Saturday, January 25, 2014

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਹਾਣੀ ਸੰਵਾਦ 29 ਜਨਵਰੀ ਨੂੰ

Sat, Jan 25, 2014 at 11:43 AM
ਗੁਲਜ਼ਾਰ ਸਿੰਘ ਸੰਧੂ ਅਤੇ ਮੋਹਨ ਭੰਡਾਰੀ ਹੋਣਗੇ ਸਮਾਗਮ ਦੇ ਮੁੱਖ ਮਹਿਮਾਨ
ਲੁਧਿਆਣਾ : 25 ਜਨਵਰੀ (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਹਿਯੋਗ ਨਾਲ  29 ਜਨਵਰੀ,2014 ਨੂੰ ਸਵੇਰੇ 10.30 ਵਜੇ ਇੰਗਲਿਸ਼ ਆਡੀਟੋਰੀਅਮ ਵਿਖੇ ਕਹਾਣੀ ਸੰਵਾਦ ਆਯੋਜਿਤ ਕੀਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੈਸ ਸਕੱਤਰ (ਡਾ.) ਗੁਲਜ਼ਾਰ ਸਿੰਘ ਪੰਧੇਰ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਦੇ ਮੁਤਾਬਿਕ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦਸਿਆ ਕਿ ਇਸ ਸੈਮੀਨਾਰ ਦਾ ਉਦਘਾਟਨ ਪ੍ਰੋਫ਼ੈਸਰ ਅਰੁਣ ਕੁਮਾਰ ਗਰੋਵਰ, ਵਾਈਸ-ਚਾਂਸਲਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਕਰਨਗੇ ਜਦਕਿ ਪ੍ਰਸਿੱਧ ਅਰਥ-ਸ਼ਾਸਤਰੀ ਪਦਮ-ਭੂਸ਼ਣ ਪ੍ਰੋਫ਼ੈਸਰ ਐਸ.ਐਸ. ਜੌਹਲ, ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਕਹਾਣੀ ਸੰਵਾਦ ਦੀ ਪ੍ਰਧਾਨਗੀ ਕਰਨਗੇ। ਉਨ੍ਹਾਂ ਦਸਿਆ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਕਹਾਣੀ ਸੰਵਾਦ ਦੇ ਵਿਸ਼ੇਸ਼ ਮਹਿਮਾਨ ਹੋਣਗੇ ਜਦਕਿ ਸਾਹਿਤ ਅਕਾਡਮੀ ਪੁਰਸਕਾਰ ਵਿਜੇਤਾ ਪ੍ਰਸਿੱਧ ਪੰਜਾਬੀ ਕਥਾਕਾਰ ਪ੍ਰੋ. ਗੁਲਜ਼ਾਰ ਸਿੰਘ ਸੰਧੂ ਅਤੇ ਸ੍ਰੀ ਮੋਹਨ ਭੰਡਾਰੀ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।
'ਮੇਰੀ ਕਹਾਣੀ ਤੇ ਸਿਰਜਣ ਪ੍ਰਕਿਰਿਆ' ਵਿਸ਼ੇ ਬਾਰੇ ਸੰਵਾਦ ਪ੍ਰਸਿੱਧ ਕਥਾਕਾਰ ਸ੍ਰੀ ਗੁਰਦੇਵ ਸਿੰਘ ਰੁਪਾਣਾ, ਸ੍ਰੀ ਗੁਰਪਾਲ ਲਿੱਟ ਅਤੇ ਸ੍ਰੀ ਅਜਮੇਰ ਸਿੱਧੂ ਚਰਚਾ ਕਰਨਗੇ। ਉਨ੍ਹਾਂ ਦਸਿਆ ਕਿ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ  ਡਾ. ਅਨੂਪ ਸਿੰਘ ਬਟਾਲਾ ਅਤੇ ਇਸ ਸਮਾਗਮ ਦੀ ਕਨਵੀਨਰ ਤੇ ਪ੍ਰਸਿੱਧ ਕਹਾਣੀ ਲੇਖਿਕਾ ਡਾ. ਸ਼ਰਨਜੀਤ ਕੌਰ ਸੈਮੀਨਾਰ ਦੀ ਚਰਚਾ ਦਾ ਆਰੰਭ ਕਰਨਗੇ।
ਸਮੂਹ ਪੰਜਾਬੀ ਹਿਤੈਸ਼ੀਆਂ ਨੂੰ ਇਸ ਸੈਮੀਨਾਰ ਵਿਚ ਪਹੁੰਚਣ ਦਾ ਹਾਰਦਿਕ ਸੱਦਾ ਹੈ।

No comments: