Tuesday, December 31, 2013

ਮਹਿਕ ਗਏ ਓਹ ਬੋਲ ਜੋ ਤੇਰੇ ਮੂੰਹ`ਚੋ ਨਿਕਲੇ

ਇਸ ਵਾਰ ਤਪਤੇਜ ਸਿੰਘ ਅਮਰ                                                    Mon, Dec 30, 2013 at 4:29 PM
ਨਾਮ ਨੂੰ ਖੇਤੀਬਾੜੀ ਯੂਨੀਵਰਸਿਟੀ ਪਰ ਹਕੀਕਤ ਵਿੱਚ ਇਥੇ ਮਿਲਦਾ ਹੈ ਜ਼ਿੰਦਗੀ ਦਾ ਹਰ ਰੰਗ। ਗੱਲ ਭਾਵੇਂ ਪੰਜਾਬ 'ਚ ਸਮੇਂ ਸਮੇਂ ਚੱਲੇ ਸੰਘਰਸ਼ਾਂ ਦੀ ਹੋਵੇ ਤੇ ਭਾਵੇਂ ਕਲਮੀ ਸਾਧਨਾ ਦੀ--ਇਸ ਸੰਸਥਾਨ ਨਾਲ ਜੁੜੇ ਹਨ ਅਨਗਿਣਤ ਨਾਮ। ਉਸ ਸਿਲਸਿਲੇ ਨੂੰ ਹੀ ਅੱਗੇ ਤੋਰ ਰਹੀ ਹੈ Pau Young Writers ਨਾਮ ਦੀ ਸਰਗਰਮ ਸਾਹਿਤਿਕ ਜੱਥੇਬੰਦੀ। ਨਵੀਆਂ ਕਲਮਾਂ ਨੂੰ ਲੋੜ ਹੁੰਦੀ ਹੈ ਉਤਸ਼ਾਹ ਦੀ ਜੋ ਇਹ ਸੰਗਠਨ ਪੂਰੀ ਲਗਨ ਨਾਲ ਦੇ ਰਿਹਾ ਹੈ। ਅਸੀਂ ਇਸ ਵਾਰ ਤੋਂ ਇਸ ਸੰਸਥਾ ਨਾਲ ਜੁੜੇ ਰਚਨਾਕਾਰਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ। ਇਸ ਰਚਨਾ ਦੀ ਚੋਣ ਵੀ ਇਸੇ ਸੰਸਥਾ ਦੀ ਹੈ। ਜੇ ਤਜਰਬੇਕਾਰ ਇਹਨਾਂ ਰਚਨਾਵਾਂ ਦੀ ਅਸਾਰੂ ਆਲੋਚਨਾ ਭੇਜਣ ਤਾਂ ਉਸਨੂੰ ਵੀ ਥਾਂ ਦਿੱਤੀ ਜਾਏਗੀ ਤਾਂ ਕਿ ਨਵਿਆਂ ਨੂੰ ਪੁਰਾਣਿਆਂ ਦੇ ਗੁਰ ਅਤੇ ਤਜਰਬੇ ਮਿਲ ਸਕਣ। -ਰੈਕਟਰ ਕਥੂਰੀਆ 
ਮਹਿਕ ਗਏ ਓਹ ਬੋਲ ਜੋ ਤੇਰੇ ਮੂੰਹ`ਚੋ ਨਿਕਲੇ,
ਬਹਾਰ ਵੀ ਆਈ ਬਸ ਉਸ ਪਲ ਜੋ ਗੁਫਤਗੂ`ਚ ਨਿਕਲੇ,

ਹਵਾ ਤੂੰ ਹੀ ਖਬਰ ਦੇ, ਸੁਣਾ ਹਾਲ-ਏ-ਮੰਜਰ,
ਯੁਗ ਹੀ ਬੀਤ ਗਏ ਨੇ ਮਹਿਰਮ ਦੀ ਜੂਹ`ਚੋ ਨਿਕਲੇ,
  
ਹਰ ਵਾਰ ਅਸਰ ਹੋਇਆ ਬੇਜਾਨ ਜਿਸਮ ਤੇ ਅੰਮ੍ਰਿਤ ਵਾਂਗ, 
ਏ ਜਦ ਵੀ ਤੇਰੇ ਨੈਨ ਮੈਨੂੰ ਛੂਹ ਕੇ ਨਿਕਲੇ,
  
ਹਾਂ ਅਸਲੋ ਹੀ ਪਥਰ, ਮਾਰ ਲੈ ਤੂੰ ਵੀ ਠੋਕਰਾਂ,
ਬਹੁਤ ਵਕ਼ਤ ਬੀਤ ਗਿਆ ਹੈ ਮੇਰੇ`ਚੋ ਰੂਹ ਨੂੰ ਨਿਕਲੇ,
  
ਜਗਾ ਮੈਂ ਦਿਆਗਾ ਚਿਰਾਗ ਸਾਰੇ ਖੂਨ ਦੇ ਨਾਲ ਐ ਪਰ,
ਕੀ ਕਹਿਣਗੇ ਲੋਕ ਸਾਰੇ ਜੇ ਤੇਰੇ ਹਰਫ਼-ਏ-ਨਾਮ ਮੇਰੇ ਲਹੂ`ਚੋ ਨਿਕਲੇ,
  
ਅਮਰ ਅਜ ਹੋਇਆ ਅਹਿਸਾਸ ਇਕਲੇਪਨ ਦਾ ਅਖੀਰ,
ਐ ਜਦ ਮੇਰੇ ਕਾਤਿਲ ਨੇ ਸਾਰੇ ਸਮੂਹ`ਚ ਨਿਕਲੇ............... 

No comments: