Friday, December 27, 2013

ਜੱਦ ਤੱਕ ਛੇ ਦੇ ਛੇ ਸਿਖ ਰਿਹਾ ਨਹੀ ਹੋ ਜਾਂਦੇ ਭੁੱਖ ਹੜਤਾਲ ਜਾਰੀ ਰਹੇਗੀ

ਗੁਰਬਖਸ਼ ਸਿੰਘ ਖਾਲਸਾ ਵੱਲੋਂ ਸਪਸ਼ਟ ਐਲਾਨ 
ਅੰਮ੍ਰਿਤਸਰ: 26 ਦਸੰਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ):
ਪੰਜਾਬ ਦੀਆ ਜੇਲਾਂ  ਚ ਬੰਦ ਸਿੰਘਾ ਦੀ ਰਿਹਾਈ ਲਈ ਭੁਖ ਹੜਤਾਲ ਤੇ ਬੈਠੇ ਗੁਰਬਖਸ਼ ਸਿੰਘ ਨੇ ਦਸਿਆ, ਕੀ ਓਹ ਤੱਦ ਤੱਕ ਆਪਣੀ ਭੁਖ ਹੜਤਾਲ ਖਤਮ ਨਹੀ ਕਰਨਗੇ ਜੱਦ ਤੱਕ ਛੇ ਦੇ ਛੇ ਸਿਖ ਰਿਹਾ ਨਹੀ ਹੋ ਜਾਂਦੇ ਓਹ ਅੱਜ ਦੇਰ ਸ਼ਾਮ ਸ਼੍ਰੀ ਹਰਿਮੰਦਰ ਸਾਹਿਬ ਆਪਣੇ ਵਲੋ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਚ ਸ਼ਾਮਿਲ ਹੋਣ ਲਈ ਸ਼੍ਰੀ ਹਰਿਮੰਦਰ ਸਾਹਿਬ ਪੁਜੇ ਸਨ. ਦਸਦੇ ਚਲਿਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਹ ਆਖਿਆ ਸੀ ਕੀ ਗੁਰਬਖਸ਼ ਸਿੰਘ ਸ਼ਮਸ਼ੇਰ ਸਿੰਘ ਦੀ ਰਿਹਾਈ ਤੋ ਬਾਅਦ ਆਪਣੀ ਭੁਖ ਹੜਤਾਲ ਖਤਮ ਕਰਨਗੇ। ਇਸ ਐਲਾਨ ਤੋ ਬਾਅਦ ਗੁਰਬਖਸ਼ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾ ਦੀ ਨਾ ਸਿਰਫ ਬੇਅਦਬੀ ਕੀਤੀ ਹੈ ਬਲਕਿ ਹੁਕਮਾ ਨੂ ਟਿਚ ਜਾਣਿਆ 
    ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾ ਦੀ ਪ੍ਰਵਾਹ ਨਾ ਕਰਦਿਆ ਭੁਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਨੇ ਦਸਿਆ ਕੀ ਓਹ ਤੱਦ ਤੱਕ ਆਪਣੀ ਭੁਖ ਹੜਤਾਲ ਖਤਮ ਨਹੀ ਕਰਨਗੇ ਜੱਦ ਤੱਕ ਜੇਲਾਂ ਚ ਬੰਦ ਛੇ ਦੇ ਛੇ ਸਿਖਾ ਦੀ ਰਿਹਾਈ ਨਹੀ ਹੋ ਜਾਂਦੀ ਕਲ ਯਾਨੀ ਕੀ 27 ਦਿਸੰਬਰ ਨੂ ਆਪਣੇ ਵਲੋ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਚ ਸ਼ਾਮਿਲ ਹੋਣ ਲਈ ਹਰਿਮੰਦਰ ਸਾਹਿਬ ਪੁਜੇ ਗੁਰਬਖਸ਼ ਸਿੰਘ ਨੇ ਦਸਿਆ ਕੀ ਓਹ ਆਪਣੀ ਹਠ ਤੇ ਬਾਜਿਦ ਹਨ ਤੇ ਓਹ ਕਿਸੇ ਵੀ ਕੀਮਤ ਦੇ ਇਸ ਤੇ ਕਾਇਮ ਰਹਿਣਗੇ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾ ਦੇ ਹੁਕਮਾ ਤੇ ਜਵਾਬ ਦੇਂਦਿਆ ਉਨ੍ਹਾ ਦਸਿਆ ਕੀ ਉਨ੍ਹਾ ਜਥੇਦਾਰਾਂ ਦੇ ਆਦੇਸ਼ ਨੂ ਪੂਰਾ ਕੀਤਾ ਹੈ ਤੇ ਮੇਡਿਕਲ ਸਹਾਇਤਾ ਲੈ ਲਈ ਹੈ. 
     ਦੂਜੇ ਪਾਸੇ ਗੁਰਬਖਸ਼ ਸਿੰਘ ਦਾ ਸਵਾਗਤ ਕਰਨ ਤੋ ਬਾਅਦ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦਸਿਆ ਕੀ ਗੁਰਬਖਸ਼ ਸਿੰਘ ਨੇ ਦਸਿਆ ਕੀ ਕਲ ਸ਼ਮਸ਼ੇਰ ਸਿੰਘ ਦੀ ਰਿਹਾਈ ਤੋ ਬਾਅਦ ਓਹ ਪ੍ਰਸ਼ਾਦਾ ਛਕਾਂਗੇ ਜਿਸ ਦਾਉਨ੍ਹਾ ਨਾਲ ਵਾਇਦਾ ਕੀਤਾ ਹੈ ਕੀ ਸ਼ਮਸ਼ੇਰ ਸਿੰਘ ਦੀ ਰਿਹਾਈ ਤੋ ਬਾਅਦ ਓਹ ਆਪਣੀ ਭੁਖ ਹੜਤਾਲ ਖਤਮ ਕਰ ਦੇਣਗੇ ਜਿਸ ਦੀ ਰਿਕਾਰਡਿੰਗ ਵੀ ਹੈ ਸਾਡੇ ਕੋਲ ਇਸ ਦੀ ਰਿਕਾਰਡਿੰਗ ਹੈ ਡਾਕਟਰੀ ਸਹਾਇਤਾ ਤੇ ਉਸ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾ ਤੇ ਲੈ ਲਈ ਹੈ ਤੇ ਅੱਜ ਸ਼ਮਸ਼ੇਰ ਸਿੰਘ ਰਿਹਾ ਨਹੀ ਹੋ ਸਕਿਆ ਜਿਸ ਕਾਰਨ ਓਹ ਅੱਜ ਹੜਤਾਲ ਤੇ ਹਨ ਪਰ ਕਲ ਜਦੋ ਸ਼ਮਸ਼ੇਰ ਰਿਹਾ ਹੋ ਜਾਂਦਾ ਹੈ ਓਹ ਭੁਖ ਹੜਤਾਲ ਖਤਮ ਕਰ ਦੇਣਗੇ।

No comments: