Saturday, January 11, 2014

18ਵਾਂ ਕੌਮੀ ਯੂਥ ਫੈਸਟੀਵਲ ਦਾ ਉਦਘਾਟਨ 12 ਜਨਵਰੀ ਨੂੰ ਲੁਧਿਆਣਾ ਵਿੱਚ

ਉਦਘਾਟਨ ਕਰਨਗੇ ਯੁਵਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਜਤਿੰਦਰ ਸਿੰਘ 
ਮਨੀਸ਼ ਤਿਵਾੜੀ ਹੋਣਗੇ ਕੌਮੀ ਯੂਥ ਫੈਸਟੀਵਲ ਦੇ ਵਿਸ਼ੇਸ਼ ਮਹਿਮਾਨ     
 ਲੁਧਿਆਣਾ,10 ਜਨਵਰੀ, 2014: (ਰੈਕਟਰ ਕਥੂਰੀਆ///ਪੰਜਾਬ ਸਕਰੀਨ):
18ਵਾਂ ਕੌਮੀ ਯੂਥ ਫੈਸਟੀਵਲ 12 ਤੋਂ 16 ਜਨਵਰੀ ਤੱਕ ਲੁਧਿਆਣਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਸ ਦਾ ਆਯੋਜਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਕੀਤਾ ਜਾ ਰਿਹਾ ਹੈ। ਕੌਮੀ ਯੂਥ ਫੈਸਟੀਵਲ ਹਰੇਕ ਸਾਲ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਵਰ੍ਹੇ ਗੰਢ ਦੇ ਮੌਕੇ ਉਤੇ ਆਯੋਜਿਤ ਕੀਤਾ ਜਾਂਦਾ ਹੈ। ਇਸ ਦਾ ਉਦਘਾਟਨ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮੰਤਰੀ ਸ਼੍ਰੀ ਜਤਿੰਦਰ ਸਿੰਘ ਕਰਨਗੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਇਸ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਨਗੇ। ਪੰਜਾਬ ਦੇ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਪਵਨ ਕੁਮਾਰ ਟੀਨੂ। ਯੁਵਕ ਮਾਮਲਿਆਂ ਤੇ ਖੇਡ ਮੰਤਰਾਲੇ ਵਿੱਚ ਯੁਵਕ ਮਾਮਲਿਆਂ ਦੇ ਸਕੱਤਰ ਸ਼੍ਰੀ ਰਾਜੀਵ ਗੁਪਤਾ ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਸਕੱਤਰ ਸ਼੍ਰੀ ਅਸ਼ੋਕ ਕੁਮਾਰ ਗੁਪਤਾ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਜਤ ਅਗਰਵਾਲ ਉਦਘਾਟਨੀ ਸਮਾਗਮ ਵਿੱਚ ਸ਼ਾਮਿਲ ਹੋਣਗੇ। ਇਸ ਮੇਲੇ ਵਿੱਚ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 5 ਹਜ਼ਾਰ ਤੋਂ ਵੱਧ ਨੌਜਵਾਨ ਹਿੱਸਾ ਲੈਣਗੇ।  ਕੌਮੀ ਯੁਵਕ ਪੁਰਸਕਾਰਾਂ ਦੀ ਵੰਡ ਕੀਤੀ ਜਾਵੇਗੀ ਤੇ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਯੁਵਕ ਕਲੱਬਾਂ ਨੂੰ ਇਨਾਮ ਦਿੱਤੇ ਜਾਣਗੇ। 
ਇਸ ਦੌਰਾਨ ਵੱਖ ਵੱਖ ਮੁਕਾਬਲਿਆਂ ਤੋਂ ਇਲਾਵਾ ਸ਼ਾਸਤਰੀ ਸੰਗੀਤ ਅਤੇ ਨਾਚ, ਲੋਕ ਨਾਚ, ਨਾਟਕ, ਅਤੇ ਦੂਜੀਆਂ ਗਤੀਵਿਧੀਆਂ ਹੋਣਗੀਆਂ। ਇਸ ਦੌਰਾਨ ਯੁਵਾ ਕ੍ਰਿਤੀ ਦੇ ਤਹਿਤ ਨੌਜਵਾਨ ਬੁਣਕਰਾਂ ਹੱਥ ਸ਼ਿਲਪ ਆਪਣੀ ਕਲਾਂ ਦੀ ਨੁਮਾਇਸ਼ ਕਰਨਗੇ ਅਤੇ ਸੂ ਵਿਚਾਰ ਦੇ ਤਹਿਤ ਨੌਜਵਾਨ ਯੁਵਕ ਅਤੇ ਯੁਵਤੀਆਂ ਉਘੀਆਂ ਸ਼ਖ਼ਸ਼ੀਅਤਾਂ ਨਾਲ ਵਿਚਾਰ ਵਟਾਂਦਰਾ ਕਰਨਗੇ ਇਸ ਵਾਰ ਦੇ ਯੂਥ ਫੈਸਟੀਵਲ ਦਾ ਥੀਮ ਨਸ਼ਾ ਮੁਕਤ ਵਿਸ਼ਵ ਲਈ ਯੁਵਕ ਹੈ। ਹਾਲ ਦੇ ਵਰ੍ਹਿਆਂ ਵਿੱਚ ਦੇਸ਼ ਦੇ ਯੁਵਕਾਂ ਵਿੱਚ ਨਸ਼ੇ ਦੀ ਲਤ ਦਾ ਰੁਝਾਨ ਚਿੰਤਾਜਨਕ ਢੰਗ ਨਾਲ ਵਧਿਆ ਹੈ ਤੇ ਕਈ ਯੁਵਕ ਤੇ ਉਨ੍ਹਾਂ ਦੇ ਪਰਿਵਾਰ ਨਸ਼ਿਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਕੌਮੀ ਯੂਥ ਫੈਸਟੀਵਲ ਦੇ ਮੰਚ ਨੂੰ ਨਸ਼ਿਆਂ ਵਿਰੁੱਧ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਵਾਸਤੇ ਇਸਤੇਮਾਲ ਕੀਤਾ ਜਾਵੇਗਾ ਤੇ ਨਸ਼ਿਆਂ ਪ੍ਰਤੀ ਗਲਤ ਭਰਮਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ, ਕਿਉਂਕਿ ਨਸ਼ਿਆਂ ਦਾ ਸਮਾਜਿਕ ਆਰਥਿਕ ਢਾਂਚੇ 'ਤੇ ਮਾੜਾ ਅਸਰ ਪੈਂਦਾ ਹੈ । ਯੂਵਕ ਮਾਮਲਿਆਂ ਅਤੇ ਖੇਡਾਂ ਬਾਰੇ ਭਾਰਤ ਸਰਕਾਰ ਦਾ ਮੰਤਰਾਲਾ ਨਸ਼ਿਆਂ ਦੀ ਵਰਤੋਂ ਵਿਰੁੱਧ ਲੜਾਈ ਵਿੱਚ ਸਾਰੀਆਂ ਸਬੰਧਤ ਧਿਰਾਂ ਨੂੰ ਇੱਕਜੁਟ ਕਰਕੇ ਉਨਾਂ੍ਰ ਦਾ ਸਹਿਯੋਗ ਕਰਨ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ।  (PIB)

No comments: