Wednesday, January 22, 2014

ਦੋ ਨੌਜਵਾਨ ਸ਼ਾਇਰਾਂ ਦੀਆਂ ਪੁਸਤਕਾਂ ਦਾ ਲੋਕ ਅਰਪਣ ਸਮਾਗਮ ਭਲਕੇ

ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਕਰਨਗੇ   Wed, Jan 22, 2014 at 11:56 AM
ਲੁਧਿਆਣਾ:  22 ਜਨਵਰੀ  (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੁਧਿਆਣਾ ਵਿੱਚ ਤੇਜ਼ ਰਫਤਾਰ ਸਾਹਿਤਿਕ ਸਰਗਰਮੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੇ ਇੱਕ ਪਾਸੇ ਬਜ਼ੁਰਗਾਂ ਦੇ ਮਾਣ ਸਨਮਾਣ ਲਈ ਵਿਸ਼ੇਸ਼ ਪ੍ਰੋਗਰਾਮ ਕਰਾਏ ਜਾਂਦੇ ਹਨ ਤਾਂ ਨਾਲ ਨਾਲ ਨਵੀਆਂ ਕਲਮਾਂ ਨੂੰ ਵੀ ਉਤਸ਼ਾਹਿਤ ਜਾਂਦਾ ਹੈ। ਇਸੇ ਸਬੰਧ ਵਿੱਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਦੋ ਨੌਜਵਾਨ ਸ਼ਾਇਰਾਂ ਦੀਆਂ ਪੁਸਤਕਾਂ ਦਾ ਲੋਕ ਅਰਪਣ ਸਮਾਗਮ 23 ਜਨਵਰੀ, ਸਵੇਰੇ 10.30 ਵਜੇ, ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਅਕਾਡਮੀ ਦੇ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਦੇ ਸਕੱਤਰ ਸ੍ਰੀ ਜਸਵੰਤ ਜ਼ਫ਼ਰ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਅਕਾਡਮੀ ਵੱਲੋਂ ਨੌਜਵਾਨ ਸ਼ਾਇਰਾਂ ਨੂੰ ਉਤਸ਼ਾਹਿਤ ਕਰਨ ਹਿਤ ਉਲੀਕੇ ਪ੍ਰੋਗਰਾਮ ਅਧੀਨ ਕਵਿੱਤਰੀ ਰਾਜ ਕੌਰ ਦੀ ਪੁਸਤਕ 'ਓਥੇ' ਤੇ ਦਿਲਬੀਰ ਕੰਗ ਦੀ ਪੁਸਤਕ 'ਉਡੀਕਦੀ ਸਰਦਲ' ਲੋਕ ਅਰਪਣ ਕੀਤੀ ਜਾਵੇਗੀ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਕਰਨਗੇ ਜਦਕਿ ਇਨ੍ਹਾਂ ਪੁਸਤਕਾਂ ਬਾਰੇ ਜਾਣਕਾਰੀ ਪ੍ਰੋ. ਰਵਿੰਦਰ ਭੱਠਲ, ਪਰਮਜੀਤ ਪਰਮ, ਜਸਵੰਤ ਜ਼ਫ਼ਰ ਤੇ ਗੁਸਤਾਖ਼ ਜਿਹਨ ਦੇਣਗੇ।
ਇਸ ਸਮਾਗਮ ਵਿਚ ਪੁੰਹਚਣ ਲਈ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਹੈ। 

No comments: