Tuesday, December 17, 2013

ਮੁਲਾਜਮ ਭਲਾਈ ਸਕੀਮ ਤਹਿਤ SGPC ਦੇ 7 ਸੇਵਾ ਮੁਕਤ ਅਧਿਕਾਰੀ ਸਨਮਾਨਿਤ

Tue, Dec 17, 2013 at 5:27 PM
ਵਿਸ਼ੇਸ਼ ਭਲਾਈ ਫੰਡ 'ਚੋਂ  ਦਿੱਤੇ 21-21 ਹਜ਼ਾਰ ਰੁਪਏ 
ਅੰਮ੍ਰਿਤਸਰ  17 ਦਸੰਬਰ 2013: (ਕਿੰਗ//ਕੁਲਵਿੰਦਰ ਸਿੰਘ//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸੇਵਾ ਮੁਕਤ 7 ਮੁਲਾਜਮਾਂ ਦਾ ਸਥਾਨਕ ਭਾਈ ਗੁਰਦਾਸ ਹਾਲ ਨੇੜੇ ਕੋਤਵਾਲੀ ਅੰਮ੍ਰਿਤਸਰ ਵਿਖੇ ਮੁਲਾਜਮ ਭਲਾਈ ਸਕੀਮ ਤਹਿਤ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਅਧਿਕਾਰੀ ਸ.ਤਰਲੋਚਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ. ਗੁਰਦਿੱਤ ਸਿੰਘ ਇੰਚਾਰਜ (ਟਰੱਸਟ), ਸ.ਸੁਰਿੰਦਰਪਾਲ ਸਿੰਘ ਇੰਚਾਰਜ (ਖਰੀਦ ਵਿਭਾਗ) ਸ.ਸੁਖਬੀਰ  ਸਿੰਘ ਮੂਲੇਚੱਕ ਸੁਪ੍ਰਿਟੈਂਡੈਂਟ (ਪ), ਸ. ਜੋਗਿੰਦਰ ਸਿੰਘ ਖ਼ਾਲਸਾ ਸੁਪਰਵਾਇਜਰ (ਫਲਾਇੰਗ),ਸ. ਮੰਗਲ ਸਿੰਘ ਮੀਤ ਮੈਨੇਜਰ ਤੇ ਸ. ਸੁੱਖਵਿੰਦਰਜੀਤ ਸਿੰਘ ਪੱਟੀ (ਗੁ:ਇੰ:) ਨੂੰ 21-21 ਹਜਾਰ ਰੁਪਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸਨਮਾਨ ਚਿੰਨ, ਸਨਮਾਨ ਪੱਤਰ, ਲੋਈ ਤੇ ਸਿਰੋਪਾਓ ਨਾਲ ਸ.ਦਲਮੇਘ ਸਿੰਘ ਖੱਟੜਾ,ਸ. ਰੂਪ ਸਿੰਘ,ਸ.ਸਤਿਬੀਰ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ ਐਡੀ:ਸਕੱਤਰ ਵੱਲੋਂ ਸਾਂਝੇ ਰੂਪ ’ਚ ਸਨਮਾਨਤ ਕੀਤਾ ਗਿਆ।
ਸ. ਸਤਿਬੀਰ ਸਿੰਘ ਸਕੱਤਰ ਪ੍ਰਚਾਰ ਨੇ ਮੰਚ ਦੀ ਸੇਵਾ ਨਿਭਾਉਂਦਿਆਂ ਮੁਲਾਜਮ ਭਲਾਈ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਲਗਭਗ ਪਿਛਲੇ 26 ਵਰ੍ਹਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸੇਵਾ ਨਿਭਾ ਰਹੇ ਕਰਮਚਾਰੀਆਂ, ਅਧਿਕਾਰੀਆਂ ਵੱਲੋਂ ਆਪਣੇ ਤੌਰ ਤੇ ਬਣਾਈ ਮੁਲਾਜਮ ਭਲਾਈ ਸਕੀਮ ਤਹਿਤ ਕਮੇਟੀ ਬਣਾਈ ਗਈ ਹੈ। ਇਸ ਸਕੀਮ ਦਾ ਹਿੱਸਾ ਬਣੇ ਮੁਲਾਜਮਾਂ ਵਿੱਚੋ ਹੁਣ ਤੱਕ 130 ਅਧਿਕਾਰੀ, ਕਰਮਚਾਰੀ ਸੇਵਾ ਮੁਕਤ ਹੋਣ ਤੇ ਬਣਦਾ ਲਾਭ ਪ੍ਰਾਪਤ ਕਰ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਜਿਹੜੇ ਅਧਿਕਾਰੀ, ਕਰਮਚਾਰੀ ਇਸ ਸਕੀਮ ਦਾ ਹਿੱਸਾ ਹਨ ਉਹਨਾਂ ਦਾ ਸਮੇਂ ਮੁਤਾਬਿਕ ਹਰੇਕ ਮਹੀਨੇ 100/-ਰੁਪਏ ਤਨਖਾਹ ਵਿੱਚੋਂ ਕੱਟ ਕੇ ਇਸ ਫੰਡ ਵਿੱਚ ਜਮਾਂ ਕੀਤਾ ਜਾਂਦਾ ਹੈ ਤੇ ਸੇਵਾ ਮੁਕਤ ਹੋਣ ਸਮੇਂ ਮੁਲਾਜਮ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ।
ਇਸ ਮੌਕੇ ਸ.ਦਲਮੇਘ ਸਿੰਘ ਖੱਟੜਾ, ਸ. ਰੂਪ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਹਰੇਕ ਮੁਲਾਜਮ ਨੂੰ ਸੇਵਾ ਭਾਵਨਾ ਤੇ ਨਿਮਰਤਾ ’ਚ ਰਹਿ ਕੇ ਆਪਣੀ ਡਿਊਟੀ ਕਰਨੀ ਚਾਹੀਦੀ ਹੈ। ਜਿਹੜੇ ਵੀਰ ਮੁਲਾਜਮਤ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਉਹਨਾਂ ਨੇ ਆਪਣੀ ਜਿੰਦਗੀ ਦਾ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੀ ਸਰਵਿਸ ਕਰਦਿਆਂ ਇਥੇ ਗੁਜਾਰਿਆ ਹੈ। ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਖੁਸ਼ ਰਹਿਣ ਤੇ ਆਪਣਾ ਜੀਵਨ ਵਧੀਆ ਨਿਭਾ ਸਕਣ।
 ਇਸ ਮੌਕੇ ਮੀਤ ਸਕੱਤਰ ਸ. ਗੁਰਚਰਨ ਸਿੰਘ ਘਰਿੰਡਾ,ਸ.ਅੰਗਰੇਜ ਸਿੰਘ,ਸ.ਬਿਜੈ ਸਿੰਘ ਤੇ ਸ.ਸੰਤੋਖ ਸਿੰਘ,ਸ. ਜਗਜੀਤ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸੁਪ੍ਰਿੰਟੈਂਡੈਂਟ ਸ਼੍ਰੋਮਣੀ ਕਮੇਟੀ ਸ. ਹਰਮਿੰਦਰ ਸਿੰਘ ਮੂਧਲ ਤੇ ਸ.ਹਰਜਿੰਦਰ ਸਿੰਘ ਕੈਰੋਂਵਾਲ (ਪ੍ਰ) ਸ. ਹਰਿੰਦਰਪਾਲ ਸਿੰਘ ਚੀਫ ਅਕਾਉਟੈਂਟ, ਸ. ਬੇਅੰਤ ਸਿੰਘ ਤੇ ਸ.ਜਤਿੰਦਰ ਸਿੰਘ ਐਡੀ: ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇੰਚਾਰਜ ਸ.ਨਿਰਵੈਲ ਸਿੰਘ, ਸ.ਗੁਰਚਰਨ ਸਿੰਘ, ਸ.ਤਰਵਿੰਦਰ ਸਿੰਘ, ਪ੍ਰੋ. ਸੁਖਦੇਵ ਸਿੰਘ, ਸ. ਅਮਰਜੀਤ ਸਿੰਘ, ਸ.ਕਰਮਬੀਰ ਸਿੰਘ,ਸ. ਗੁਰਿੰਦਰ ਸਿੰਘ,ਸ. ਗੁਰਬਚਨ ਸਿੰਘ, ਸ.ਪਰਮਦੀਪ ਸਿੰਘ ਤੇ ਸ. ਜਸਵਿੰਦਰਪਾਲ ਸਿੰਘ ਨਿੱਜੀ ਸਹਾਇਕ ਜਥੇ. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਦੇ ਮੁਲਾਜਮ ਹਾਜਰ ਸਨ।

ਨੋਟ:- ਤਸਵੀਰ ਈ-ਮੇਲ ਕੀਤੀ ਗਈ ਹੈ।

ਨੰ:3316/17-12-13                           (ਕੁਲਵਿੰਦਰ ਸਿੰਘ)
98148-98254 

No comments: