Monday, January 06, 2014

ਘਰੇਲੂ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦਾ ਕੀਤਾ ਵਿਰੋਧ

Sun, Jan 5, 2014 at 1:01 PM
MCPI  (ਯੂਨਾਈਟਡ) ਨੇ ਕੀਤੀ ਨਗਦ ਸਬਸਿਡੀ ਦੀ ਮੰਗ 
ਦੋਰਾਹਾ: 5 ਜਨਵਰੀ 2014: (ਪੰਜਾਬ ਸਕਰੀਨ ਬਿਊਰੋ):
ਮਾਰਕਸਿਸਟ ਕਮਿਉਨਿਸਟ ਪਾਰਟੀ ਆਫ ਇੰਡਿਆ (ਯੂਨਾਈਟਡ) ਨੇ ਇੱਕ ਬਿਆਨ ਰਾਂਹੀ ਦੇਸ਼ ਦੀਆਂ ਇਜ਼ਾਰੇਦਾਰ ਤੇਲ ਕੰਪਨੀਆਂ ਵਲੋਂ ਘਰੇਲੂ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਅਣਉਚਿਤ ਵਾਧੇ ਦਾ ਤਿੱਖਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਵਾਧੇ ਨਾਲ ਆਮ ਲੋਕਾਂ ਉਤੇ ਭਾਰੀ ਆਰਥਕ ਬੋਜ ਪਵੇਗਾ ਜਦੋਂ ਕਿ ਦੇਸ਼ ਦੀ 80% ਅਬਾਦੀ ਗਰੀਬੀ ਦੀ ਮਾਰ ਹੇਠ ਹੈ।ਕੀਮਤਾਂ’ਚ ਵਾਧਾ ਆਮ ਲੋਕਾਂ ਖਾਸ ਕਰਕੇ ਮਜਦੂਰ ਵਰਗ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰੇਗਾ ਅਤੇ ਦੇਸ਼ ਦੀ ਆਰਥਕਤਾ ਉਤੇ ਹੋਰ ਭੈੜਾ ਅਸਰ ਪਾਵੇਗਾ।ਐਮ ਸੀ ਪੀ ਆਈ(ਯੂ) ਇਨ੍ਹਾਂ ਵਸਤੂਆਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਅਤੇ ਗੈਸ, ਪੈਟਰੋਲ ਅਤੇ ਡੀਜ਼ਲ ਦੇ ਡੀ-ਕੰਟਰੋਲ ਦੀ ਨੀਤੀ ਨੂੰ ਵਾਪਸ ਲਿਆ ਜਾਵੇ ਅਤੇ ਖਪਤਕਾਰਾਂ ਨੂੰ ਇਹ ਸਬਸਿਡੀ ਦੀ ਦਰ ਉਪਰ ਦਿੱਤੀਆਂ ਜਾਣ।
ਐਮ ਸੀ ਪੀ ਆਈ(ਯੂ) ਨੇ ਇਹ ਭੀ ਮੰਗ ਕੀਤੀ ਹੈ ਕਿ ਮਾਨਜੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਅਧਾਰ ਕਾਰਡ ਨੂੰ ਸਬਸਿਡੀ ਪ੍ਰਾਪਤ ਕਰਨ ਲਈ ਲਾਜ਼ਮੀ ਨਾਂ ਕੀਤਾ ਜਾਵੇ, ਦੂਸਰੇ ਸਬਸਿਡੀ ਦੀ ਅਦਾਇਗੀ ਨਗਦ ਕੀਤੀ ਜਾਵੇ ਕਿਉਂਕਿ ਬੈਂਕ ਰਾਂਹੀ ਦਿੱਤੀ ਜਾਂਦੀ ਸਬਸਿਡੀ ਕਾਰਨ ਖਪਤਕਾਰ ਨੂੰ ਪ੍ਰਤੀ ਘਰੇਲੂ ਗੈਸ ਸਿਲੰਡਰ ਉਪਰ 30 ਤੋਂ 40 ਰੁਪਏ ਵੈਟ ਦੇ ਰੂਪ ਵਿੱਚ ਜਿਆਦਾ ਦੇਣੇ ਪੈ ਰਹੇ ਹਨ ਅਤੇ ਇੱਕ ਦਿਹਾੜੀ ਦਾਰ ਪਹਿਲਾਂ 1300 ਰੁਪਏ ਤੋਂ ਉਪਰ ਇੱਕ ਸਿਲੰਡਰ ਲੈਣ ਲਈ ਇੱਕਠੇ ਕਰੇਗਾ ਅਤੇ ਫਿਰ ਬੈਂਕ ਤੋਂ ਸਬਸਿਡੀ ਦਾ ਪਤਾ ਕਰਨ ਤੇ ਲੈਣ ਲਈ ਆਪਣੀ ਇੱਕ ਦਿਹਾੜੀ ਬਰਬਾਦ ਕਰੇਗਾ।ਐਮ ਸੀ ਪੀ ਆਈ(ਯੂ) ਨੇ ਇਹ ਭੀ ਮੰਗ ਕੀਤੀ ਹੈ ਸੰਬਧਤ ਸਰਕਾਰਾਂ ਘਰੇਲੂ ਗੈਸ, ਪੈਟਰੋਲ ਅਤੇ ਡੀਜ਼ਲ ਨੂੰ ਵੈਟ ਤੋਂ ਪੂਰੀ ਤਰ੍ਹਾਂ ਮੁੱਕਤ ਕਰਨ।

No comments: