Sunday, December 22, 2013

ਅਰਵਿੰਦ ਕੇਜਰੀਵਾਲ ਨੂੰ ਚੁਣੌਤੀ

ਕੀ ਉਹ ਭਾਰਤ ਦੇ ਵੱਡੇ ਸਰਮਾਏਦਾਰਾ ਦੇ ਪੈਸੇ ਅਤੇ ਜਮੀਨ ਨੂੰ ਵੰਡਾ ਸਕੇਗਾ?
ਇਟਲੀ ਵਿੱਚ ਰਹਿ ਰਹੇ ਪਰਮਜੀਤ ਦੋਸਾਂਝ Paramjit Dosanjh ਹੁਰਾਂ ਨੇ ਦਿੱਲੀ ਵਿੱਚ ਵਾਪਰੇ ਕੇਜਰੀਵਾਲ ਵਰਤਾਰੇ 'ਤੇ ਟਿੱਪਣੀ ਕਰਦਿਆਂ ਜਿੱਥੇ ਪਰਦੇ 'ਚ ਲੁਕੇ ਮਨਸੂਬਿਆਂ ਵੱਲ ਇਸ਼ਾਰਾ ਕੀਤਾ ਹੈ ਉੱਥੇ ਅਰਵਿੰਦ ਕੇਜਰੀਵਾਲ ਅੱਗੇ ਚੁਣੌਤੀ ਵਰਗਾ ਸਵਾਲ ਵੀ ਕੀਤਾ ਹੈ
-ਕੀ ਅਰਵਿੰਦ ਕੇਜਰੀਵਾਲਾ ਭਾਰਤ ਦੇ ਵੱਡੇ ਸਰਮਾਏਦਾਰਾ ਦਾ ਪੈਸੇ ਅਤੇ ਜਮੀਨ ਨੂੰ ਵੰਡਾ ਸਕੇਗਾ?
ਕੇਜਰੀਵਾਲਾ ਭਾਰਤ ਦੇ ਵੱਡੇ ਰਾਜਨੀਤਿਕ ਲੋਕਾ ਦੇ ਥੈਕਿਸ਼ ਟੈਂਕ ਵਲੋਂ ਕੱਢੀ ਗਈ ਇਕ ਕਾਢ ਦਾ ਨਮੂਨਾ ਹੈ ਹੋਰ ਕੁਝ ਨਹੀ ਹੈ ..........ਇਹ ਵੱਡੇ ਵੱਡੇ ਭਾਰਤ ਦੇ ਕਾਰਪੋਰੇਟਾਂ ਜਗਤ ਦੁਆਰਾ ਦਿੱਲੀ ਦੀਆਂ ਚੋਣਾਂ ਵਿਚ ਦਿਖਾਇਆ ਗਿਆ ਇਕ ਕਿ੍ਸ਼ਮਾ ਹੈ ...........ਹੋਰ ਕੁਝ ਨਹੀ ਹੈ ......ਗੱਲਾਂ ਵਿਚੋਂ ਗੱਲ ਦਾ ਧੁਰਾ ਤਾਂ ਸਾਰਾ ਪੈਸਾ ਤੇ ਜ਼ਮੀਨ ਹੈ ............ਕੀ ਅਰਵਿੰਦ ਕੇਜਰੀਵਾਲਾ ਭਾਰਤ ਦੇ ਵੱਡੇ ਸਰਮਾਏਦਾਰਾ ਦਾ ਪੈਸੇ ਅਤੇ ਜਮੀਨ ਨੂੰ ਵੰਡਾ ਸਕੇਗਾ ..........ਸ਼ਾਇਦ ਨਹੀ ........ਨਾ ਉਸ ਕੋਲ ਕੋਈ ਪ੍ਰੋਗਰਾਮ ਹੈ .........ਨਾ ਕੋਈ ਏਜੰਡਾ ਹੈ ਉਸ ਕੋਲ .........ਬਿਨਾ ਸਿਧਾਤ ਤੋਂ ਉਸ ਦੀ ਫੂਕ ਜਲਦੀ ਹੀ ਨਿਕਲ ਜਾਣੀ ਹੈ ..........ਇਹ ਭਾਰਤ ਦੇ ਉਸ ਨਕਸਲੀ ਮੂਵਮੈਂਟ ਨੂੰ ਤਾਰਪੀਡੋ ਕਰਨ ਦੀ ਇਕ ਭਾਰਤੀ ਸ਼ਾਜਿਸ਼ ਹੈ........ ਜਿਸ ਤਹਿਤ ਲੋਕਾਂ ਦੇ ਦਿਮਾਗ ਵਿਚ ਇਹ ਗੱਲ ਪਾਉਣਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ........ ਕਿ ਭਾਈ ਤੁਸੀ ਆਪਣੀ ਮੁਕਤੀ ਦਾ ਰਾਂਹ ਵੋਟ ਰਾਜਨੀਤਿ ਵਿਚੋ ਲੱਭੋ ........ਇਹ ਤਜਰਬਾ ਵੱਡੇ ਭਾਰਤ ਦੇ ਸਰਮਾਏਦਾਰਾ ਨੇ ਸਿਰਫ਼ ਦਿੱਲੀ ਵਿਚ ਹੀ ਕਰਵਾਇਆ ਹੈ .......ਮੀਡੀਏ ਦੀ ਸੱਭ ਤੋਂ ਵੱਡੀ ਇਸ ਭੂਮਿਕਾ ਹੈ .......ਮੀਡੀਏ ਤੋਂ ਇਹ ਕੇਜਰੀਵਾਲਾ ਵਾਲਾ ਬੰਬ ਚਲਾਇਆ ਗਿਆ ਹੈ .......ਬੱਸ ਇਹ ਗੱਲ ਇੱਥੇ ਹੀ ਖ਼ਤਮ ਹੋ ਜਾਣੀ ੍ਹੈ ...........ਇਸ ਤੋਂ ਅੱਗੇ ਨਹੀ ਤੁਰੇਗੀ ...............ਕੀ ਕੇਜਰੀਵਾਲਾ ਦਾਂਤੇਵਾੜਾ ਦੇ ਲੋਕਾਂ ਦੀਆਂ ਜ਼ਮੀਨਾ ਬਚਾ ਸਕਦਾ ਹੈ ........ਮੈਂ ਕਾਫੀ ਸਮੇਂ ਤੋਂ ਫੇਸਬੁਕ ਤੇ ਦੇਖ ਰਿਹਾ ਕਿ ਲੋਕੀ ਕੇਜਰੀਵਾਲਾ ਦੇ ਹੱਕ ਵਿਚ ਭੁਗਤ ਰਹੇ ਹਨ .........ਪਰ ਸਮਝ ਨਹੀ ਆਉਦੀ ਕਿ ਲੋਕ ਕਿਊ ਨਹੀ ਉਸ ਚਾਲ ਨੂੰ ਸਮਝ ਰਹੇ....... ਜਿਸ ਤਹਿਤ ਇਹ ਭਾਰਤ ਦੇ ਉੱਤਰ-ਪੱਛਮ ਵਿਚ ਫੈਲ ਰਹੀ ਨਕਸਲਬਾੜੀ ਲਹਿਰ ਨੂੰ ਦਬਾ ਕੇ ਲੋਕਾਂ ਦੀ ਸੋਚ ਬਦਲ ਰਹੇ ਹਨ ......ਉਹਨਾਂ ਦੇ ਦਿਮਾਗਾਂ ਵਿਚ ਬੰਦੂਕ ਨੂੰ ਛੱਡ ਕੇ ਵੋਟਾਂ ਦੇ ਰਾਂਹੇ ਤੋਰਨ ਦੀ ਚਾਲ ਹੈ .......ਕਿਊਂਕਿ ਇਹ ਬੰਦੂਕ ਹੁਣ ਭਾਰਤ ਦੇ ਸਰਮਾਏਦਾਰਾਂ ਅਤੇ ਵੱਡੇ ਰਾਜਨੀਤਿਕ ਲੋਕਾਂ ਵੱਲ ਸੇਧਤ ਹੁੰਦੀ ਜਾ ਰਹੀ ਹੈ ...ਇਹ ਲੋਕਾਂ ਦੀ ਸੋਚ ਨੂੰ ਮੋੜਾ ਦੇਣ ਵਾਲੀ ਗੱਲ ਹੈ ਕੇਜਰੀਵਾਲਾ ਦੇ ਬਹਾਨੇ ..............ਜਦ ਕਿ ਭੁੱਖਾਂਮਾਰੇ ਦਿਹਾਤੀ ਲੋਕਾਂ ਦੇ ਵਿਸਫੋਟਕ ਰੋਹ ਫੱਟਣ ਦੇ ਕੱਢੇ ਖੜਾ ਹੈ ......ਜੋ ਮੌਜੂਦਾ ਸਰਮਾਏਦਾਰੀ ਢਾਂਚੇ ਨੂੰ ਢੇਰ ਕਰਨ ਵੱਲ ਵੱਧ ਰਿਹਾ ਹੈ .....ਤੇ ਸੱਤਾਧਾਰੀ ਤਾਕਤਾਂ ਨੂੰ ਵੀ ਹੁਣ ਆਪਣੇ ਘਾਤਕ ਅੰਦਾਜ਼ੇ ਦੇ ਕੁਲਹਿਣੇ ਖ਼ਤਰੇ ਦਾ ਅਹਿਸਾਸ ਹੋ ਰਿਹਾ ਜਾਪਦਾ ਹੈ ........ਜਿਸ ਕਰਕੇ ਦਿੱਲੀ ਦਾ ਡਰਾਮਾ ਰੱਚਿਆ ਗਿਆ ਹੈ .............ਜਿਸ ਦਾ ਲੋਕਾਂ ਦੀ ਮਾਨਸਕਿਤਾ ਤੇ ਪ੍ਰਭਾਵ ਵੀ ਸ਼ਪੱਸ਼ਟ ਦੇਖਿਆ ਤੇ ਸਮਝਿਆਂ ਜਾ ਸਕਦਾ ਹੈ .......ਸੋ, ਲੋਡ਼੍ਹ ਹੈ ਇਸ ਕੇਜਰੀਵਾਲਾ ਦੇ ਸਾਰੇ ਘਟਨਾ ਚੱਕਰ ਨੂੰ ਸਮਝਣ ਦੀ ਜੋ ਕਿ ਇਕ ਗਿਣੀਮਿੱਥੀ ਇਕ ਸ਼ਾਜਿਸ਼ ਹੈ ਲੋਕਾਂ ਦੀ ਘੌਲ ਰਹੀ ਮਾਨਸਿਕਤਾ ਨੂੰ ਬਦਲਣ ਦੀ .... ਪਰ ਸੱਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਵਿਚ ਅਮੀਰਾਂ ਅਤੇ ਗਰੀਬਾਂ ਵਿਚ ਐਨਾ ਪਾੜਾ ਪੈ ਗਿਆ ਹੈ ਕਿ ਅੰਬਾਨੀ ਨੂੰ ਤਾਂ ਆਪਣੇ ਘਰੇਲੂ ਖਰਚੇ ਲਈ ਸਲਾਨਾ ਪੰਤਾਲੀ ਕਰੋੜ ਰੁਪਏ ਚਾਹੀਦੇ ਹਨ ...........ਤੇ ਦੂਸਰੇ ਪਾਸੇ ਇਸ ਦੇਸ਼ ਦੀ ਪਝੰਤਰ ਕਰੋੜ ਜਨਤਾ ਗਰੀਬੀ ਰੇਖਾ ਤੋਂ ਹੇਠਾਂ ਦਿਨ ਕਟੀ ਕਰਨ ਨੂੰ ਮਜਬੂਰ ਹੈ । .......ਦੂਜੇ ਪਾਸੇ ਵਿਕਾਓ ਭਾਰਤੀ ਮੀਡੀਆਂ ਇਹ ਦੱਸਣ ਵਿਚ ਫ਼ਖ਼ਰ ਮਹਿਸੂਸ ਕਰ ਰਿਹਾ ਹੈ ਕਿ ਭਾਰਤ ਵਿਚ ਖਰਬਪਤੀਆਂ ਦੀ ਗਿਣਤੀ ਚੀਨ ਦੇ ਖਰਬ ਪਤੀਆਂ ਨਾਲੋ ਕਿਤੇ ਜਿਆਦਾ ਹੈ ..............ਦੁਰ ਫਿੱਟੇ ਮੂਹ ਤੁਹਾਡੇ .............
14 hours ago · Rome, Italy

No comments: