Wednesday, December 18, 2013

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਦੇ ਸਮਰਥਨ ਵਿੱਚ ਭੁੱਖ ਹੜਤਾਲ ਸ਼ੁਰੂ

ਅਸੀਂ ਜਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ:United Sikh Mission 
ਨਵੀਂ ਦਿੱਲੀ 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਦਿੱਲੀ ਦੀ ਨੋਜੁਆਨ ਸਿੱਖ ਜੱਥੇਬੰਦੀ ਯੁਨਾਇਟਿਡ ਸਿੱਖ ਮਿਸ਼ਨ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਸਿੱਖ ਬੰਦੀਆਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਰਖੀ ਭੁੱਖ ਹੜਤਾਲ ਨੂੰ ਹੁਲਾਰਾ ਦੇਦੇਂ ਹੋਏ ਜਿੱਥੇ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿਚ ਪਿਛਲੀ ਗੁਜਰੀਆਂ ਕੂਝ ਰਾਤਾਂ ਨੂੰ ਲਗਾਤਾਰ ਮੋਮਬਤੀ ਮਾਰਚ ਕਢ ਕੇ ਜਾਗਰੁਕ ਕੀਤਾ ਜਾ ਰਿਹਾ ਸੀ ਹੁਣ ਗੁਰਦੁਆਰਾ ਛੋਟੇ ਸਾਹਿਬਜਾਦੇ ਫ਼ਤਹਿ ਨਗਰ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਹੀ ਆਉਦੀ ਜਾਦੀ ਸੰਗਤ ਨੂੰ ਪਰਚੇ ਰਾਹੀ ਸਿੱਖਾਂ ਨਾਲ ਹੋ ਰਹੇ ਵਿਤਕਰੇ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ । 
ਯੂ ਐਸ ਐਮ ਦੇ ਵੀਰਾਂ ਨੇ ਇਕਸੁਰ ਹੋ ਕੇ ਕਿਹਾ ਹੁਣ ਸਾਡੇ ਸਾਰਿਆ ਦਾ ਫਰਜ਼ ਬਣਦਾ ਹੈ ਕਿ ਪਿਛਲੇ ਲੰਮੇ ਦਹਾਕਿਆਂ ਦੌਰਾਨ ਚਲੇ ਸੰਘਰਸ਼ ਕਰ ਕੇ ਜੇਲ੍ਹਾਂ ਵਿਚ ਬੰਦ ਸਿੱਖ, ਦੇਸ਼ ਵਿਦੇਸ਼ਾ ਵਿਚ ਮੁਕਦਮੇ ਅਤੇ ਕਾਲੀ ਸੁਚੀਆਂ ਹੰਢਾ ਰਹੇ ਸਿੱਖਾਂ ਨੂੰ ਇਸ ਗੈਰ ਵਿਧਾਨਿਕ ਕਨੂੰਨੀ ਜੰਜਾਲ ਵਿਚੋ ਕਿਵੇ ਕਢਿਆ ਜਾ ਸਕਦਾ ਹੈ ਤੇ ਭਾਰਤ ਭਰ ਦੀਆਂ ਜੇਲ੍ਹਾਂ ਵਿਚ ਬੰਦ ਸਿੱਖ ਸੰਘਰਸ਼ ਨਾਲ ਸੰਬੰਧਿਤ ਸਿੱਖਾਂ ਨੂੰ ਕਿਵੇ ਛੁਡਾਇਆ ਜਾ ਸਕਦਾ ਹੈ । ਇਸ ਲਈ ਸਮੂਹ ਸਿੱਖ ਜੱਥੇਬੰਦੀਆਂ ਨੂੰ ਆਪਸੀ ਮਤਭੇਦ ਭੁਲਾ ਕੇ ਜਮੀਨੀ ਤੋਰ ਤੇ ਕਾਰਵਾਈ ਕਰਨ ਦੀ ਸਖਤ ਲੋੜ ਹੈ ।
ਉਂਨ੍ਹਾਂ ਕਿਹਾ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਵਿਚ ਜਿਤਨੀ ਜਿਆਦਾ ਭੁਮਿਕਾ ਅਤੇ ਸ਼ਹੀਦੀਆਂ ਸਿੱਖਾਂ ਨੇ ਦਿੱਤੀਆਂ ਹਨ ਹੁਣ ਉਨ੍ਹਾਂ ਨੂੰ ਉਤਨਾ ਹੀ ਜਿਆਦਾ ਤੰਗ ਕੀਤਾ ਜਾਦਾਂ ਹੈ ਤੇ ਬਾਰ ਬਾਰ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾਦਾਂ ਹੈ। ਜਿਸਦੀ ਮਿਸਾਲ ਮੀਡੀਆ ਵਲੋਂ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਬਾਰੇ ਇਕ ਦੋ ਪੰਥਕ ਅਖਬਾਰਾਂ ਨੂੰ ਛੱਡ ਕੇ ਬਾਕੀ ਮੀਡੀਆ ਦੀ ਚੁਪ ਧਾਰਨ ਕਰੀ ਰਖਣਾ ਹੈ । ਉਨ੍ਹਾਂ ਕਿਹਾ ਕਿ ਭਾਰਤ ਵਿਚ ਸਿੱਖਾਂ ਨਾਲ ਕੀਤੇ ਜਾ ਰਹੇ ਗੈਰ ਸਵਿਧਾਨਕ ਤੋਰ ਤਰੀਕੇ ਨੂੰ ਤੁਰਤ ਖਤਮ ਕਰਨ ਦੀ ਲੋੜ ਹੈ । ਇਹ ਜਿਤਨੀ ਜਲਦੀ ਸੰਭਵ ਹੋ ਸਕੇ ਅਮਲ ਵਿਚ ਲਿਆਦਾਂ ਜਾਏ ਜਿਸ ਨਾਲ ਸਿੱਖਾਂ ਦੀ ਰਿਹਾਈ ਤੇ ਸੰਭਵ ਹੋ ਜਾਏਗੀ ਨਾਲ ਹੀ ਕਾਲੀ ਸੁਚੀਆਂ ਵਿਚ ਪਾਏ ਸਿੱਖਾਂ ਨੂੰ ਵੀ ਮੁੜ ਅਪਣੇ ਪਰਿਵਾਰਾਂ ਨਾਲ ਸਾਂਝ ਦੀ ਕਿਰਨ ਵੀ ਨਿਕਲ ਆਏਗੀ ।
ਅੰਤ ਵਿਚ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਜਲਦ ਰਿਹਾ ਕੀਤਾ ਜਾਏ ਤੇ ਜਦ ਤਕ ਰਿਹਾਈ ਯਕੀਨੀ ਨਹੀ ਬਣਾਈ ਜਾਦੀਂ ਤਦ ਤਕ ਅਸੀ ਵੀ ਜਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਰਹਾਂਗੇ ।
ਇਸ ਮੋਕੇ ਭਾਈ ਹਰਮਿੰਦਰ ਸਿੰਘ ਹਲਵਾਰਾ, ਭਾਈ ਇਕਬਾਲ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ, ਬੀਬੀ ਨਿਰਮਲ ਕੌਰ, ਬੀਬੀ ਗੁਰਪ੍ਰੀਤ ਕੌਰ ਅਤੇ ਭਾਈ ਸਤਿੰਦਰਪਾਲ ਹਾਜਿਰ ਸਨ ।

No comments: