰੀ ਨੂੰ ਹੋਣੀਆਂ ਤਹਿ ਹੋਈਆਂ ਹਨ। ਇਲੈਕਸ਼ਨ ਕਮੇਟੀ ਦੇ ਚੇਅਰਮੈਨ ਸ. ਗੁਰਜੀਤ ਸਿੰਘ ਦੀ ਅਗਵਾਈ ਵਿਚ ਕੰਮ ਕਰਦੀ ਚੋਣ ਕਮੇਟੀ ਨੇ ਬਾਕਾਇਦਾ ਕਾਗਜ਼ਾਂ ਦੀ ਪੜਤਾਲ ਕਰਕੇ ਚਾਰ ਗੁਰੱਪਾਂ ਨੂੰ ਚੋਣ ਨਿਸ਼ਾਨ ਐਲਾਨ ਕਰ ਦਿੱਤੇ ਹਨ। ਪੀ.ਏ.ਯੂ. ਇੰਪਲਾਈਜ਼ ਫੋਰਮ ਨੂੰ ਅੰਬ ਦਾ ਪੁਰਾਣਾ ਨਿਸ਼ਾਨ ਅਤੇ ਪੀ.ਏ.ਯੂ. ਯੂਨਾਈਟੇਡ ਫਾਰਮ ਨੂੰ ਸਾਈਕਲ ਦਾ ਨਿਸ਼ਾਨ ਮਿਲਿਆ। ਇਸੇ ਤਰ੍ਹਾਂ ਪੀ.ਏ.ਯੂ. ਡੈਮੋਕ੍ਰੇਟਿਕ ਨੂੰ ਪੌੜੀ ਅਤੇ ਪੀ.ਏ.ਯੂ. ਵੈਲਫੇਅਰ ਫਰੰਟ ਨੂੰ ਲੈਟਰ ਬਾਕਸ ਦਾ ਨਿਸ਼ਾਨ ਮਿਲਿਆ। 
 ਚੋਣ ਕਮੇਟੀ ਵਲੋਂ ਵੱਖ-ਵੱਖ ਚੋਣਾਂ ਲੜ ਰਹੇ ਗਰੁੱਪਾਂ ਨੂੰ ਆਪਣੀਆਂ ਚੋਣ ਰੈਲੀਆਂ ਕਰਨ ਲਈ ਸਥਾਨ ਵੀ ਅਲਾਟ ਕੀਤੇ ਗਏ। ਸ. ਬਲਦੇਵ ਸਿੰਘ ਵਾਲੀਆਂ ਦੇ ਅੰਬ ਵਾਲੇ ਧੜੇ ਨੂੰ 2 ਜਨਵਰੀ ਨੂੰ ਸੇਮੇ ਦੀ ਕੰਟੀਨ ਦੇ ਨੇੜੇ ਅਤੇ 8 ਜਨਵਰੀ ਨੂੰ ਇੰਜੀਨੀਅਰਿੰਗ ਕਾਲਜ ਦੇ ਨੇੜੇ ਰੈਲੀ ਕਰਨ ਲਈ ਸਥਾਨ ਅਲਾਟ ਹੋਇਆ। ਸਭ ਤੋਂ ਪ੍ਰਮੁੱਖ ਰੈਲੀ ਥਾਪਰ ਹਾਲ ਦੇ ਸਾਹਮਣੇ 3 ਜਨਵਰੀ ਨੂੰ ਹੋਈ।
ਪ੍ਰਧਾਨਗੀ ਦੇ ਉਮੀਦਵਾਰ ਸ੍ਰੀ ਬਲਦੇਵ ਸਿੰਘ ਵਾਲੀਆ, ਜਨਰਲ ਸਕੱਤਰ ਦੇ ਉਮੀਦਵਾਰ ਮਨਮੋਹਨ ਸਿੰਘ ਅਤੇ ਉਪਰੋਕਤ ਆਗੂਆਂ ਨੇ ਸਮੁੱਚੇ ਮੁਲਾਜ਼ਮਾਂ ਨੂੰ ਆਪਣੀਆਂ ਪ੍ਰਾਪਤੀਆਂ ਤੇ ਟੀਚਿਆਂ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਆਖਿਆ ਕਿ ਇਹੀ ਸਿਆਣੀ, ਸੂਝਵਾਨ ਅਤੇ ਸੰਘਰਸ਼ਾਂ ਨੂੰ ਪ੍ਰਣਾਈ ਹੋਈ ਟੀਮ ਹੀ ਪੀ.ਏ.ਯੂ. ਦੇ ਮੁਲਾਜ਼ਮਾਂ ਨੂੰ ਹੋਰ ਵਧੇਰੇ ਪ੍ਰਾਪਤੀਆਂ ਕਰਕੇ ਦੇ ਸਕੇਗੀ। ਆਉਣ ਵਾਲੇ ਸਮੇਂ ਵਿਚ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਕੀਤੀਆਂ ਪ੍ਰਾਪਤੀਆਂ ਨੂੰ ਖੋਹਣ ਦਾ ਦੌਰ ਚੱਲ ਰਿਹਾ ਹੈ। ਅਜਿਹੇ ਸਮੇਂ ਪ੍ਰਾਪਤੀਆਂ ਦੀ ਰਾਖੀ ਕਰਨ ਅਤੇ ਸੰਘਰਸ਼ ਰਾਹੀਂ ਹੋਰ ਪ੍ਰਾਪਤੀਆਂ ਕਰਨ ਦੀ ਲੋੜ ਹੈ। 
ਅੰਬ ਦੇ ਨਿਸ਼ਾਨ ਵਾਲੇ ਗਰੁੱਪ ਨੂੰ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਫਾਊਂਡਰ ਅਤੇ ਉੱਘੇ ਦਾਨੀ ਸ. ਰੂਪ ਸਿੰਘ ਰੂਪਾ, ਪੀ.ਏ.ਯੂ. ਮੁਲਾਜ਼ਮਾਂ ਦੇ 12 ਸਾਲ ਪ੍ਰਧਾਨ ਰਹੇ ਸ੍ਰੀ ਡੀ.ਪੀ. ਮੌੜ ਆਦਿ ਪ੍ਰਮੁੱਖ ਆਗੂ ਸ. ਬਲਦੇਵ ਸਿੰਘ ਵਾਲੀਆ ਦੀ ਟੀਮ ਦੀ ਹਮਾਇਤ ਕਰ ਰਹੇ ਹਨ। ਸਮੁੱਚੇ ਦੌਰੇ ਸਮੇਂ ਅੰਬ ਗਰੁੱਪ ਦੇ ਹੱਕ ਵਿਚ ਭਾਰੀ ਹੁਲਾਰਾ ਦੇਖਣ ਨੂੰ ਮਿਲਿਆ।

No comments: