Sunday, December 08, 2013

ਲੋਕ-ਪੱਖੀ .ਗਜ਼ਲਗੋ- ਹਰਭਜਨ ਧਰਨਾ

Sat, Dec 7, 2013 at 4:54 PM
ਜੋ ਦਿਲ ਤੇ ਜਖ਼ਮ ਲੱਗੇ ਨੇ,  ਅਜੇ ਤਕ ਚੀਸ ਪੈਂਦੀ ਏ,
ਅਜੇ ਭੁਲੀ ਨਾ ਸੰਤਾਲੀ ,ਨਾ ਭੁਲੀ ਹੀ ਚੁਰਾਸੀ ਹੈ।

ਅੱਜ 8 ਦਸੰਬਰ ਭੋਗ ਤੇ ਵਿਸ਼ੇਸ਼                                                     ਬੁੱਧ ਸਿੰਘ ਨੀਲੋਂ 
ਪੰਜਾਬੀ  ਸਾਹਿਤ ਦਾ ਅਗਾਹਵਧੂ ਗਜਲਗੋ,  ਪੱਤਰਕਾਰ ਤੇ ਸਾਹਿਤਕ ਜੱਥੇਬੰਦ ਆਗੂ ਹਰਭਜਨ ਧਰਨਾ 2 ਦਸੰਬਰ ਸਾਨੂੰ ਅਲਵਿਦਾ ਆਖ ਗਿਆ ਹੈ। ਉਹ ਪਿਛਲੇ ਕਈ ਸਾਲਾ ਤੇ ਨਾ ਮੁਰਾਦ ਬੀਮਾਰੀ ਸ਼ੂਗਰ ਤੋ ਪੀੜਤ ਸੀ। ਇਸ ਰੋਗ ਦੇ ਕਾਰਨ ਉਸ ਦੇ ਅੱਖਾਂ ਦੀ ਜੋਤ ਵੀ ਚਲੇ ਗਈ ਸੀ। 2 ਦਸੰਬਰ ਦੀ ਸਵੇਰ ਅਜੇ ਚੜ ਰਹੀ ਸੀ,  ਸੂਰਜ ਦੀਆਂ ਕਿਰਨਾਂ ਧਰਤੀ ਉਤੇ ਦਸਤਕ ਦੇ ਰਹੀਆ ਸੀ। ਸਵੇਰੇ 9 ਕੁ ਵਜੇ ਉਹ ਗੁਰੂ ਤੇਗ ਬਹਾਦਰ ਹਸਪਤਾਲ ਲੁਧਿਆਣਾ ਵਿਖੇ ਆਪਣੀ ਲੋਅ ਦੇ ਕੇ ਬੁਝ ਗਿਆ। ਹਨੇਰੇ ਦੇ ਖਿਲਾਫ ਦੀਵੇ ਜਗਾਉÎਣ ਵਾਲਾ ਗਜਲਗੋ ਹਰਭਜਨ ਧਰਨਾ ਮੁੱਢ ਤੋਂ ਦੁੱਖਾਂ, ਤਕਲੀਫਾਂ ਦੀ ਪੰਡ ਲੈ ਕੇ ਜੰਮਿਆ ਸੀ ਹਰਭਜਨ ਧਰਨਾ ਦਾ ਜਨਮ 27 ਅਗਸਤ 1939 ਨੂੰ ਪਿੰਡ ਮਲੀਆਂ ਕਲਾਂ ਜ਼ਿਲਾ ਸ਼ੇਖੂਪੁਰਾ ਪਾਕਿਸਤਾਨ ਵਿਖੇ ਦੇਸ਼ ਭਗਤ ਸ. ਵਸਾਵਾ ਸਿੰਘ ਦੇ ਘਰ ਮਾਤਾ ਧੰਨਦੇਵੀ ਦੇ ਘਰ ਹੋਇਆ। ਅਜੇ ਉਹ ਅੱਠ ਵਰਿਆਂ ਦਾ ਸੀ, ਜਦੋ ਦੇਸ਼ ਦੀ ਵੰਡ ਹੋ ਗਈ। ਉਨ•ਾਂ ਦਾ ਪਰਿਵਾਰ ਆਪਣੀ ਜਾਨ ਬਚਾ ਕੇ ਕਰਨਾਲ ਆ ਕੇ ਵੱਸ ਗਿਆ। ਘਰਬਾਰ ਛੱਡ ਕੇ ਆਏ ਖਾਲੀ ਹੱਥ ਤੇ ਨੰਗੇ ਸਿਰ ਤੋਂ ਉਸਦੇ ਮਾਪਿਆਂ ਨੇ ਫਿਰ ਤੋ ਨਵੇ ਸਿਰੇ ਤੋ ਜ਼ਿਦਗੀ ਸ਼ੁਰੂ ਕੀਤੀ। ਪਾਕਿਸਤਾਨ ਤੋ ਇਧਰ ਆਉਦਿਆ ਹੁੰਦੀ ਲੁੱਟ ਖੋਹ ਤੇ ਲਾਸ਼ਾਂ ਦੇ ਢੇਰ ਉਸ ਦੇ ਬਚਪਨ ਦੀ ਸਲੇਟ ਉਤੇ ਉਕਰੇ ਗਏ। ਦੇਸ਼ ਭਗਤੀ, ਲੁੱਟ ਖੋਹ ਤੇ ਕਤਲੋਗਾਰਤ ਨੇ ਉਸ ਦੇ ਮਨ ਨੂੰ ਪਸੀਜ ਦਿੱਤਾ। ਕਰਨਾਲ ਉਨ•ਾਂ ਨਿੱਕੇ ਮੋਟੇ ਕੰਮ ਕਰਕੇ ਜ਼ਿੰਦਗੀ ਸ਼ੁਰੂ ਕੀਤੀ ਮੁਢਲੀ ਸਿਖਿਆ ਵੀ ਇਥੋ ਹੀ ਹਾਸਲ ਕੀਤੀ। ਘਰ ਦੀਆਂ ਦੁਸ਼ਵਾਰੀਆਂ ਤੋ ਛੁਟਕਾਰਾ ਪਾਉਣ ਲਈ ਉਸ ਨੇ ਸਖਤ ਮਿਹਨਤ ਕੀਤੀ । ਕਰਨਾਲ ਵਿਖੇ ਉਸ ਨੇ ਪ੍ਰਿਟਿੰਗ ਪ੍ਰੈਸ ਲਗਾਈ। ਇਥੇ ਉਸ ਦੇ  ਨਾਲ ਕਰਨਾਲ  ਦੇ ਸਾਹਿਤਕਾਰਾਂ ਦਾ ਰਿਸ਼ਤਾ ਜੁੜਿਆ। Àਹ ਪ੍ਰੈਸ ਦੇ ਅੱਖਰ ਅੱਖਰ ਜੋੜਦਾ, ਗੀਤ, ਕਵਿਤਾਵਾਂ, ਨਜ਼ਮਾਂ ਤੇ ਗਜ਼ਲਾਂ ਲਿਖਣ ਲੱਗਿਆ।  ਉਸ ਦੇ ਘਰ ਤਿੰਨ ਫੁੱਲ  ਤੇ ਇਕ ਕਲੀ ਨੇ ਜਨਮ ਲਿਆ। ਉਸ ਦੀ ਜਿੰਦਗੀ ਚੰਗੀ ਚੱਲਣ ਲੱਗੀ ਪਰ 1984 ਵਿੱਚ ਇਕ ਵਾਰ ਉਹ ਆਪਣਾ ਪਰਿਵਾਰ ਬਚਾ ਕੇ ਮਸਾ ਲੁਧਿਆਣੇ ਪੁਜਿਆ। ਇਥੇ ਆ ਕੇ ਉਸ ਨੇ ਫਿਰ ਆਪਣਾ ਕਾਰੋਬਾਰ ਸ਼ੁਰੂ ਕੀਤਾ।  ਇਥੇ ਉਸਤਾਦ ਸ਼ਾਇਰ ਅਜਾਇਬ ਚਿਤਰਕਾਰ,ਸਰਦਾਰ ਪੰਛੀ ਡਾ:ਰਣਧੀਰ ਸਿੰਘ ਚੰਦ, ਕ੍ਰਿਸ਼ਨ ਭਨੋਟ,ਤੇ ਲੁਧਿਆਣੇ ਦੇ ਸਾਹਿਤਕ ਮਿੱਤਰਾਂ ਦੀ ਸੰਗਤ ਨਾਲ ਉਸ ਦੀ ਲੇਖਨੀ ਵਿੱਚ ਨਿਖਾਰ ਆਉਣ ਲੱਗਿਆ। ਉਸ ਨੇ ਪੰਜਾਬੀ ਸਾਹਿਤ ਜਗਤ ਨੂੰ ਦੋ ਗਜ਼ਲ ਸੰਗ੍ਰਿਹ 'ਨਿੱਕੇ ਨਿੱਕੇ ਸੂਰਜ','ਉਦਾਸ ਨਾ ਹੋ' ਤੇ  'ਦੀਵੇ ਬਾਲ ਦਿਉ', ਕਾਵਿ ਸੰਗ੍ਰਹਿ ਦਿੱਤੇ। ਇਕ ਪੁਸਤਕ 1964 'ਚ 'ਵਧਦੇ ਕਦਮ' ਸੰਪਾਦਿਤ ਕੀਤੀ ਅਤੇ 'ਸੁਮੇਲ ਪੱਤ੍ਰਿਕਾ'  ਦੋ ਮਾਸਿਕ ਪੱਤਰ ਕਰਨਾਲ ਤੋ ਪ੍ਰਕਾਸ਼ਿਤ ਕੀਤਾ। ਉਸ ਦੀਆ ਰਚਨਾਵਾਂ ਵੱਖ ਵੱਖ ਪੱਤਰਾ, ਅਖਬਾਰਾਂ ਵਿੱਚ ਛਪਦੀਆਂ ਰਹੀਆਂ। ਇਸ ਤੋ ਬਿਨਾ 8 ਪੁਸਤਕਾਂ ਵਿੱਚ ਉਸ ਦੀਆਂ ਗਜ਼ਲਾਂ ਸ਼ਾਮਿਲ ਹਨ। ਉਸ ਦੀਆਂ ਗਜ਼ਲਾਂ,ਗੀਤਾਂ, ਤੇ ਕਵਿਤਾਵਾਂ ਵਿੱਚ ਅਨਿਆ, ਜ਼ੁਲਮ, ਕਾਣੀ-ਵੰਡ, ਲੁੱਟ ਖੋਹ,ਦੇਸ਼ ਭਗਤੀ, ਜਿਉਣ ਦੀ ਚਾਹਤ, ਮੁਸਕਰਾਉਣਾ ਹੱਸਣਾ, ਯਾਦਾਂ, ਆਦਿ ਵਾਰ ਵਾਰ ਅਜਿਹੇ ਸ਼ਬਦ ਆਉਂਦੇ ਹਨ। ਜਿਹੜੇ ਇਸ ਧਰਤੀ ਉਤੇ ਵਸਦੇ ਸਮੂਹ ਲੋਕਾਂ ਨੂੰ ਚੰਗੀ ਜ਼ਿੰਦਗੀ ਜਿਊਣ ਲਈ ਪ੍ਰੇਰਦੇ ਹਨ। ਦੇਸ਼ ਵੰਡ ਦੇ ਜ਼ਖ਼ਮ ਉਸ ਦੀਆਂ ਗਜ਼ਲਾਂ ਵਿੱਚ ਦੇਖੇ ਜਾ ਸਕਦੇ ਹਨ, ਨਾਲ ਹੀ 1984 ਦੇ ਦਰਦ ਵੀ ਉਹ ਭੁਲ ਨਹੀ ਸਕਿਆ।  
ਜੋ ਦਿਲ ਤੇ ਜਖ਼ਮ ਲੱਗੇ ਨੇ,  ਅਜੇ ਤਕ ਚੀਸ ਪੈਂਦੀ ਏ,
ਅਜੇ ਭੁਲੀ ਨਾ ਸੰਤਾਲੀ ,ਨਾ ਭੁਲੀ ਹੀ ਚੁਰਾਸੀ ਹੈ।

ਧਰਮ ਦੇ ਮਕਸਦ ਨਾ ਤੇ ਲੋਕਾਂ ਨੂੰ ਸਦਾ ਗੁੰਮਰਾਹ ਜੋ ਕਰਦੇ
ਉਨ੍ਹਾਂ ਦੇ ਧਰਮ ਦਾ ਮਕਸਦ ਹਮੇਸ਼ਾ ਤੋਂ ਸਿਆਸੀ ਹੈ।  

ਹਰਭਜਨ ਧਰਨਾ ਨੇ ਸਾਹਿਤ ਦੇ ਵਿਹੜੇ 'ਚ ਗੀਤ, ਗਜ਼ਲ ਤੇ ਹੋਰ ਕਾਵਿ ਵਿਧਾਵਾ ਦੇ ਬੂਟੇ ਹੀ ਨਹੀ ਲਾਏ ਸਗੋਂ ਸਾਹਿਤ ਦੇ ਵਿੱਚ ਕਈ ਅਜਿਹੇ ਬੂਟੇ ਵੀ ਲਾਏ ਹਨ, ਜਿਹੜੇ ਸਾਹਿਤ ਦੇ ਖੇਤਰ ਵਿੱਚ ਸਰਗਰਮ ਹਨ। ਉਹ ਜੱਥੇਬੰਦਕ ਤੋਰ ਤੇ ਸਾਰੀ ਜਿੰਦਗੀ ਜੁੰਮੇਵਾਰ ਆਹੁਦਿਆਂ ਤੇ ਬਿਰਾਜਮਾਨ ਰਿਹਾ। ਉਹ ਕਰਨਾਲ ਸਭਾ ਦਾ ਜਨਰਲ ਸਕੱਤਰ, ਪੰਜਾਬੀ ਗਜਲ ਮੰਚ ਪੰਜਾਬ ਫਿਲੋਰ ਦਾ ਲੰਮੇ ਸਮੇ ਤੋਂ ਜਨਰਲ ਸਕੱਤਰ, ਮੀਤ ਪ੍ਰਧਾਨ , ਪੰਜਾਬੀ ਸਾਹਿਤ ਅਕਾਦਮੀ ਮੈਬਰ ਤੇ ਪੱਤਰਗਾਰ ਸੰਘ ਹਰਿਆਣਾ ਦਾ ਜਿਲਾਂ ਕਨਵੀਨਰ ਰਿਹਾ ਹੈ।
ਉਹ ਸਮੇ ਹਕੂਮਤ ਦੇ ਵਿਰੁੱਧ ਤਖਤ ਤੇ ਬੈਠਣ ਵਾਲੇ ਨੂੰ ਨਸੀਹਤ ਵੀ ਦਿੰਦਾ ਹੈ ਕਿ ਜੇ ਤੂੰ ਤਖ਼ਤ ਤੇ ਬੈਠਾ ਹੈ ਤਾਂ ਇਸ ਦੀ ਮਰਿਆਦਾ ਵੀ ਪਾਲੀ।
ਏਸ ਦੀ ਮਰਿਆਦਾ ਨੂੰ ਰੱਖੀ ਬਰਕਰਾਰ
ਜਿਸ 'ਤੇ ਬੈਠੇਂ ਉਹ ਪਵਿੱਤਰ ਤਖ਼ਤ ਹੈ
ਧਰਨੇ ਨੇ ਹਰ ਦੁੱਖ ਤਕਲੀਫ ਨੂੰ ਆਪਣੇ ਪਿੰਡ ਉਤੇ ਜਰਿਆ ਹੈ, ਜਿਹੜਾ ਉਸਦੇ ਸ਼ੇਅਰਾਂ ਵਿੱਚ ਝਲਕਦਾ ਹੈ।
ਆਓ ਔਕੜਾਂ ਦੇ ਨਾਲ ਵੀ ਸਵਾਦ ਰਚ ਲਈਏ 
ਸਾਡੀ ਹੋਸ਼ ਵੀ ਹੈ ਜਾਗੀ, ਸਾਡੇ ਜਾਗ ਪਏ ਅਹਿਸਾਸ
ਉਸਨੇ ਦੋਹੇ ਵੀ ਲਿਖੇ, ਰੁਬਾਈਆ ਵੀ ਉਸ ਦੇ ਦੋਹੇ ਵੀ ਨੇਰੇ ਦੇ ਵਿਰੁਧ ਹਨ।
ਨ•ੇਰੇ ਵੱਲ ਮੈਂ ਤੁਰ ਪਿਆ, ਕਿਰਨਾਂ ਦਾ  ਲੈ ਬੁੱਕ
ਨੂਰ ਚੁਫੇਰ ਵੰਡਿਆ, ਚਾਨਣ ਲਿਆ ਮਂੈ ਚੁੱਕ।
ਲੋਕਾਂ ਦੇ ਲਈ ਦੀਵੇ ਬਾਲਣ ਵਾਲਾ ਇਹ ਸ਼ਾਇਰ ਕਹਿੰਦਾ ਹੈ।
ਹਰ ਪਾਸੇ ਅੰਧਕਾਰ ਕਿ ਦੀਵੇ ਬਾਲ ਦਿਓ
ਨ•ੇਰੇ ਵਿੱਚ ਸੰਸਾਰ ਕਿ ਦੀਵੇ ਬਾਲ ਦਿਓ

ਅਵਾਸ ਦੀ ਆਵਾਜ ਬਨਣ ਵਾਲਾ ਇਸ ਸ਼ਾਇਰ ਦੀ ਅੱਜ ਅੰਤਮ ਅਰਦਾਸ ਗੁਰਦੁਆਰਾ ਗੁਰੁ ਗਿਆਨ ਜਵੱਦੀ  ਟਕਸਾਲ, ਲੁਧਿਆਣਾ ਵਿਖੇ ਹੋ ਰਹੀ ਹੈ । ਜਿਥੇ ਆਪਣੇ ਵਿਛੜੇ ਸ਼ਾਇਰ ਨੂੰ ਸਾਡੇ ਅਦੀਬ ਲੋਕ ਯਾਦ ਕਰਨਗੇ।
ਫੋਨ : - 9464370823

No comments: