Saturday, January 18, 2014

ਕਾਮਰੇਡਾਂ ਵੱਲੋਂ 27 ਫਰਵਰੀ ਨੂੰ ਜੇਲ ਭਰੋ ਅੰਦੋਲਨ

Sat, Jan 18, 2014 at 6:43 PM
25 ਜਨਵਰੀ 2014 ਨੂੰ CPI ਅਤੇ CPM ਦੀ ਸਾਂਝੀ ਰੈਲੀ
ਲੁਧਿਆਣਾ:18 ਜਨਵਰੀ 2014: (ਰੈਕਟਰ ਕਥੂਰੀਆ//ਸਤਪਾਲ ਸੋਨੀ//ਪੰਜਾਬ ਸਕਰੀਨ):
ਸੀ.ਪੀ.ਆਈ.(ਐਮ) ਜ਼ਿਲਾ ਕਮੇਟੀ ਲੁਧਿਆਣਾ ਦੀ ਮੀਟਿੰਗ ਕਾਮਰੇਡ ਭਜਨ ਸਿੰਘ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾ: ਚਰਨ ਸਿੰਘ ਵਿਰਦੀ ਵਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਕਾ: ਸੁਖਵਿੰਦਰ ਸਿੰਘ ਸੇਖੋਂ ਦੀ ਚੋਣ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਦੇਸ ਅੰਦਰ ਪਾਰਲੀਮੈਂਟ ਚੋਣਾਂ, ਗੈਰ ਕਾਂਗਰਸ, ਗੈਰ ਭਾਜਪਾ, ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਨੂੰ ਇਕੱਠੀਆਂ ਕਰਕੇ ਲੜੀਆਂ ਜਾਣਗੀਆਂ ਅਤੇ ਚੋਣਾਂ ਨੇਤਾ ਦੇ ਨਾਂਅ ਤੇ ਨਹੀਂ ਜੀਤੀਆਂ ਜਾ ਸਕਦੀਆਂ । ਚੋਣਾਂ ਨੀਤੀਆਂ ਦੇ ਮੁੱਦੇ ਤੇ ਲੜੀਆਂ ਜਾਣਗੀਆਂ । ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜਗਾਰੀ ਅਤੇ ਸਿਹਤ ਸਹੂਲਤਾਂ ਦੇ ਅਹਿਮ ਮੁੱਦਿਆਂ ਤੇ ਚੋਣਾਂ ਲੜੀਆਂ ਜਾਣਗੀਆਂ । ਸਾਥੀ ਵਿਰਦੀ ਹੋਰਾਂ ਨੇ ਕਿਹਾ ਕਿ ਇਹ ਚੋਣਾਂ, ਪੰਜਾਬ ਅੰਦਰ ਸਾਂਝੇ ਮੋਰਚੇ ਵੱਲੋਂ ਸਾਂਝੇ ਤੌਰ ਤੇ ਲੜੀਆਂ ਜਾਣਗੀਆਂ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰੇਤ ਮੈਂਬਰ ਅਤੇ ਲੋਕ ਸਭਾ ਸੀਟ ਦੇ ਇੰਚਾਰਜ ਕਾਮਰੇਡ ਵਿਜੇ ਮਿਸ਼ਰਾ ਨੇ ਕਿਹਾ ਕਿ ਲੋਕ ਸਭਾ ਚੋਣ ਪ੍ਰਚਾਰ 'ਚ ਹੁਣ ਤੋਂ ਜੁੱਟ ਜਾਣ ਦਾ ਸੱਦਾ ਦਿੱਤਾ ਹੈ ਅਤੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਆਮ ਲੋਕ ਵਿਰੋਧੀ ਨੀਤੀਆਂ ਵਿਰੁੱਧ ਜੋਰਦਾਰ ਮੁਹਿੰਮ ਛੇੜਣ ਦਾ ਸੱਦਾ ਦਿੱਤਾ ਗਿਆ ।
ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਹੋਇਆਂ ਪਾਰਟੀ ਦੇ ਜ਼ਿਲਾ ਸਕੱਤਰ ਕਾਮਰੇਡ ਅਮਰਜੀਤ ਮੱਟੂ ਨੇ ਦੱਸਿਆ ਕਿ 21 ਜਨਵਰੀ ਤੋਂ 27 ਜਨਵਰੀ ਤੱਕ ਜ਼ਿਲੇ 'ਚ ਜੱਥਾ ਮਾਰਚ ਕੀਤਾ ਜਾਵੇਗਾ । ਇਹ ਜੱਥਾ ਮਾਰਚ ਲੋਕ ਸਭਾ ਸੀਟ ਲੁਧਿਆਣਾ ਦੇ ਏਰੀਏ ਵਿੱਚ ਹੀ ਕੀਤਾ ਜਾਵੇਗਾ, 25 ਜਨਵਰੀ 2014 ਨੂੰ ਸੀ.ਪੀ.ਆਈ. ਨਾਲ ਸਾਂਝੀ ਰੈਲੀ ਕੀਤੀ ਜਾਵੇਗੀ । ਇਹ ਰੈਲੀ ਚਤਰ ਸਿੰਘ ਪਾਰਕ ਵਿੱਚ ਹੋਵੇਗੀ ਅਤੇ ਡੀ.ਸੀ. ਦਫਤਰ ਤੱਕ ਮਾਰਚ ਕੀਤਾ ਜਾਵੇਗਾ ।
27 ਫਰਵਰੀ ਨੂੰ ਜੇਲ ਭਰੋ ਅੰਦੋਲਨ ਕੀਤਾ ਜਾਵੇਗਾ ਅਤੇ 15 ਫਰਵਰੀ ਤੱਕ ਵਲੰਟੀਅਰ ਭਰਤੀ ਕਰਨ ਦਾ ਕੰਮ ਮੁਕੰੰਮਲ ਕੀਤਾ ਜਾਵੇਗਾ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੈਂਬਰਸ਼ਿਪ ਨਵੀਨੀਕਰਨ ਦਾ ਕੰਮ ਮੁਕੰਮਲ ਕਰਕੇ ਜ਼ਿਲੇ ਕੋਲ ਜਮਾਂ ਕਰਵਾਉਣ ਵਾਸਤੇ 28 ਫਰਵਰੀ 2014 ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ । 
4 ਫਰਵਰੀ ਨੂੰ ਗਦਰ ਪਾਰਟੀ ਸ਼ਤਾਬਦੀ ਸਬੰਧੀ ਜੋ ਚੰਡੀਗੜ੍ਹ ਵਿਖੇ ਵੱਡਾ ਇਕੱਠ ਕਰਕੇ ਮਨਾਇਆ ਜਾਣਾ ਹੈ ਉਸ ਵਿੱਚ ਜ਼ਿਲੇ ਤੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਿਲ ਹੋਣਗੇ ਅਤੇ ਇਸ ਸਮਾਰੋਹ ਨੂੰ ਕਾਮਰੇਡ ਸੀਤਾ ਰਾਮ ਯੈਚੂਰੀ ਪੋਲਿਟਬਿਓਰੋ ਦੇ ਮੈਂਬਰ ਸੀ.ਪੀ.ਆਈ.(ਐਮ) ਸੰਬੋਧਨ ਕਰਨਗੇ ਅਤੇ ਸਾਥੀ ਮੱਟੂ ਨੇ ਦੱਸਿਆ ਕਿ ਸਰਕਾਰ ਗੈਸ ਸੈਲੰਡਰ ਦੀਆਂ ਵਧਾਈਆਂ ਕੀਮਤਾਂ ਵਾਪਸ ਲਵੇ, ਡੀਜ਼ਲ ਪ੍ਰੈਟੋਲ ਦੀਆਂ ਕੀਮਤਾਂ ਦਾ ਵਾਧਾ ਵਾਪਸ ਲੈਣ ਸਬੰਧੀ ਮਤੇ ਪਾਸ ਕਰਕੇ ਮੰਗ ਕੀਤੀ ਕਿ ਲੋਕਾਂ ਤੇ ਵਾਧੂ ਬੋਝ ਪਾਇਆ ਗਿਆ ਹੈ ਅਤੇ ਹੋਰ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਅੰਦਰ ਨਸ਼ਿਆਂ ਦੇ ਤਸਕਰਾਂ ਦੀ ਪੜਤਾਲ ਦੌਰਾਨ ਪੰਜਾਬ ਦੇ ਕਈ ਵਜੀਰਾ ਦੇ ਨਾਮ ਆ ਰਹੇ ਹਨ । ਇਹ ਸਾਰੇ ਮਾਮਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਗਈ । ਭ੍ਰਿਸ਼ਟਾਚਾਰ ਵਿਰੁੱਧ ਲੜਨ ਅਤੇ ਰੇਤ ਬਜ਼ਰੀ ਦੀ ਕਾਲਾ ਬਜਾਰੀ ਵਿਰੁੱਧ ਲੜਨ ਦਾ ਵੀ ਫੈਸਲਾ ਕੀਤਾ ਗਿਆ। 

ਸੀ.ਪੀ.ਐਮ.ਵੱਲੋਂ ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਲੜਨ ਦਾ ਐਲਾਨ

No comments: