Saturday, December 28, 2013

ਭਾਈ ਖਾਲਸਾ ਦੇ ਮੋਰਚੇ ਦੀ ਹੋਈ ਫਤਹਿ

Sat, Dec 28, 2013 at 6:01 PM
ਇਸ ਫਤਹਿ ਲਈ ਸਮੁੱਚੇ ਖਾਲਸਾ ਪੰਥ ਨੂੰ ਵਧਾਈ
ਯੂ ਕੇ ਦੇ ਆਗੂਆਂ ਵਲੋਂ ਭਾਈ ਖਾਲਸਾ ਦੇ ਸਿਰੜ ਦੀ ਸ਼ਲਾਘਾ ਕੀਤੀ ਗਈ 
ਅਖੰਡ ਕੀਰਤਨੀ ਜਥਾ ਯੂ ਕੇ ਦੇ ਆਗੂ ਭਾਈ ਰਘਬੀਰ ਸਿੰਘ ਅਤੇ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਭਾਈ ਜੋਗਾ ਸਿੰਘ, ਭਾਈ ਰਜਿੰਦਰ ਸਿੰਘ ਪੁਰੇਵਾਲ, ਭਾਈ ਅਵਤਾਰ ਸਿੰਘ ਸੰਘੇੜਾ,  ਜਥੇਦਾਰ ਬਲਬੀਰ ਸਿੰਘ ਬੱਬਰ, ਕੁਲਵੰਤ ਸਿੰਘ ਢੇਸੀ, ਅਤੇ ਭਾਈ ਤਰਸੇਮ ਸਿੰਘ ਦਿਓਲ ਵਲੋਂ ਪਰੈਸ ਦੇ ਨਾਮ ਜਾਰੀ ਕੀਤੇ ਇੱਕ ਬਿਆਨ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ 44 ਦਿਨ ਭੁੱਖ ਹੜਤਾਲ ਰੱਖ ਕੇ ਜੇਲ੍ਹਾਂ ਬੰਦ ਸਿੱਖਾਂ ਦੀ ਰਿਹਾਈ ਲਈ ਲਾਏ ਮੋਰਚੇ ਦੀ ਸਫਲਤਾ ਲਈ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦਿੱਤੀ ਹੈ। ਇਹਨਾਂ ਆਗੂਆਂ ਨੇ ਵਿਸ਼ੇਸ਼ ਤੌਰ ਤੇ 
ਸੰਘਰਸ਼ ਕਮੇਟੀ ਦੇ ਸੇਵਾਦਾਰਾਂ ਭਾਈ ਹਰਪਾਲ ਸਿੰਘ ਚੀਮਾਂ, ਭਾਈ ਆਰ ਪੀ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਭਾਈ ਗੁਰਨਾਮ ਸਿੰਘ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਬੀਬੀ ਕੁਲਬੀਰ ਕੌਰ ਧਾਮੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਨੇ ਦਿਨ ਰਾਤ ਇੱਕ ਕਰਕੇ ਇਸ ਮੋਰਚੇ ਦੀ ਕਾਮਯਾਬੀ ਲਈ ਵੱਡਾ ਯੋਗਦਾਨ ਪਾਇਆ । ਇਹਨਾਂ ਆਗੂਆਂ ਨੇ ਹਰ ਉਸ ਗੁਰਸਿੱਖ ਅਤੇ ਜਥੇਬੰਦੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਇਸ ਮੋਰਚੇ ਨੂੰ ਕਾਮਯਾਬ ਕਰਨ ਵਿਚ ਆਪਣਾਂ ਯੋਗਦਾਨ ਪਾਇਆ । ਬਿਆਨ ਵਿਚ ਭਾਈ ਗੁਰਬਖਸ਼ ਸਿੰਘ ਅਤੇ ਸੰਘਰਸ਼ ਕਮੇਟੀ ਨੂੰ ਇਹ ਵੀ ਬੇਨਤੀ ਕੀਤੀ ਗਈ ਕਿ ਉਹ ਬਾਕੀ ਸਿੰਘਾਂ ਦੀ ਰਿਹਾਈ ਲਈ ਵੀ ਉਦਮ ਜਾਰੀ ਰੱਖਣ।--ਭਾਈ ਕੁਲਵੰਤ ਸਿੰਘ ਢੇਸੀ 

No comments: