Wednesday, January 29, 2014

ਪ੍ਰੋ. ਭੁੱਲਰ ਦੀ ਫਾਂਸੀ ਨੂੰ ਉਮਕੈਦ ਵਿਚ ਬਦਲਣ ਦੇ ਕੇਸ ਦੀ ਸੁਣਵਾਈ ਸ਼ੁਕਰਵਾਰ ਨੂੰ

Tue, Jan 28, 2014 at 10:40 PM
ਪ੍ਰੋ. ਭੁਲੱਰ ਨੂੰ ਇਕ ਵੀ ਗਵਾਹ ਨਾ ਹੋਣ ਦੇ ਬਾਵਜੁਦ ਵੀ ਦੋਸ਼ੀ ਗਰਦਾਨਿਆ ਗਿਆ ਸੀ
ਨਵੀਂ ਦਿੱਲੀ 28 ਜਨਵਰੀ 2014:  (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ):
ਹਿੰਦੁਸਤਾਨ ਦੀ ਸਰਵਉੱਚ ਅਦਾਲਤ ਅਜ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕੰਮਾਡਰ ਪ੍ਰੋ. ਦਵਿੰਦਰ ਪਾਲ ਸਿੰਘ ਭੱਲਰ ਦੀ ਫਾਸੀ ਦੀ ਸਜਾ ਨੂੰ ਉਮਰਕੈਦ ਵਿਚ ਬਦਲਣ ਲਈ ਭੁੱਲਰ ਸਾਹਿਬ ਦੀ ਧਰਮਪਤਨੀ ਬੀਬੀ ਨਵਨੀਤ ਕੌਰ ਵਲੋਂ ਦਾਖਿਲ ਅਪੀਲ ਨੂੰ ਸੁੰਨਣ ਲਈ ਰਾਜੀ ਹੋ ਗਈ ਹੈ । ਮੁੱਖ ਜੱਜ ਪੀ. ਸ਼ਦਾਸਿਵਮ ਅਤੇ ਜੱਜ ਆਰ.ਐਮ ਲੋਢਾ, ਐਚ ਐਲ ਦਾਤੂ ਤੇ ਐਸ ਜੇ ਮੁੱਖੋਪਾਧਿਆਏ ਦੀ ਬੇਂਚ ਵਲੋਂ ਪ੍ਰੋ ਭੁਲੱਰ ਦੇ ਕੇਸ ਦੀ ਸੁਣਵਾਈ ਸ਼ੁਕਰਵਾਰ ਨੂੰ ਕੀਤੀ ਜਾਏਗੀ ।
ਦੇਸ਼ ਦੀ ਸਰਵਉੱਚ ਅਦਾਲਤ ਵਲੋਂ 21 ਜਨਵਰੀ ਨੂੰ ਦਿੱਤੇ ਗਏ ਇਕ ਕੇਸ ਵਿਚ ਫੈਸਲੇ ਦੇ ਅਧਾਰ ਤੇ ਕਿ ਕੇਸ ਦੇ ਫੈਸਲੇ ਵਿਚ ਜਿਆਦਾ ਦੇਰੀ ਅਤੇ ਮਾਨਸਿਕ ਰੋਗੀ ਨੂੰ ਫਾਂਸੀ ਨਹੀ ਦਿੱਤੀ ਜਾਣੀ ਚਾਹੀਦੀ ਇਸ ਕੇਸ ਵਿਚ ਤਬਦੀਲੀ ਲਿਆ ਸਕਦਾ ਹੈ ।
ਸਤੰਬਰ1993 ਵਿਚ ਨਵੀਂ ਦਿੱਲੀ ਵਿਖੇ  ਹੋਏ ਇਕ ਕਾਰ ਧਮਾਕੇ ਵਿਚ ਕਾਗਰਸ ਦੇ ਯੁਵਾ ਮੋਰਚੇ ਦੇ ਮੁੱਖੀ ਐਮ ਐਸ ਬਿੱਟਾ ਸਮੇਤ 25 ਜ਼ਖਮੀ ਅਤੇ ਨੋ ਮਾਰੇ ਗਏ ਸਨ । ਜਿਸ ਵਿਚ ਪ੍ਰੋ. ਭੁਲੱਰ ਨੂੰ ਇਕ ਵੀ ਗਵਾਹ ਨਾ ਹੋਣ ਦੇ ਬਾਵਜੁਦ ਵੀ ਦੋਸ਼ੀ ਗਰਦਾਨਿਆ ਗਿਆ ਸੀ । ਪ੍ਰੋ ਭੁੱਲਰ 1995 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ ਤੇ ਪਿਛਲੇ ਦੋ ਸਾਲ ਤੋ ਦਿੱਲੀ ਦੇ ਇਕ ਅਸਪਤਾਲ ਇਬਹਾਸ ਵਿਚ ਇਲਾਜ਼ ਕਰਵਾ ਰਹੇ ਹਨ ।
ਉੱਚ ਅਦਾਲਤ ਵਲੋਂ 26 ਮਾਰਚ 2002 ਨੂੰ ਹੇਠਲੀ ਅਦਾਲਤ ਵਲੋਂ ਦਿਤੇ ਫੈਸਲੇ ਨੂੰ ਕਾਇਮ ਰਖਦਿਆਂ ਪ੍ਰੋ ਭੁਲਰ ਦੀ ਅਪੀਲ ਨੂੰ ਖਾਂਰਿਜ ਕਰ ਦਿੱਤਾ ਸੀ ਉਪਰੰਤ 17 ਦਸੰਬਰ 2002 ਅਤੇ 12 ਮਾਰਚ 2003 ਨੂੰ ਵੀ ਫਾਸੀ ਦੇ ਫੈਸਲੇ ਨੂੰ ਕਾਇਮ ਰਖਿਆ ਗਿਆ ਸੀ ।
14 ਜਨਵਰੀ 2003 ਨੂੰ ਪ੍ਰੋ ਭੁਲਰ ਦੇ ਪਰਿਵਾਰ ਵਲੋਂ ਰਾਸ਼ਟਰਪਤੀ ਕੋਲ ਰਹਿਮ ਦੀ ਇਕ ਅਪੀਲ ਦਾਖਿਲ ਕੀਤੀ ਗਈ ਸੀ । ਜਿਸ ਤੇ ਫੈਸਲੇ ਵਿਚ ੮ ਸਾਲ ਬਿਨਾ ਵਜਹਿ ਦੀ ਦੇਰੀ ਹੋਣ ਕਰਕੇ ਇਹ ਮਾਮਲਾ ਮੁੜ ਤੋਂ ਸਰਵਉੱਚ ਅਦਾਲਤ ਵਿਚ ਨਜਰਸ਼ਾਨੀ ਲਈ ਚਲਾ ਗਿਆ ਸੀ ਜਿਥੇ ਪ੍ਰੋ ਭੁੱਲਰ ਦੀ ਅਪੀਲ ਨੂੰ ਰੱਦ ਕਰਦਿਆਂ ਹੋਇਆ ਫਾਂਸੀ ਦੀ ਸਜਾ ਨੂੰ ਕਾਇਮ ਰਖਿਆ ਗਿਆ ਸੀ । ਹੁਣ ਸਰਵਉੱਚ ਅਦਾਲਤ ਵਲੋਂ ਵੀਰਪੱਨ ਦੇ ਕੇਸ ਵਿਚ (ਬਿਨਾ ਕਿਸੇ ਵਜ੍ਹਾ ਤੋਂ ਕੇਸ ਦਾ ਫੈਸਲਾ ਦੇਰੀ ਨਾਲ ਦੇਣ ਤੇ) ਇਤਿਹਾਸਿਕ ਫੈਸਲਾ ਦੇਦੇਂ ਹੋਏ ਵੀਰਪੱਨ ਦੇ ਚਾਰ ਸਹਿਯੋਗੀਆਂ ਨੂੰ ਫਾਂਸੀ ਤੋ ਰਾਹਤ ਦੇਦੇ  ਹੋਏ ਉਮਰਕੈਦ ਵਿਚ ਸਜਾ ਤਬਦੀਲ ਕਰ ਦਿੱਤੀ ਸੀ ਇਸੇ ਅਧਾਰ ਤੇ ਹੁਣ ਪ੍ਰੋ. ਭੁਲੱਰ ਨੂੰ ਵੀ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ ।
-------------

No comments: