Wednesday, January 01, 2014

ਗਿਆਨ-ਵਿਗਿਆਨ ਅਤੇ ਇਤਿਹਾਸ

Date: Tue, 31 Dec 2013 16:17:24 +0530                                                       Tue, Dec 31, 2013 at 4:29 PM
ਇਸ ਵਾਰ ਡਾ. ਬਲਪ੍ਰੀਤ ਸਿੰਘ                          
ਨਾਮ ਨੂੰ ਖੇਤੀਬਾੜੀ ਯੂਨੀਵਰਸਿਟੀ ਪਰ ਹਕੀਕਤ ਵਿੱਚ ਇਥੇ ਮਿਲਦਾ ਹੈ ਜ਼ਿੰਦਗੀ ਦਾ ਹਰ ਰੰਗ। ਗੱਲ ਭਾਵੇਂ ਪੰਜਾਬ 'ਚ ਸਮੇਂ ਸਮੇਂ ਚੱਲੇ ਸੰਘਰਸ਼ਾਂ ਦੀ ਹੋਵੇ ਤੇ ਭਾਵੇਂ ਕਲਮੀ ਸਾਧਨਾ ਦੀ--ਇਸ ਸੰਸਥਾਨ ਨਾਲ ਜੁੜੇ ਹਨ ਅਨਗਿਣਤ ਨਾਮ। ਉਸ ਸਿਲਸਿਲੇ ਨੂੰ ਹੀ ਅੱਗੇ ਤੋਰ ਰਹੀ ਹੈ Pau Young Writers ਨਾਮ ਦੀ ਸਰਗਰਮ ਸਾਹਿਤਿਕ ਜੱਥੇਬੰਦੀ। ਨਵੀਆਂ ਕਲਮਾਂ ਨੂੰ ਲੋੜ ਹੁੰਦੀ ਹੈ ਉਤਸ਼ਾਹ ਦੀ ਜੋ ਇਹ ਸੰਗਠਨ ਪੂਰੀ ਲਗਨ ਨਾਲ ਦੇ ਰਿਹਾ ਹੈ। ਅਸੀਂ ਇਸ ਵਾਰ ਤੋਂ ਇਸ ਸੰਸਥਾ ਨਾਲ ਜੁੜੇ ਰਚਨਾਕਾਰਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ। ਇਸ ਰਚਨਾ ਦੀ ਚੋਣ ਵੀ ਇਸੇ ਸੰਸਥਾ ਦੀ ਹੈ। ਜੇ ਤਜਰਬੇਕਾਰ ਇਹਨਾਂ ਰਚਨਾਵਾਂ ਦੀ ਅਸਾਰੂ ਆਲੋਚਨਾ ਭੇਜਣ ਤਾਂ ਉਸਨੂੰ ਵੀ ਥਾਂ ਦਿੱਤੀ ਜਾਏਗੀ ਤਾਂ ਕਿ ਨਵਿਆਂ ਨੂੰ ਪੁਰਾਣਿਆਂ ਦੇ ਗੁਰ ਅਤੇ ਤਜਰਬੇ ਮਿਲ ਸਕਣ। -ਰੈਕਟਰ ਕਥੂਰੀਆ 
ਕਿਵੇਂ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ?-ਡਾ. ਬਲਪ੍ਰੀਤ ਸਿੰਘ ਬਠਿੰਡਾ
ਭਾਰਤ ਦੇਸ਼ ਦੁਨੀਆ ਭਰ ਵਿੱਚ ਆਪਣੇ ਸਭਿਆਚਾਰ ਅਤੇ ਖੁਸ਼ਹਾਲੀ ਭਰੀ ਵਿਭਿੰਨਤਾ ਲਈ ਜਾਣਿਆ ਜਾਂਦਾ ਹੈl  ਸਿਰਫ ਇਹੀ ਨਹੀ, ਭਾਰਤ ਦੁਨੀਆ ਦਾ ਸਭ ਤੋ ਵੱਡਾ ਜਮਹੂਰੀ ਦੇਸ਼ ਵੀ ਹੈ; ਜਿਸ ਕੋਲ ਦੁਨੀਆ ਦਾ ਸਭ ਤੋ ਵੱਡਾ ਲਿਖਤੀ ਸੰਵਿਧਾਨ ਹੋਣ ਦਾ ਮਾਣ ਵੀ ਹਾਸਿਲ ਹੈ l ਪਰ ਆਖਿਰਕਰ ਇਹ ਸੰਵਿਧਾਨ ਹੁੰਦਾ ਕੀ ਹੈ ਅਤੇ ਇਹ ਕਿਵੇਂ ਹੋਂਦ ਵਿੱਚ ਆਇਆ ? ਆਓ ਇਸ ਬਾਰੇ ਜਾਣੀਏ l ਕਿਸੇ ਵੀ ਦੇਸ਼ ਨੂੰ ਵਿਧੀਬਧ ਤਰੀਕੇ ਨਾਲ ਚਲਾਉਣ ਲਈ ਕਈ ਤਰ੍ਹਾ ਦੇ ਨਿਯਮਾਂ ਦੀ ਜ਼ਰੂਰਤ ਹੁੰਦੀ ਹੈ l ਜਿਹਨਾ ਦੇ ਸੰਗ੍ਰਹਿ ਨੂੰ ਸੰਵਿਧਾਨ ਕਿਹਾ ਜਾਂਦਾ ਹੈ l ਭਾਰਤ ਦਾ ਸੰਵਿਧਾਨ 26  ਜਨਵਰੀ, 1950 ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਸੀ l ਉਸ ਸਮੇ ਇਸ ਵਿੱਚ ਭੂਮਿਕਾ , 22 ਭਾਗ ,8 ਸ਼ੇਡਿਊਲ  ਅਤੇ 395 ਆਰਟੀਕਲ ਸਨ l ਪ੍ਰੰਤੂ ਸਮੇ-ਸਮੇ ਨਾਲ ਹੋਈਆਂ  ਸੋਧਾਂ ਤੋ ਬਾਅਦ ਮੌਜੂਦਾ ਸਮੇ ਇਸ ਵਿੱਚ ਭੂਮਿਕਾ  ਤੋ ਬਿਨਾ 24 ਭਾਗ,12  ਸ਼ੇਡਿਊਲ ਅਤੇ 465  ਆਰਟੀਕਲ ਹਨ l ਸੰਵਿਧਾਨ ਨੂੰ ਬਣਾਉਣ ਦਾ ਕੰਮ  ਆਜ਼ਾਦੀ ਤੋ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ l ਜਦ ਕੈਬਿਨਟ ਮਿਸ਼ਨ ਪਲਾਨ 1946 ਦੇ ਅਧੀਨ ਸੰਵਿਧਾਨ ਬਣਾਉਣ ਵਾਲੀ ਅਸੈਮਬਲੀ ਦਾ ਗਠਨ ਕੀਤਾ ਗਿਆ l ਇਸਦੀ ਪਹਲੀ ਮੀਟਿੰਗ 9 ਦਸੰਬਰ 1946  ਨੂੰ ਹੋਈ; ਡਾਕਟਰ ਸਚਿਦਾਨੰਦ ਸਿਨਹਾ ਨੂੰ ਇਸਦਾ ਅਸਥਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਡਾਕਟਰ ਰਾਜਿੰਦਰ ਪ੍ਰਸ਼ਾਦ ਨੂੰ ਸਥਾਈ ਚੇਅਰਮੈਨ l ਆਜ਼ਾਦੀ ਤੋ ਪਹਿਲਾ, ਇਸਦੇ ਕੁਲ 389 ਮੈਮਬਰ ਸਨ; ਜੋ ਬਾਅਦ ਵਿੱਚ ਵੰਡ ਹੋਣ ਪਿਛੋ 299 ਰਹਿ ਗਏ l ਅਸੈਮਬਲੀ ਵੱਲੋਂ ਵਖ-ਵਖ ਕੰਮ-ਕਾਜ ਲਈ ਕੁੱਲ 22 ਕਮੇਟੀਆਂ ਬਣਾਈਆਂ ਗਈਆਂ l ਇੰਨਾ ਕਮੇਟੀਆਂ ਨੇ ਆਪਣੇ-ਆਪਣੇ ਖੇਤਰ ਨਾਲ ਸੰਬੰਧਿਤ ਕੰਮਾਂ ਦੀ ਰਿਪੋਰਟ ਤਿਆਰ ਕਰਕੇ ਖਰੜਾ ਕਮੇਟੀ ਨੂੰ ਸੋਂਪੀ l ਖਰੜਾ ਕਮੇਟੀ ਦੇ ਕੁੱਲ 7 ਮੈਬਰ ਸਨ ਜਿਸ ਵਿੱਚ ਡਾਕਟਰ ਬੀ ਆਰ ਅੰਬੇਦਕਰ ਇਸਦੇ ਚੇਅਰਮੈਨ ਸਨ l ਖਰੜਾ ਕਮੇਟੀ ਵੱਲੋਂ ਸਾਰੀਆਂ ਰਿਪੋਰਟਾਂ ਦਾ ਵਿਸ਼ਲੇਸ਼ਣ ਕਰਨ ਤੋ ਬਾਅਦ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਗਿਆ l ਇਸ ਪ੍ਰੀਕਿਰਿਆ ਵਿੱਚ ਲੋਕਾਂ ਨੂੰ ਸ਼ਾਮਿਲ ਕਰਨ ਲਈ ਜਨਵਰੀ 1948 ਨੂੰ ਪ੍ਰਕਾਸ਼ਿਤ ਕੀਤਾ ਗਿਆਅਤੇ ਵਿਚਾਰਣ ਲਈ 8 ਮਹੀਨੇ ਦਾ ਸਮਾਂ ਦਿੱਤਾ ਗਿਆ l ਇਸ ਸਮੇ ਦੌਰਾਨ ਇਹ ਖਰੜਾ ਦੇਸ਼ ਦੇ ਵਖ-ਵਖ ਅਖਬਾਰਾਂ, ਪੰਚਾਇਤਾਂ ਅਤੇ ਅਸੈਮਬਲੀਆਂ ਵਿੱਚ ਵਿਚਾਰਿਆ  ਗਿਆ l 8 ਮਹੀਨੇ ਬਾਅਦ ਵਖ-ਵਖ ਵਿਚਾਰਾਂ ਨੂੰ ਧਿਆਨ ਵਿੱਚ ਰਖਦੇ ਹੋਏ, ਕਈ ਸੋਧਾਂ ਤੋ ਬਾਅਦ ਸੰਵਿਧਾਨ ਦਾ ਅੰਤਿਮ ਖਰੜਾ ਤਿਆਰ ਕਰ ਲਿਆ ਗਿਆ ਅਤੇ 26 ਨਵੰਬਰ 1949 ਨੂੰ ਅਸੈਮਬਲੀ ਦੇ ਪ੍ਰਧਾਨ ਦੇ ਦਸਤਾਖਰ ਕਰਨ ਤੋ ਬਾਅਦ ਅਪਣਾ ਲਿਆ ਗਿਆ ਅਤੇ 24 ਜਨਵਰੀ 1950 ਨੂੰ ਬਾਕੀ ਸਾਰੇ ਅਸੈਮਬਲੀ ਮੈਮਬਰਾਂ ਦੇ ਹਸਤਾਖਰ ਕਰਨ ਉਪਰੰਤ 26 ਜਨਵਰੀ 1950 ਨੂੰ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ l ਜਿਸਨੂੰ ਕਿ ਗਣਤੰਤਰ ਦਿਵਸ ਵਜੋਂ ਹਰ ਸਾਲ ਮਨਾਇਆ  ਜਾਂਦਾ ਹੈ l ਸੋ, ਦੋਸਤੋ ਇਸ ਤਰਾ 2 ਸਾਲ,11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਣ ਤੋ ਬਾਅਦ  ਹੋਂਦ ਵਿੱਚ ਆਇਆ ਦੁਨੀਆਂ ਦਾ ਸਭ ਤੋ ਵੱਡਾ ਸੰਵਿਧਾਨ l 

No comments: