Thursday, January 09, 2014

ਦੀਵਾਨ ਨੇ ਰੱਖਿਆ ਵਾਰਡ ਨੰ. 19 'ਚ ਸਬਰਮਰਸਿਬਲ ਪੰਪ ਦਾ ਨੀਂਹ ਪੱਥਰ

Thu, Jan 9, 2014 at 5:41 PM
ਕੌਂਸਲਰ ਨਵਕਾਰ ਤੇ ਬਿੱਟੂ ਜੈਨ ਨੇ ਕੀਤਾ ਕੇਂਦਰੀ ਮੰਤਰੀ ਤਿਵਾੜੀ ਦਾ ਧੰਨਵਾਦ
ਲੁਧਿਆਣਾ, 9 ਜਨਵਰੀ 2014:: ਸਤਪਾਲ ਸੋਨੀ//ਪੰਜਾਬ ਸਕਰੀਨ):
ਨਿਊ ਮਾਧੋਪੁਰੀ, ਵਾਰਡ ਨੰ. 19 'ਚ ਸਥਾਪਿਤ ਕੀਤੇ ਜਾਣ ਵਾਲੇ ਟਿਊਬਵੈੱਲ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਵੀਰਵਾਰ ਨੂੰ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਨੇ ਰੱਖਿਆ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਖੇਤਰ 'ਚ ਸਬਮਰਸਿਬਲ ਪੰਪ ਲਗਾਉਣ ਵਾਸਤੇ ਆਪਣੇ ਪਾਰਲੀਮਾਨੀ ਕੋਟੇ 'ਚੋਂ ਗ੍ਰਾਂਟ ਜਾਰੀ ਕੀਤੀ ਹੈ।
ਇਸ ਮੌਕੇ 'ਤੇ ਦੀਵਾਨ ਨੇ ਕਿਹਾ ਕਿ ਇਸ ਸਬਮਰਸਿਬਲ ਪੰਪ ਦੇ ਲੱਗਣ ਨਾਲ ਇਲਾਕੇ 'ਚ ਪਾਣੀ ਦੀ ਇਕ ਵੱਡੀ ਸਮੱਸਿਆ ਦਾ ਹੱਲ ਹੋ ਜਾਵੇਗਾ। ਇਲਾਕੇ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਹੇ ਸਨ। ਦੀਵਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਤਿਵਾੜੀ ਨੇ ਹਮੇਸ਼ਾ ਤੋਂ ਲੁਧਿਆਣਾ ਦੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਜ਼ਲਦੀ ਤੋਂ ਜ਼ਲਦੀ ਹੱਲ ਕਰਨ 'ਤੇ ਜ਼ੋਰ ਦਿੱਤਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੇ ਆਪਣੇ ਸੰਸਦੀ ਸਥਾਨਕ ਵਿਕਾਸ ਫੰਡ ਦਾ ਸਿੱਖਿਆ ਸਮੇਤ ਹੋਰਨਾਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ 'ਚ ਵੱਧ ਤੋਂ ਵੱਧ ਇਸਤੇਮਾਲ ਕੀਤਾ ਹੈ।
ਇਲਾਕਾ ਕੌਂਸਲਰ ਕਾਲਾ ਜੈਨ ਨਵਕਾਰ ਤੇ ਸੀਨੀਅਰ ਕਾਂਗਰਸੀ ਆਗੂ ਬਿੱਟੂ ਜੈਨ ਨਵਕਾਰ ਨੇ ਇਲਾਕੇ ਨੂੰ ਪਾਣੀ ਦਾ ਟਿਊਬਵੈੱਲ ਜਾਰੀ ਕਰਨ ਲਈ ਕੇਂਦਰੀ ਮੰਤਰੀ ਤਿਵਾੜੀ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਤਿਵਾੜੀ ਨੇ ਨਾ ਸਿਰਫ ਸਥਾਨਕ ਪੱਧਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਹੈ, ਸਗੋਂ ਕੇਂਦਰ 'ਚ ਵੀ ਉਨ੍ਹਾਂ ਦੀ ਅਵਾਜ਼ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ ਹੈ। ਭਵਿੱਖ 'ਚ ਵੀ ਲੁਧਿਆਣਾ ਦਾ ਵਿਕਾਸ ਸੁਨਿਸ਼ਚਿਤ ਕਰਨ ਲਈ ਲੋਕ ਇਕ ਵਾਰ ਫਿਰ ਤੋਂ ਉਨ੍ਹਾਂ ਨੂੰ ਚੁਣ ਕੇ ਲੋਕ ਸਭਾ 'ਚ ਭੇਜਣਗੇ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ ਕੀਮਤੀ ਜੈਨ, ਰਮਾਕਾਂਤ, ਰੋਹਿਤ ਪਾਹਵਾ, ਦਲਜੀਤ ਸ਼ੰਟੀ, ਜਤਿੰਦਰ ਸਿੰਘ, ਚੰਦਰਪ੍ਰਕਾਸ਼ ਚੰਨਾ, ਦੀਪਕ ਬਿੱਟੂ, ਨਿਤਿਨ ਜੈਨ, ਅਮਿਤਾਭ ਜੈਨ, ਵਰਿੰਦਰ ਸਿੰਘ, ਰਵੀ ਗੁਪਤਾ, ਸਾਜਨ ਬਾਂਸਲ, ਸੁਭਾਸ਼ ਬੱਲ, ਵਿਪਨ ਅਰੋੜਾ, ਰਾਜੂ ਕਪੂਰ, ਸੁਸ਼ੀਲ ਗੁਪਤਾ, ਲੱਕੀ ਗੁਪਤਾ, ਰਾਜੇਸ਼ ਸੂਦ, ਸਾਹਿਲ ਜੈਨ ਨਵਕਾਰ, ਪ੍ਰਣਵ ਜੈਨ ਨਵਕਾਰ, ਰਮਨ ਦੁਆ, ਅਮਿਤ ਸੂਦ, ਗੌਰਵ ਅਜਮਾਨੀ, ਵਿੱਕੀ ਸਿੰਘ, ਗੌਤਮ ਜੈਨ, ਪ੍ਰਤੀਕ ਡੇ, ਤਰੂਨ ਜੈਨ, ਮੋਹਿਤ ਜੈਨ ਵੀ ਮੌਜ਼ੂਦ ਰਹੇ।
ਵਾਰਡ ਨੰ. 19, ਨਿਊ ਮਾਧੋਪੁਰੀ 'ਚ ਟਿਊਬਵੈੱਲ ਲਗਾਉਣ ਦੇ ਕਾਰਜ ਦਾ ਨੀਂਹ ਪੱਥਰ ਰੱਖਦੇ ਜ਼ਿਲਾ ਕਾਂਗਰਸ ਪ੍ਰਧਾਨ ਪਵਨ ਦੀਵਾਨ।

No comments: