Monday, December 30, 2013

ਤੂੰ ਜਿੰਦਗੀ ਦੀ ਬੜੀ ਵੱਡੀ ਰੀਂਝ ਸੱਜਣਾ..

ਇਸ ਵਾਰ ਜਸਪ੍ਰੀਤ ਸਿੰਘ ਬਠਿੰਡਾ                                                     Mon, Dec 30, 2013 at 4:29 PM
ਨਾਮ ਨੂੰ ਖੇਤੀਬਾੜੀ ਯੂਨੀਵਰਸਿਟੀ ਪਰ ਹਕੀਕਤ ਵਿੱਚ ਇਥੇ ਮਿਲਦਾ ਹੈ ਜ਼ਿੰਦਗੀ ਦਾ ਹਰ ਰੰਗ। ਗੱਲ ਭਾਵੇਂ ਪੰਜਾਬ 'ਚ ਸਮੇਂ ਸਮੇਂ ਚੱਲੇ ਸੰਘਰਸ਼ਾਂ ਦੀ ਹੋਵੇ ਤੇ ਭਾਵੇਂ ਕਲਮੀ ਸਾਧਨਾ ਦੀ--ਇਸ ਸੰਸਥਾਨ ਨਾਲ ਜੁੜੇ ਹਨ ਅਨਗਿਣਤ ਨਾਮ। ਉਸ ਸਿਲਸਿਲੇ ਨੂੰ ਹੀ ਅੱਗੇ ਤੋਰ ਰਹੀ ਹੈ Pau Young Writers ਨਾਮ ਦੀ ਸਰਗਰਮ ਸਾਹਿਤਿਕ ਜੱਥੇਬੰਦੀ। ਨਵੀਆਂ ਕਲਮਾਂ ਨੂੰ ਲੋੜ ਹੁੰਦੀ ਹੈ ਉਤਸ਼ਾਹ ਦੀ ਜੋ ਇਹ ਸੰਗਠਨ ਪੂਰੀ ਲਗਨ ਨਾਲ ਦੇ ਰਿਹਾ ਹੈ। ਅਸੀਂ ਇਸ ਵਾਰ ਤੋਂ ਇਸ ਸੰਸਥਾ ਨਾਲ ਜੁੜੇ ਰਚਨਾਕਾਰਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ। ਇਸ ਰਚਨਾ ਦੀ ਚੋਣ ਵੀ ਇਸੇ ਸੰਸਥਾ ਦੀ ਹੈ। ਜੇ ਤਜਰਬੇਕਾਰ ਇਹਨਾਂ ਰਚਨਾਵਾਂ ਦੀ ਅਸਾਰੂ ਆਲੋਚਨਾ ਭੇਜਣ ਤਾਂ ਉਸਨੂੰ ਵੀ ਥਾਂ ਦਿੱਤੀ ਜੇਗਿਮ ਤਾਂ ਕਿ ਨਵਿਆਂ ਨੂੰ ਪੁਰਾਣੀਆਂ ਦੇ ਗੁਰ ਅਤੇ ਤਜਰਬੇ ਮਿਲ ਸਕਣ। -ਰੈਕਟਰ ਕਥੂਰੀਆ 
ਤੂੰ ਜਿੰਦਗੀ ਦੀ ਬੜੀ ਵੱਡੀ ਰੀਂਝ ਸੱਜਣਾ,
ਤੇਰੇ ਬਿਨ ਦੁਨੀਆ ਚ ਸਾਡਾ ਹੋਰ ਕੀ ਸੱਜਣਾ,
ਤਾਰੇ ਚੰਨ ਤੋਂ ਬਿਨਾਂ ਚਮਕ ਨੀ ਸਕਦੇ,
ਪੀਰ ਬਿਨਾਂ ਕਿਵੇਂ ਹੋ ਜਾਈਏ ਫ਼ਕੀਰ ਸੱਜਣਾ,
ਤੂੰ ਜਿੰਦਗੀ ਦੀ ਬੜੀ ਵੱਡੀ ਰੀਂਝ ਸੱਜਣਾ...

ਸਾਨੂੰ ਦਿਸਦਾ ਨਹੀਂ ਕੋਈ ਹੋਰ ਜੀਅ ਸੱਜਣਾ,
ਚਿਕੋਰ ਚੰਨ ਦੇਖੇ ਬਿਨਾਂ ਜਿੰਦਾ ਰਹਿ ਨੀ ਸਕਦੀ,
ਏਹੇ ਅੱਖ ਭੁੱਖੀ ਰਹਿੰਦੀ ਸਦਾ ਦੀਦ ਦੀ ਸੱਜਣਾ,
ਤੂੰ ਜਿੰਦਗੀ ਦੀ ਬੜੀ ਵੱਡੀ ਰੀਂਝ ਸੱਜਣਾ...

ਦੁਨੀਆ ਦੀ ਚਲਦੀ ਆਉਂਦੀ ਏਹੇ ਵੀ ਇੱਕ ਰੀਤ ਸੱਜਣਾ,
ਜਾਨੋਂ ਵੱਧ ਜਿਹੜੀ ਚੀਜ਼ ਪਿਆਰੀ ਲਗਦੀ,
ਓਹੋ ਅੰਤ ਹੋ ਜਾਦੀਂ ਕਿਸੇ ਦੀ ਸੱਜਣਾ,
ਤੂੰ ਜਿੰਦਗੀ ਦੀ ਬੜੀ ਵੱਡੀ ਰੀਂਝ ਸੱਜਣਾ...

ਅਸੀਂ ਬਣਾ ਬੈਠੇ ਸੀ ਤੈਨੂੰ ਹੱਡੀ ਰੀੜ ਦੀ ਸੱਜਣਾ,
ਕੱਲਾ-ਕੱਲਾ ਮਣਕਾ ਹਿਲਾ ਕੇ ਰੱਖਤਾ,
ਹਿੰਮਤ ਨਾ ਰਹੀ ਹੁਣ ਜੀਣ ਦੀ ਸੱਜਣਾ,
ਤੂੰ ਜਿੰਦਗੀ ਦੀ ਬੜੀ ਵੱਡੀ ਰੀਂਝ ਸੱਜਣਾ...
                                                                                                                                                                                                                          ਜਸਪ੍ਰੀਤ ਸਿੰਘ
ਸਪੁਤਰ ਸ ਬਲਵਿੰਦਰ ਸਿੰਘ
#22666 ਏ, ਗਲੀ ਨੰਬਰ 6,
ਭਾਗੂ ਰੋਡ, ਬਠਿੰਡਾ l 
    99159-33047, 99886-46091 

No comments: