Tuesday, December 24, 2013

ਸਿੰਘਾਂ ਦਾ ਪੈਰੋਲ ਤੇ ਰਿਹਾ ਹੋਣਾ ਸਫਲਤਾ ਦੀ ਪਹਿਲੀ ਪੌੜੀ ਜਰੂਰ ਪਰ ਜਿੱਤ ਨਹੀ

Mon, Dec 23, 2013 at 11:12 PM
ਸਾਡਾ ਦੁਸ਼ਮਨ ਬਹੁਤ ਹੀ ਸ਼ਾਤਰ ਹੈ ਤੇ ਸਾਡੇ ਲੀਡਰ ਅਪਣੇ ਹੁੰਦੇ ਹੋਏ ਵੀ ਅਪਣੇ ਨਹੀਂ 
ਭਾਈ ਬਲਜੀਤ ਸਿੰਘ ਭਾਉ ਅਤੇ ਭਾਈ ਮਾਣਕਿਆ ਸਖਤ ਸੁੱਰਖਿਆ ਹੇਠ ਪੇਸ਼    
ਪੱਕੀ ਰਿਹਾਈ ਤਕ ਮੋਰਚਾ ਜਾਰੀ ਰਹੇ
ਨਵੀˆ ਦਿੱਲੀ: 23 ਦਸੰਬਰ 2013: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ) : 
ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰਖਿਆ ਹੇਠ ਭਾਈ ਭਾਈ ਬਲਜੀਤ ਸਿੰਘ ਭਾਉ ਅਤੇ ਤਰਲੋਚਨ ਸਿੰਘ ਮਾਣਕਿਆˆ ਜੋ ਕਿ ਜਮਾਨਤ ਤੇ ਹਨ, ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25(1)), 120 ਬੀ ਅਤੇ 121 ਏ ਅਧੀਨ ਮਾਣਯੋਗ ਜੱਜ ਦੱਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇˆ ਤੋਂ 1 ਘੰਟਾ ਪਹਿਲਾਂ ਹੀ ਪੇਸ਼ ਕੀਤਾ ਗਿਆ । ਅਜ ਦਿੱਲੀ ਪੁਲਿਸ ਵਲੋਂ ਭਾਈ ਦਯਾ ਸਿੰਘ ਲਾਹੋਰੀਆਂ ਨੂੰ ਅਤੇ ਪੰਜਾਬ ਪੁਲਿਸ ਵਲੋਂ ਭਾਈ ਸੁਖਵਿੰਦਰ ਸਿੰਘ ਸੁਖੀ ਨੂੰ ਪੇਸ਼ ਨਹੀ ਕੀਤਾ ਗਿਆ । ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਪਰ ਅਜ ਕੋਈ ਵੀ ਗਵਾਹ ਪੇਸ਼ ਨਹੀ ਹੋਣ ਕਰਕੇ ਅਤੇ ਜੱਜ ਸਾਹਿਬ ਵਲੋਂ ਕੰਮ ਨਾਲ ਜਰੂਰੀ ਜਾਣ ਕਰਕੇ ਮਾਮਲੇ ਦੀ ਅਗਲੀ ਸੁਣਵਾਈ 29 ਅਤੇ 30 ਜਨਵਰੀ ਮੁਕਰਰ ਕਰ ਦਿੱਤੀ ਗਈ । ਇਸੇ ਤਰ੍ਹਾਂ ਭਾਈ ਬਲਜੀਤ ਸਿੰਘ ਭਾਉ ਦੀ ਜਮਾਨਤ ਦੀ ਸੁਣਵਾਈ ਵੀ ਦਿੱਲੀ ਦੀ ਹਾਈਕੋਰਟ ਵਲੋਂ ਪੁਲਿਸ ਵਲੋਂ ਕੁਝ ਇਤਰਾਜ ਕਰਦਿਆਂ ਹੋਇਆ 8 ਜਨਵਰੀ ਨੂੰ ਹੋਵੇਗੀ ।
ਪੇਸ਼ੀ ਉਪਰੰਤ ਭਾਈ ਬਲਜੀਤ ਸਿੰਘ ਭਾਉ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਸੰਜੇ ਦੱਤ ਦੀ ਪਤਨੀ ਪਾਰਟੀਆਂ ਵਿਚ  ਦੇਖੀ ਜਾਣ ਤੋਂ ਬਾਅਦ ਵੀ ਉਸ ਨੂੰ ਉਸ ਦੀ ਬੀਮਾਰੀ ਦਾ ਬਹਾਨਾ ਬਣਾ ਕੇ ਪੈਰੋਲ ਦਿੱਤੀ ਜਾ ਸਕਦੀ ਹੈ, ਪਿਆਰਾ ਸਿੰਘ ਭਨਿਆਰਾ, ਆਸ਼ੂਤੋਸ਼, ਰਾਮ ਰਹੀਮ ਇਤਨੇ ਸੰਗੀਨ ਜੁਰਮ ਕਰਨ ਤੋਂ ਬਾਵਜੂਦ ਉਹ ਸਾਰੇ ਇਸੇ ਸਰਕਾਰ ਦੀ ਛੱਤਰਛਾਇਆ ਹੇਠ ਘੁੰਮ ਰਹੇ ਹਨ ਕਿਉਕਿ ਇਸ ਦੇਸ਼ ਵਿਚ ਸਿੱਖਾਂ ਲਈ ਕਨੂੰਨ ਵਖਰਾ ਹੈ ਤੇ ਬਹੁਗਿਣਤੀ ਲਈ ਵਖਰਾ । ਸਿੰਘਾਂ ਦਾ ਪੈਰੋਲ ਤੇ ਰਿਹਾ ਹੋਣਾ ਇਹ ਸਾਡੀ ਸਫਲਤਾ ਦੀ ਪਹਿਲੀ ਸੀੜੀ ਵਾਂਗ ਜਰੂਰ ਹੈ ਪਰ ਜਿੱਤ ਨਹੀ । ਸਾਡਾ ਖੁਸ਼ ਹੋਣਾ ਕਿ ਬੰਦੀ ਸਿੰਘ ਪੈਰੋਲ ਤੇ ਰਿਹਾ ਹੋ ਰਹੇ ਹਨ ਕੁਝ  ਦਿਨਾਂ ਦੀ ਹੀ ਖੁਸ਼ੀ ਹੈ । ਹੁਣ ਸਾਡੀਆਂ ਜੱਥੇਬੰਦੀਆਂ ਅਤੇ ਲੀਡਰਾਂ ਦਾ ਫਰਜ਼ ਬਣਦਾ ਹੈ ਕਿ ਸਿੰਘਾਂ ਦੇ ਪੈਰੋਲ ਤੇ ਬਾਹਰ ਆੳਣ ਤੋ ਬਾਅਦ ਵੀ ਮੋਰਚੇ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਿੱਘਾਂ ਦੀ ਪੱਕੇ ਤੋਰ ਤੇ ਰਿਹਾਈ ਹੋਣ ਤਕ ਜਾਰੀ ਰੱਖਿਆ ਜਾਏ। ਸਾਡਾ ਦੁਸ਼ਮਨ ਬਹੁਤ ਹੀ ਸ਼ਾਤਰ ਹੈ ਤੇ ਸਾਡੇ ਲੀਡਰ ਅਪਣੇ ਹੁੰਦੇ ਹੋਏ ਵੀ ਅਪਣੇ ਨਹੀਂ ਹਨ। ਅਪਣੇ ਪੈਂਤੜਿਆਂ  ਨੂੰ ਸਿੱਖੀ ਸਿਧਾਤਾਂ ਅਨੁਸਾਰ ਢਾਲਦੇ ਹੋਏ ਲਏ ਗਏ ਹਰ ਫੈਸਲੇ ਤੇ ਬਾਜ ਨਜ਼ਰ ਰੱਖ ਕੇ ਉਸਦੇ ਦੁਰਅੰਗਾਮੀ ਨਤੀਜੇਆਂ ਵਲ ਵੀ ਦੇਖਦੇ ਰਹੀਏ। ਹੁਣ ਸਰਕਾਰ ਤੇ ਦਬਾਵ ਹੈ ਤੇ ਕੋਸ਼ਿਸ਼ ਕੀਤੀ ਜਾਏ ਕਿ ਸਿੰਘਾਂ ਤੇ ਸਾਰੇ ਕੇਸ ਖਤਮ ਕਰਵਾਕੇ ਉਨ੍ਹਾਂ ਨੂੰ ਅਦਾਲਤਾਂ ਦੀ ਖਜਲਖਵਾਰੀ ਤੋਂ ਬਚਾ ਸਕੀਏ । ਅੰਤ ਵਿਚ ਭਾਈ ਭਾਉ ਨੇ ਕਿਹਾ ਕਿ ਉਨ੍ਹਾਂ ਪਥੰਕ ਅਖਬਾਰਾਂ ਦਾ ਬਹੁਤ ਧੰਨਵਾਦੀ ਹਾਂ ਜੋ ਜੇਲ੍ਹਾਂ ਵਿਚ ਬੰਦ ਸਿੰਘਾਂ ਬਾਰੇ ਸੰਗਤਾਂ ਨੂੰ ਸਮੇਂ ਸਮੇਂ ਤੇ ਜਾਣਕਾਰੀ ਪਹੁੰਚਾਨ ਦੀ ਪੁਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ ।  

No comments: