Saturday, December 28, 2013

ਲੜਕੀਆਂ ਦੇ ਸਰਕਾਰੀ ਕਾਲਜ 'ਚ ਸਤ ਰੋਜ਼ਾ ਐਨ.ਐਸ.ਐਸ ਕੈਂਪ ਸ਼ੁਰੂ

ਵਾਯੂ ਪ੍ਰਦੂਸ਼ਨ ਉੱਤੇ ਇੱਕ ਦਸਤਾਵੇਜ਼ੀ ਫਿਲਮ ਵੀ ਵਿਖਾਈ ਗਈ
ਲੁਧਿਆਣਾ: 28 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸ਼ੈਸਨ 2013-2014 ਦੋਰਾਨ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ 28 ਦਸੰਬਰ 2013 ਤੋਂ 3 ਜਨਵਰੀ 2014 ਤੱਕ ਲੱਗਣ ਵਾਲੇ ਸਤ ਰੋਜ਼ਾ ਕੈਂਪ ਦਾ ਆਰੰਭ ਕੀਤਾ ਗਿਆ।
ਇਸ ਦੇ ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਗੁਰਮਿੰਦਰ ਕੌਰ ਜੀ ਸਨ। ਪ੍ਰੋ: ਬਲਜੀਤ ਕੌਰ ਪੋ੍ਰਗਰਾਮ ਅਫਸਰ, ਪ੍ਰੋਫੈਸਰ ਸਰਿਤਾ ਅਤੇ ਡਾ: ਜਸਪ੍ਰੀਤ ਕੌਰ ਜੀ ਦੀ ਅਗਵਾਈ ਹੇਠ ਐਨ.ਐਸ.ਐਸ ਦੀਆਂ ਤਿੰਨ ਯੂਨਿਟਾਂ ਵੱਲੋਂ ਇਹ ਕੈਂਪ ਲਗਵਾਇਆ ਜਾ ਰਿਹਾ ਹੈ।
ਪ੍ਰੋ: ਬਲਜੀਤ ਕੌਰ ਦੁਆਰਾ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਮੈਡਮ ਨੇ ਵਾਲੰਟੀਅਰਾਂ ਨੂੰ ਕੈਂਪ ਵਿਚ ਵੱਧ-ਚੱੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇਜ਼ਾਬ  ਹਮਲੇ ਦੀ ਸ਼ਿਕਾਰ ਲੜਕੀ ਦੀ ਮੌਤ ਹੋਣ ਤੇ ਉਸ ਨੂੰ ਸ਼ਰਧਾਜਲੀ ਦਿੱਤੀ ਗਈ।
ਇਸ ਦਿਨ ਦੇ ਵਿਸ਼ੇਸ਼ ਮਹਿਮਾਨ ਡਾ. ਰਾਕੇਸ਼ ਕੁਮਾਰ ਜੀ ਜੋ ਕਿ ਕਾਲਜ ਪ੍ਰੋਫੈਸਰ ਵੀ ਹਨ ਨੇ ਸਕਾਰਾਤਮਕ ਵਿਚਾਰ ਦੀ ਮਹੱਤਤਾ ਬਾਰੇ ਵਾਲੰਟੀਅਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
 ਕਲਚਰਲ ਪਰੋਗਰਾਮ ਵਿਚ ਵਿਦਿਆਰਥੀਆਂ ਨੇ ਡਾਂਸ,ਦੇਸ਼ ਭਗਤੀ ਗੀਤ ਅਤੇ ਕਵਿਤਾਵਾਂ ਨਾਲ ਸਮੂਹ ਕੈਂਪ ਦੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ।ਇਸ ਉਪਰੰਤ
ਵਿਦਿਆਰਥੀਆਂ ਨੂੰ ਵਾਯੂ ਪ੍ਰਦੂਸ਼ਨ ਉੱਤੇ ਇੱਕ ਦਸਤਾਵੇਜ਼ੀ ਫਿਲਮ ਵੀ ਵਿਖਾਈ ਗਈ।
ਪ੍ਰੋ: ਸਰਿਤਾ ਦੁਆਰਾ ਪ੍ਰਿੰਸੀਪਲ ਮੈਡਮ ਮਹਿਮਾਨ ਅਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ।ਇਸ ਦਿਨ ਦੀ ਦੂਸਰੇ ਰਿਸੋਰਸ ਪਰਸਨ ਦੰਦਾ ਦੇ ਮਾਹਿਰ ਡਾ: ਭਵਦੀਪ ਸਿੰਘ ਅਹੂਜਾ ਨੇ ਦੰਦਾ ਦੀ ਸਭਾਲ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਈਆਂ।
ਪ੍ਰੋਗਰਾਮ ਤੋਂ ਬਾਅਦ ਕੈਂਪ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਕਮੇਟੀਆਂ ਬਣਾਈਆਂ ਗਈਆ ਅਤੇ ਵਾਲੰਟੀਅਰਾਂ ਨੇ ਕਾਲਜ ਦੇ ਵੱਖ-ਵੱਖ ਹਿਸਿੱਆ ਵਿੱਚ ਸਫਾਈ ਕੀਤੀ।

No comments: