Wednesday, January 01, 2014

ਸ਼ਰੋਮਣੀ ਅਕਾਲੀ ਦੱਲ ਭਾਜਪਾ ਦੀ ਫਤਿਹ ਰੈਲੀ 23 ਫਰਵਰੀ ਨੂੰ ਜਗਰਾਓ ਵਿੱਖੇ

Wed, Jan 1, 2014 at 8:14 PM
ਅਸੀਂ 2014 ਦੀਆਂ ਲੋਕ ਸਭਾ ਚੋਣਾਂ ਵੀ ਵੱਡੇ ਫਰਕ ਨਾਲ ਜਿਤਾਂਗੇ--ਗਰੇਵਾਲ 
ਲੁਧਿਆਣਾ 1 ਜਨਵਰੀ   (ਸਤਪਾਲ ਸੋਨੀ//ਪੰਜਾਬ ਸਕਰੀਨ):
ਸੁੱਖਮਿੰਦਰ ਪਾਲ ਸਿੰਘ ਗਰੇਵਾਲ
ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸੱਕਤਰ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਭਾਰੀ ਸੁੱਖਮਿੰਦਰ ਪਾਲ ਸਿੰਘ ਗਰੇਵਾਲ ਨੇ ਪ੍ਰੈਸ ਮਿਲਣੀ ਦੌਰਾਨ ਦਸਿਆ ਕਿ ਸ਼ਰੋਮਣੀ ਅਕਾਲੀ ਦੱਲ ਭਾਜਪਾ ਦੀ ਫਤਿਹ ਰੈਲੀ 23 ਫਰਵਰੀ ਨੂੰ ਜਗਰਾਓ ਵਿੱਖੇ ਹੋਵੇਗੀ । ਸੁੱਖਮਿੰਦਰ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਫਤਿਹ ਰੈਲੀ ਪੰਜਾਬ ਵਿੱਚ ਅੱਜ ਤਕ ਦੀ ਸਭ ਤੋਂ ਵੱਡੀ ਰੈਲੀ ਹੋਵੇਗੀ । ਇਸ ਮੌਕੇ ਪੰਜਾਬ ਦੇ ਮੁੱਖ-ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਮੰਤਰੀ ਪੱਦ ਦੇ ਉਮੀਦਵਾਰ ਨਰਿੰਦਰ ਮੋਦੀ ,ਉਪ ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਅਤੇ ਕਈ ਭਾਜਪਾ ਦੇ ਕਈ ਸੀਨੀਅਰ ਕੇਂਦਰੀ ਨੇਤਾ ਅਤੇ ਲੱਖਾਂ ਦੀ ਗਿਣਤੀ ਵਿੱਚ ਸ਼ਰੋਮਣੀ ਅਕਾਲੀ ਦੱਲ ਭਾਜਪਾ ਦੇ ਵਰਕਰ ਪੁਜਣਗੇ ।
ਸੁੱਖਮਿੰਦਰ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਂ ਚਾਰ ਰਾਜਾਂ ਵਿੱਚ ਸੈਮੀ ਫਾਇਨਲ ਜਿੱਤ ਲਿਆ ਹੈ ਅਤੇ ਨਰਿੰਦਰ ਮੋਦੀ ਜੀ ਦੀ ਚੱਲ ਰਹੀ ਲਹਿਰ ਕਾਰਨ ਅਸੀਂ 2014 ਦੀਆਂ ਲੋਕ ਸਭਾ ਚੋਣਾਂ ਵੀ ਵੱਡੇ ਫਰਕ ਨਾਲ ਜਿਤਾਂਗੇ । ਸੁੱਖਮਿੰਦਰ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਜਗਰਾਓ ਰੈਲੀ ਦਾ ਨਾਮ ਫਤਿਹ ਰੈਲੀ ਇਸ ਲਈ ਰਖਿਆ ਗਿਆ ਹੈ ਕਿਉਂਕਿ ਪੰਜਾਬ ਦੀ ਧਰਤੀ  ਜੋ ਸੂਰਮਿਆਂ ਦੀ ਧਰਤੀ ਹੈ ਨਰਿੰਦਰ ਮੋਦੀ ਜੀ ਇਥੋਂ ਜਿੱਤ ਦਾ ਆਸ਼ੀਰਵਾਦ ਲੈਣ ਆ ਰਹੇ ਹਨ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਡੀ ਗਿਣਤੀ ਵਿੱਚ ਪੁੱਜਕੇ ਆਪਣੇ ਹਰਮਨ ਪਿਆਰੇ ਨੇਤਾ ਨੂੰ ਜਿੱਤ ਦਾ ਵਿਸ਼ਵਾਸ ਦਿਵਾਈਏ । 

No comments: