Tuesday, December 31, 2013

ਸ਼੍ਰੋਮਣੀ ਕਮੇਟੀ ਵੱਲੋਂ ਹਰਦੀਪ ਸਿੰਘ ਡਿਬਡਿਬਾ ਦੀ ਨਿਖੇਧੀ

Tue, Dec 31, 2013 at 6:04 PM
ਨਿੱਜੀ ਸ਼ੋਹਰਤ ਹਾਸਲ ਕਰਨ ਲਈ ਦੇ ਰਿਹੈ ਉਹ ਊਟ-ਪਟਾਂਗ ਬਿਆਨ
ਅੰਮ੍ਰਿਤਸਰ: 31 ਦਸੰਬਰ 2013: (ਕਿੰਗ//ਇੰਦਰ ਮੋਹਣ ਸਿੰਘ‘ਅਨਜਾਣ’//ਪੰਜਾਬ ਸਕਰੀਨ): 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 1925 ਤੋਂ ਗੁਰੂ ਘਰ ਦੀ ਸੇਵਾ ਨਿਭਾਅ ਰਹੀ ਹੈ ਬਾਰੇ ਰਾਜਸਥਾਨ ਦੀ ਕਥਿਤ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਹਰਦੀਪ ਸਿੰਘ ਡਿਬਡਿਬਾ ਵੱਲੋਂ ਦਿੱਤਾ ਗਿਆ ਬਿਆਨ ਨਿੰਦਣਯੋਗ ਹੈ। 
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ.ਹਰਦੀਪ ਸਿੰਘ ਦਾ ਬਿਆਨ ਅਸਲ ਬੁਨਿਆਦ ਤੋਂ ਹਟਵਾਂ ਤੇ ਸਿੱਖ ਭਾਵਨਾਵਾਂ ਤੋਂ ਕੋਹਾਂ ਦੂਰ ਹੈ। ਉਨਾਂ ਕਿਹਾ ਕਿ ਨਿੱਜੀ ਸ਼ੋਹਰਤ ਹਾਸਲ ਕਰਨ ਲਈ ਉਹ ਊਟ-ਪਟਾਂਗ ਬਿਆਨ ਦੇ ਰਿਹਾ ਹੈ। ਸਿੱਖਾਂ ਦੀ ਸੰਸਥਾ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ.ਹਰਦੀਪ ਸਿੰਘ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਉਹ ਆਪਣੀ ਹਦੂਦ ’ਚ ਰਹਿਣ ਅਤੇ ਊਲ ਜਲੂਲ ਬਿਆਨਬਾਜ਼ੀ ਤੋਂ ਕਿਨਾਰਾ ਕਰਨ। ਉਨਾ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੇਕਾਂ ਕੁਰਬਾਨੀਆਂ ਉਪਰੰਤ ਹੋਂਦ ਵਿੱਚ ਆਈ ਹੈ ਅਤੇ 1925 ਵਿੱਚ ਬਣੇ ਗੁਰਦੁਆਰਾ ਐਕਟ ਤਹਿਤ ਹੁਣ ਤੀਕ ਉਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਨਿਰੰਤਰ ਕਰ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਆਪਣੇ ਫਰਜ਼ ਬਾਖੂਬੀ ਪਛਾਣਦੀ ਹੈ।


No comments: