Saturday, December 28, 2013

ਤੇਜ਼ਾਬ ਕਹਿਰ ਦਾ ਸ਼ਿਕਾਰ ਹੋਈ ਨੌਜਵਾਨ ਕੁੜੀ ਹਰਪ੍ਰੀਤ ਕੌਰ ਦੀ ਮੌਤ

ਮਹਿਲਾ ਸੰਗਠਨਾਂ ਨੇ ਕੀਤੀ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ 

ਲੁਧਿਆਣਾ: 27 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਵਰਕਿੰਗ ਵੂਮੈਨ ਫੌਰਮ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਤੇਜ਼ਾਬ ਕਹਿਰ ਦਾ ਸ਼ਿਕਾਰ ਹੋਈ ਨੌਜਵਾਨ ਕੁੜੀ ਹਰਪ੍ਰੀਤ ਕੌਰ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੌਤ ਦੀ ਖਬਰ ਆਉਂਦਿਆਂ ਹੀ ਦੇਸ਼ ਦੇ ਹੋਰਨਾਂ ਭਾਗਾਂ ਵਾਂਗ ਲੁਧਿਆਣਾ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਖੱਬੇ ਪੱਖੀ ਔਰਤਾਂ ਦੇ  ਸੰਗਠਨ ਪੰਜਾਬ ਇਸਤਰੀ ਸਭਾ ਅਤੇ ਵਰਕਿੰਗ ਵੂਮੈਨ ਫੌਰਮ ਨੇ ਇਸ ਸਬੰਧ ਵਿੱਚ ਮਿਸਾਲੀ ਪਹਿਲ ਕਦਮੀ ਕਰਦਿਆਂ ਮਿੰਨੀ ਸਕੱਤਰੇਤ ਵਿਖੇ ਦੇਸੀ ਦਫਤਰ ਦੇ ਸਾਹਮਣੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਇਹਨਾਂ ਔਰਤਾਂ ਨੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਆਪਣੇ ਰੋਹ ਦਾ ਪ੍ਰਗਟਾਵਾ ਪੂਰੇ ਜੋਸ਼ ਨਾਲ ਕੀਤਾ। ਹਰਪ੍ਰੀਤ ਕੌਰ ਤੇ ਹੋਏ ਤੇਜ਼ਾਬ ਹਮਲੇ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕਰਦਿਆਂ ਇਹਨਾਂ ਔਰਤਾਂ ਨੇ ਦੇਸ਼ ਦੀ ਇਨਸਾਫ਼ ਪ੍ਰਣਾਲੀ ਵਿੱਚ ਸੁਧਾਰਾਂ ਦੀ ਮੰਗ ਵੀ ਕੀਤੀ। ਇਸ ਮਕਸਦ ਲਈ ਇਹਨਾਂ ਔਰਤਾਂ ਨੇ ਮਾਰਚ ਦੇ ਨਾਲ ਨਾਲ ਮੋਮਬੱਤੀਆਂ ਜਲਾ ਕੇ ਹਰਪ੍ਰੀਤ ਕੌਰ ਨੂੰ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ। ਫੌਰਮ ਦੀ ਕਨਵੀਨਰ ਡਾ. ਨਰਜੀਤ ਕੌਰ ਨੇ ਕਿਹਾ ਕਿ ਅਸੀਂ ਔਰਤਾਂ ਨਰਮ ਦਿਲ ਅਤੇ ਮਮਤਾ ਨਾਲ ਭਰੀਆਂ ਹੋਈਆਂ ਹੀ ਹੁੰਦੀਆਂ ਹਾਂ ਪਰ ਮੌਜੂਦਾ ਹਾਲਾਤਾਂ ਵਿੱਚ ਅਜਿਹੇ ਅਪਰਾਧੀਆਂ ਦੇ ਖਿਲਾਫ਼ ਕਿਸੇ ਵੀ ਕਿਸਮ ਦਾ ਰਹੀਮ ਨਹੀਂ ਕੀਤਾ ਜਾ ਸਕਦਾ। ਉਹਨਾਂ ਚਿੰਤਤ ਸੁਰ ਵਿੱਚ ਕਿਹਾ ਕਿ ਕਿਓਂਕਿ ਇਹ ਸਭ ਕੁਝ ਸੋਚੀ ਸਮਝੀ ਸਾਜਿਸ਼ ਅਧੀਨ ਕੀਤਾ ਗਿਆ ਹੈ ਇਸ ਲਈ ਇਸਦੀ ਗੰਭੀਰਤਾ ਵੀ ਹੋਰ ਵੀ ਵਧ ਜਾਂਦੀ ਹੈ।
ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਗੁਰਚਰਨ ਕੌਰ ਕੋਚਰ ਨੇ ਲਗਾਤਾਰ ਫੈਲ ਰਹੀ ਲਾ ਕਾਨੂੰਨੀ ਅਤੇ ਬਦਅਮਨੀ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸਰਕਾਰ ਨੂੰ ਔਰਤਾਂ ਉੱਪਰ ਵਧ ਰਹੇ ਅਪਰਾਧਾਂ ਨੂੰ ਠਲ੍ਹ ਪਾਉਣ ਲੌ ਉਚੇਚੇ ਕਦਮ ਪੁੱਟਣੇ ਚਾਹੀਦੇ ਹਨ। ਇਸਦੇ ਨਾਲ ਹੀ ਉਹਨਾਂ ਪੁਰਸ਼ਾਂ ਨੂੰ ਵੀ ਇਸਤਰੀਆਂ ਪ੍ਰਤੀ ਆਪਣਾ ਜਗੀਰੂ ਰਵਈਆ  ਬਦਲਣ ਲਈ ਕਿਹਾ।
ਇਸਦੇ ਨਾਲ ਹੀ ਉਹਨਾਂ ਦੱਸਿਆ ਕਿ 10-11 ਜਨਵਰੀ 2014 ਨੂੰ ਦਿੱਲੀ ਵਿੱਚ ਹੋ ਰਹੀ ਆਲ ਇੰਡੀਆ ਵਰਕਿੰਗ ਵੂਮੈਨ ਦੀ ਕੌਮੀ ਕਨਵੈਨਸ਼ਨ ਵਿੱਚ ਇੱਕ ਡੈਲੀਗੇਸ਼ਨ ਵੀ ਭੇਜਿਆ ਜਾਏਗਾ। ਕਾਬਿਲੇ ਜ਼ਿਕਰ ਹੈ ਕਿ ਇਹ ਕਨਵੈਨਸ਼ਨ ਔਰਤਾਂ ਪ੍ਰਤੀ ਤੇਜ਼ੀ ਨਾਲ ਵਧ ਰਹੇ ਸੈਕਸ ਅਪਰਾਧਾਂ ਅਤੇ ਕੰਮਕਾਜ ਵਾਲੀ ਥਾਂ ਤੇ ਔਰਤਾਂ ਦੀ ਸੁਰੱਖਿਆ ਵਰਗੇ ਕਈ ਨਗ੍ਭੀਰ ਮਸਲਿਆਂ ਨੂੰ ਲੈ ਕੇ ਹੋ ਰਹੀ ਹੈ।
ਇਸ ਕਨਵੈਨਸ਼ਨ ਤੋਂ ਵਾਪਿਸ ਆਉਣ ਤੇ 18 ਜਨਵਰੀ 2014 ਨੂੰ ਲੁਧਿਆਣਾ ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਜਾਏਗੀ ਜਿਸ ਵਿੱਚ ਕੇਂਦਰੀ ਵਿਸ਼ਾ ਹੋਵੇਗਾ ਵਿਕਾਸ ਵਿੱਚ ਇਸਤਰੀਆਂ ਦਾ ਯੋਗਦਾਨ--ਚੁਣੌਤੀਆਂ ਅਤੇ ਸੰਭਾਵਨਾਵਾਂ। ਇਸ ਤੋਂ ਬਾਅਦ ਕੁਝ ਹੋਰ ਕਦਮ ਵੀ ਪੁੱਟੇ ਜਾਣਗੇ। 
ਤੇਜ਼ਾਬ ਕਹਿਰ ਦਾ ਸ਼ਿਕਾਰ ਹੋਈ ਨੌਜਵਾਨ ਕੁੜੀ ਹਰਪ੍ਰੀਤ ਕੌਰ ਦੀ ਮੌਤ 

No comments: