Friday, January 03, 2014

ਨਵੰਬਰ-84: ਸੋਨੀਆ ਗਾਂਧੀ ਕਿਸੇ ਵੀ ਵੇਲੇ ਜਾ ਸਕਦੀ ਹੈ ਅਮਰੀਕਾ

ਸਿਖਸ ਫਾਰ ਜਸਟਿਸ ਨੂੰ ਹੋਰ ਮੁਕਦਮੇ ਦਰਜ ਕਰਨ ਤੋਂ ਰੋਕਣ ਦੇ ਉਪਰਾਲੇ 
ਨਿਊਯਾਰਕ: 03 ਜਨਵਰੀ 2013: (ਪੰਜਾਬ ਸਕਰੀਨ): 
Courtesy Photo
ਨਵੰਬਰ-1984 ਅਤੇ ਹੋਰ ਸਿੱਖ ਮਾਮਲਿਆਂ ਨੂੰ ਸੰਸਾਰ ਪਧਰ ਤੇ ਉਠਾਕੇ ਸੰਘਰਸ਼ ਕਰ ਰਹੇ ਇਕ ਪ੍ਰਸਿਧ ਸਿੱਖ ਸੰਗਠਨ ਵਲੋਂ ਆਪਣੇ ਖਿਲਾਫ ਦਰਜ ਕੀਤੇ ਗਏ ਮੁਕਦੱਮੇ ਨੂੰ ਰੱਦ ਕਰਵਾਉਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੁਣ ਕਿਸੇ ਵੀ ਵੇਲੇ ਅਮਰੀਕੀ ਅਦਾਲਤ ਦਾ ਰੁਖ਼ ਕਰ ਸਕਦੀ ਹੈ। ਸਿਆਸੀ ਹਲਕਿਆਂ ਦੀ ਚਰਚਾ ਦੇ ਮੁਤਾਬਿਕ ਉਹ ਅਦਾਲਤ ਨੂੰ ਅਪੀਲ ਕਰੇਗੀ ਕਿ ਉਹ ਇਸ ਸੰਗਠਨ ਨੂੰ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਸੰਦਰਭ 'ਚ ਅਮਰੀਕਾ 'ਚ ਹੋਰ ਮੁਕਦੱਮੇ ਦਰਜ ਕਰਨ ਤੋਂ ਰੋਕੇ। ਕਾਂਗਰਸ ਪਾਰਟੀ ਦਾ ਪੱਖ ਅਮਰੀਕੀ ਅਦਾਲਤਾਂ 'ਚ ਰੱਖਣ ਵਾਲੇ ਗਾਂਧੀ ਦੇ ਵਕੀਲ ਰਵੀ ਬਤਰਾ ਨੇ ਵੀਰਵਾਰ ਨੂੰ ਨਿਊਯਾਰਕ ਦੀ ਪੂਰਬੀ ਜ਼ਿਲਾ ਅਦਾਲਤ 'ਚ 85 ਪੰਨ੍ਹਿਆਂ ਦਾ ਮੈਮੋਰੰਡਮ ਦਿੰਦੇ ਹੋਏ ਸਿਖਜ਼ ਫਾਰ ਜਸਟਿਸ (ਐੱਸ. ਐੱਫ. ਜੇ.) ਨਾਂ ਦੇ ਸੰਗਠਨ ਵਲੋਂ ਸੋਨੀਆ ਗਾਂਧੀ ਖਿਲਾਫ ਦਰਜ ਕੀਤੀ ਗਈ ਸ਼ਿਕਾਇਤ ਨੂੰ ਰੱਦ ਕਰਨ ਦੇ ਸੋਨੀਆ ਗਾਂਧੀ ਦੇ ਪ੍ਰਸਤਾਵ ਦੀ ਹਮਾਇਤ ਕੀਤੀ। ਇਸ ਮੈਮੋਰੰਡਮ 'ਚ ਬਤਰਾ ਨੇ ਕਿਹਾ ਕਿ ਸੋਨੀਆ ਗਾਂਧੀ ਐੱਸ. ਐੱਫ. ਜੇ. ਦੇ ਮੁਕਦੱਮੇ ਨੂੰ ਰੱਦ ਕਰਵਾਉਣ ਦਾ ਹੁਕਮ ਲੈਣ ਲਈ 7 ਫਰਵਰੀ 2014 ਨੂੰ ਅਮਰੀਕਾ 'ਚ ਨਿਊਯਾਰਕ ਦੀ ਪੂਰਬੀ ਜ਼ਿਲਾ ਅਦਾਲਤ ਦਾ ਦਰਵਾਜ਼ਾ ਖੜਕਾਵੇਗੀ। ਇਸ ਮੁਕਦੱਮੇ ਨੂੰ ਰੱਦ ਕਰਨ ਦੀ ਮੰਗ ਇਸ ਆਧਾਰ 'ਤੇ ਕੀਤੀ ਜਾਵੇਗੀ ਕਿ ਸੋਨੀਆ ਗਾਂਧੀ 'ਤੇ ਮੁਕਦੱਮਾ ਉਸਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਅਤੇ ਇਸ ਮਾਮਲੇ 'ਚ ਪੂਰੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ। ਇ ਸਾਰੀ ਪ੍ਰਕ੍ਰਿਆ ਵਿੱਚ ਫੈਸਲਾ ਕਿਸਦੇ ਹੱਕ ਵਿੱਚ ਜਾਂਦਾ ਹੈ ਇਹ ਤਾਂ ਵਕ਼ਤ ਹੀ ਦੱਸੇਗਾ ਪਰ ਇਹ ਸੁਆਲ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਵੇਗਾ ਕਿ ਸਿੱਖ ਸੰਸਥਾਵਾਂ ਭਾਰਤੀ ਅਦਾਲਤਾਂ ਨੂੰ ਛਡ ਕੇ ਅਮਰੀਕੀ ਅਦਾਲਤਾਂ ਦਾ ਰੁੱਖ ਕਿਓਂ ਕਰ ਰਹੀਆਂ ਹਨ? ਇਸੇ  ਸੁਆਲ ਵੀ ਇੱਕ ਵਾਰ ਫੇਰ ਉੱਠੇਗਾ ਕਿ 1984 ਤੋਂ ਲੈ ਕੇ ਹੁਣ 2014 ਤੱਕ ਨਵੰਬਰ-84 ਦੋਸ਼ੀਆਂ ਨੂੰ ਸਜ਼ਾਵਾਂ ਕਿਓਂ ਨਹੀਂ ਮਿਲ ਸਕੀਆਂ? 

No comments: