Wednesday, December 18, 2013

ਭਾਈ ਗੁਰਬਖਸ਼ ਸਿੰਘ ਦੀ ਵਸੀਅਤ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੋਂਪੀ

Wed, Dec 18, 2013 at 10:13 PM
ਪਰਿਵਾਰਿਕ ਮੈਂਬਰ ਵਸੀਅਤ ਲੈਕੇ ਪੁਜੇ ਸ਼੍ਰੀ ਅਕਾਲ ਤਖਤ ਸਾਹਿਬ
ਅੰਮ੍ਰਿਤਸਰ: 18 ਦਸੰਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ):
ਭਾਰਤ ਦੀਆ ਵਖ ਵਖ ਜੇਲਾਂ ਚ ਨਜਰਬੰਦ ਸਿੰਘਾ ਦੀ ਰਿਹਾਈ ਲਈ ਅਜੀਤ੍ਗੜ ਦੇ ਗੁਰੁਦੁਵਾਰਾ ਅੰਬ ਸਾਹਿਬ ਵਿਖੇ ਭੁਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੀ ਵਸੀਅਤ ਲੈ ਕੇ ਵਸੀਅਤ ਮਾਰਚ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੂਜਾ ਤੇ ਭਾਈ ਗੁਰਬਖਸ਼ ਸਿੰਘ ਦੀ ਵਸੀਅਤ ਨੂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂ ਸੋਂਪੀ। ਭਾਈ ਖਾਲਸਾ ਨੇ ਆਪਣੀ ਇਸ ਵਸੀਅਤ ਚ ਆਪਣੇ ਸ਼ਰੀਰ ਨੂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂ ਸਮਰਪਿਤ ਕੀਤੇ ਹਨ ਇਇਹ ਵਸੀਅਤ ਮਾਰਚ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖ ਗਿਆਨੀ ਰਾਮ ਸਿੰਘ ਖਾਲਸਾ ਤੇ ਗੁਰਬਖਸ਼ ਸਿੰਘ ਦੀ ਧਰਮ ਪਤਨੀ ਜਸਬੀਰ ਕੋਰ ਤੇ ਹੋਰ ਅਗੁ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੁਜੇ ਹਨ ਜਥੇਦਾਰ ਨੇ ਭਾਈ ਖਾਲਸਾ ਦੀ ਦਿਨੋ ਦਿਨ ਵਿਗੜਦੀ ਸੇਹਿਤ ਤੇ ਚਿੰਤਾ ਪ੍ਰਗਟਾਉਨਦਿਆ ਦਸਿਆ ਕੀ ਇਸ ਹਾਕੀ ਮੰਗ ਦੇ ਸੰਬੰਧ ਚ ਅਕਾਲੀ ਸਰਕਾਰ ਦੇ ਹਰ ਵਜੀਰ ਨਾਲ ਗਲਬਾਤ ਕੀਤੀ ਹੈ ਤੇ ਓਹ ਇਸ ਤੋ ਪਹਿਲਾ ਹੀ ਕਮੇਟੀ ਪ੍ਰਧਾਨ ਨੂ ਵੀ ਹਿਦਾਇਤਾ ਜਾਰੀ ਕਰ ਚੁਕੇ ਹਨ 
ਭਾਰਤ ਦੀਆ ਜੇਲਾਂ ਚ ਬੰਦ ਸਿੰਘਾ ਦੀ ਰਿਹਾਈ ਲਈ ਬੀਤੇ 35 ਦਿਨਾ ਤੋ ਭੁਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੀ ਵਸੀਅਤ ਨੂ ਲੈ ਕੇ ਇਕ ਵਸੀਅਤ ਮਾਰਚ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਪੂਜਾ ਇਸ ਮਾਰਚ ਦੀ ਅਗਵਾਈ ਕਰ ਰਹੇ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਭਾਈ ਰਾਮ ਸਿੰਘ ਤੇ ਭਾਈ ਖਾਲਸਾ ਦੀ ਧਰਮ ਪਤਨੀ ਬੀਬੀ ਜਸਬੀਰ ਕੋਰ ਨੇ ਇਹ ਵਸੀਅਤ ਨਾਮਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂ ਸੋਂਪਿਆ। ਵਸੀਅਤ ਨਾਮਾ ਲੇਨ ਤੋ ਬਾਅਦ ਪਤਰਕਾਰਾਂ ਨਾਲ ਗਲਬਾਤ ਕਰਦਿਆ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਜਿਥੇ ਭਾਈ ਖਾਲਸਾ ਦੀ ਦਿਨੋ ਦਿਨ ਵਿਗੜਦੀ ਜਾ ਰਹੀ ਸੇਹਿਤ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਓਥੇ ਉਨ੍ਹਾ ਦਸਿਆ ਕੀ ਇਸ ਹਾਕੀ ਮੰਗ ਲਈ ਓਹ ਸਰਕਾਰ ਦੇ ਹਰ ਵਜੀਰ ਨਾਲ ਗਲਬਾਤ ਕਰ ਰਹੇ ਹਨ ਇਹੀ ਨਹੀ 13 ਦਿਸੰਬਰ ਨੂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂ ਵੀ ਹਿਦਾਇਤ ਜਾਰੀ ਕਰ ਦਿਤੀ ਸੀ ਕੀ ਓਹ ਭਾਈ ਖਾਲਸਾ ਵਲੋ ਭੇਜੀ ਸੂਚੀ ਚ ਸ਼ਾਮਿਲ ਸਿੰਘਾ ਦੀ ਰਿਹਾਈ ਲਈ ਪੰਜਾਬ ਸਰਕਾਰ ਤੇ ਸੰਬੰਧਤ ਸਰਕਾਰਾਂ ਨਾਲ ਗਲਬਾਤ ਕਰਨ ਉਨ੍ਹਾ ਦਸਿਆ ਕੀ ਕਮੇਟੀ ਪ੍ਰਧਾਨ ਨੇ ਅੱਜ ਵੀ ਮੁਖ ਮੰਤਰੀ ਨਾਲ ਮੀਟਿੰਗ ਕੀਤੀ ਹੈ. ਤੇ ਅਸੀਂ ਭਾਈ ਖਾਲਸਾ ਦੀ ਪੰਥ ਪ੍ਰਸਤੀ ਤੇ ਭਾਵਨਾ ਦਾ ਸਤਿਕਾਰ ਕਰਦੇ ਹਨ ਤੇ ਅਸੀਂ ਇਹ ਚੁਣਦੇ ਹ ਕੀ ਜੱਦ ਤਕ ਭਾਈ ਖਾਲਸਾ ਦੀ ਮੰਗ ਪੂਰੀ ਨਹੀ ਹੋ ਜਾਂਦੀ ਓਹ ਸਮੇ ਤਕ ਓਹ ਡਾਕਟਰੀ ਸਹਾਇਤਾ ਲੇਕੇ ਆਪਣੀ ਜਿੰਦਗੀ ਬਚਾਉਣ ਉਨ੍ਹਾ ਕਿਹਾ ਕੀ ਪੰਥ ਉਨ੍ਹਾ ਦੀ ਮੰਗ ਦਾ ਸਮਰਥਨ ਕਰਦਾ ਹੈ ਪਰ ਨਾਲ ਹੀ ਸਾਰਾ ਪੰਥ ਭਾਈ ਖਾਲਸਾ ਦੀ ਜਿੰਦਗੀ ਲਈ ਅਰਦਾਸ ਕਰ ਰਿਹਾ ਹੈ
     ਵਸੀਅਤ ਲੈ ਕੇ ਇਥੇ ਪੁਜੇ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਭਾਈ ਰਾਮ ਸਿੰਘ ਅਤੇ ਗੁਰਬਖਸ਼ ਸਿੰਘ ਦੀ ਧਰਮ ਪਤਨੀ ਬੀਬੀ ਜਸਬੀਰ ਕੋਰ ਨੇ ਦਸਿਆ ਕੀ ਖਾਲਸਾ ਦੀ ਸਿਹਤ ਦਿਨੋ ਦਿਨ ਵਿਗੜ ਰਹੀ ਹੈ ਤੇ 35 ਦਿਨਾ ਤੋ ਓਹ ਅੰਨ ਪਾਣੀ ਦਾ ਤਿਆਗ ਕਰਕੇ ਬੈਠੇ ਹਨ ਉਨ੍ਹਾ ਸਰਕਾਰ ਨੂ ਅਪੀਲ ਕੀਤੀ ਕੀ ਓਹ ਇਸ ਮਾਮਲੇ ਨੂ ਗੰਭੀਰ ਤਾ ਨਾਲ ਲੇਨ ਤੇ ਜੇਲਾਂ ਚ ਬੰਦ ਸਿੰਘਾ ਦੀ ਰਿਹਾਈ ਲਈ ਪਹਿਲ ਕਰਨ 

No comments: