Wednesday, December 25, 2013

ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈਆਂ ਦੋ ਹੋਰ ਤਸਵੀਰਾਂ

ਤਸਵੀਰਾਂ ਬੀਬੀ ਹਰਬੰਸ ਕੌਰ 'ਸੁਖਾਣਾ' ਅਤੇ ਭਾਈ ਬਲਵੰਤ ਸਿੰਘ 'ਪ੍ਰੇਮੀ' ਦੀਆਂ
ਅੰਮ੍ਰਿਤਸਰ:24 ਦਸੰਬਰ 2013:(ਕਿੰਗ//ਕੁਲਵਿੰਦਰ ਸਿੰਘ ਰਮਦਾਸ//ਪੰਜਾਬ ਸਕਰੀਨ)::
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 'ਚ ਸਵ: ਬੀਬੀ ਹਰਬੰਸ ਕੌਰ ਸੁਖਾਣਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਭਾਈ ਬਲਵੰਤ ਸਿੰਘ ਪ੍ਰੇਮੀ ਵੱਲੋਂ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਪਾਏ ਯੋਗਦਾਨ ਸਦਕਾ ਇਨ੍ਹਾਂ ਦੀਆਂ ਤਸਵੀਰਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬਘਰ ਵਿੱਚ ਲਗਾਉਣ ਦਾ ਅਹਿਮ ਫੈਸਲਾ ਕੀਤਾ ਗਿਆ ਸੀ। ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ ਬੀਬੀ ਹਰਬੰਸ ਕੌਰ ਸੁਖਾਣਾ ਤੇ ਭਾਈ ਬਲਵੰਤ ਸਿੰਘ ਪ੍ਰੇਮੀ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬਘਰ 'ਚ ਲਗਾਉਣ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਦਵਿੰਦਰ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਰਾਜਦੀਪ ਸਿੰਘ ਨੇ ਕੀਤੀ।
ਬੀਬੀ ਹਰਬੰਸ ਕੌਰ ਸੁਖਾਣਾ ਦਾ ਜਨਮ 7 ਮਈ 1947 ਨੂੰ ਪਿਤਾ ਸ.ਗੁਰਦਿਆਲ ਸਿੰਘ ਦੇ ਘਰ ਮਾਤਾ ਜਗੀਰ ਕੌਰ ਦੀ ਕੁੱਖੋਂ ਪਿੰਡ ਸੀਲੋਆਣੀ ਜ਼ਿਲਾ ਲੁਧਿਆਣਾ ਵਿਖੇ ਹੋਇਆ। ਇਹ ਆਪਣੇ ਪਿਤਾ ਅਤੇ ਪ੍ਰਾਇਮਰੀ ਅਧਿਆਪਕ ਸ.ਉਜਾਗਰ ਸਿੰਘ ਦੀ ਪ੍ਰੇਰਨਾ ਸਦਕਾ ਨਾਮ ਸਿਮਰਨ ਵੱਲ ਰੁਚਿਤ ਹੋਏ। ਇਨ੍ਹਾਂ  ਨੂੰ 1996 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਲਕਾ ਨੰ: 67/2 ਰਾਏ ਕੋਟ ਤੋਂ ਚੋਣ ਲੜਨ ਤੇ ਜਿੱਤਣ ਦਾ ਮਾਣ ਹਾਸਲ ਹੋਇਆ। ਬੀਬੀ ਜੀ ਵੱਲੋਂ ਮੈਂਬਰ ਸ਼੍ਰੋਮਣੀ ਕਮੇਟੀ ਹੁੰਦਿਆਂ ਕੀਤੇ ਧਾਰਮਿਕ ਕਾਰਜਾਂ ਨੂੰ ਵੇਖਦੇ ਹੋਏ ਇਨ੍ਹਾਂ  ਨੂੰ ਸ.ਪ੍ਰਕਾਸ਼ ਸਿੰਘ ਬਾਦਲ ਦੀ ਇੱਛਾ 'ਤੇ 2004 ਵਿੱਚ ਦੁਬਾਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਣ ਦਾ ਸੁਭਾਗ ਮਿਲਿਆ। ਸੋ ਇਨ੍ਹਾਂ ਵੱਲੋਂ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਅਹਿਮ ਉਪਰਾਲਿਆਂ ਸਦਕਾ ਆਉਣ ਵਾਲੀਆਂ ਪੀੜ•ੀਆਂ ਵਾਸਤੇ ਪ੍ਰੇਰਣਾ ਸਰੋਤ ਬਨਾਉਣ ਲਈ ਇਨ੍ਹਾਂ  ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈ ਹੈ, ਜਿਸ ਤੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਪੜਦਾ ਹਟਾਇਆ।
ਇਸੇ ਤਰ੍ਹਾਂ  ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਬਲਵੰਤ ਸਿੰਘ ਪ੍ਰੇਮੀ (ਜਥੇਦਾਰ ਨਾਭੇ ਵਾਲੀਆਂ ਬੀਬੀਆਂ) ਨੇ 1973 ਤੋਂ 2012 ਤੱਕ ਸਿੱਖ ਕੌਮ ਦੀ ਢਾਡੀ ਵਾਰਾਂ ਰਾਹੀਂ ਸੇਵਾ ਕੀਤੀ। ਭਾਈ ਬਲਵੰਤ ਸਿੰਘ ਪ੍ਰੇਮੀ ਦਾ ਜਨਮ 8 ਅਕਤੂਬਰ 1955 ਨੂੰ ਪਿੰਡ ਤੇਪਲਾ ਜ਼ਿਲਾ ਅੰਬਾਲਾ ਵਿਖੇ ਪਿਤਾ ਸ.ਵਿਸਾਖੀ ਸਿੰਘ ਅਤੇ ਮਾਤਾ ਲਖਵੰਤ ਕੌਰ ਦੇ ਗ੍ਰਹਿ ਵਿਖੇ ਹੋਇਆ। ਭਾਈ ਸਾਹਿਬ ਨੇ ਬੀ.ਏ. ਦੀ ਪੜ•ਾਈ ਘਰ ਬੈਠਿਆਂ ਪ੍ਰਾਈਵੇਟ ਕੀਤੀ  ਤੇ ਨਾਲ-ਨਾਲ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਸ.ਵਿਸਾਖੀ ਸਿੰਘ ਤੇ ਉਸਤਾਦ ਦਰਬਾਰਾ ਸਿੰਘ ਮਾਂਗਟ ਪਿੰਡ ਜੁਟਾਨਾ ਪਾਸੋਂ ਪ੍ਰਾਪਤ ਕੀਤੀ। ਭਾਈ ਸਾਹਿਬ ਨੂੰ ਬਚਪਨ ਤੋਂ ਹੀ ਸੰਗੀਤ ਅਤੇ ਢਾਡੀ ਵਾਰਾਂ ਗਾਉਣ ਦਾ ਬਹੁਤ ਸ਼ੌਂਕ ਸੀ। ਇਨ੍ਹਾਂ ਨੇ 1973 ਵਿੱਚ ਢਾਡੀ ਜੱਥਾ ਬਣਾਇਆ ਅਤੇ (ਨਾਭੇ ਵਾਲੀਆਂ ਬੀਬੀਆਂ) ਬੀਬੀ ਸੁਰਜੀਤ ਕੌਰ, ਬੀਬੀ ਜਸਪਾਲ ਕੌਰ ਤੇ ਭਾਈ ਜਸਵੰਤ ਸਿੰਘ ਪ੍ਰੇਮੀ, ਭਾਈ ਕੁਲਵੰਤ ਸਿੰਘ ਪ੍ਰੇਮੀ ਨਾਲ ਪੰਥਕ ਸਟੇਜਾਂ ਦੀ ਲੰਮਾਂ ਸਮਾਂ ਸਾਂਝ ਪਾ ਕੇ ਸੰਗਤਾਂ ਦੀ ਸੇਵਾ ਕੀਤੀ। ਭਾਈ ਸਾਹਿਬ ਦੀ ਪਹਿਲੀ ਕੈਸਟ ਧੰਨ-ਧੰਨ 'ਸ੍ਰੀ ਗੁਰੂ ਗ੍ਰੰਥ ਸਾਹਿਬ' ਜੀ ਰਿਲੀਜ਼ ਹੋਈ। ਤਕਰੀਬਨ 30 ਕੈਸਟਾਂ ਮਾਰਕੀਟ ਵਿੱਚ ਚੱਲ ਰਹੀਆਂ ਹਨ। ਇਨ੍ਹਾਂ ਨੇ ਆਪਣੇ ਜੱਥੇ ਸਮੇਤ 1982 ਵਿੱਚ ਧਰਮ ਯੁੱਧ ਮੋਰਚੇ ਦੌਰਾਨ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਵੀ ਸੇਵਾ ਕੀਤੀ ਤੇ ਇਸ ਸਮੇਂ ਆਪਣੇ ਜਥੇ ਸਮੇਤ ਗ੍ਰਿਫਤਾਰ ਵੀ ਹੋਏ। 
ਇਨ੍ਹਾਂ  ਨੇ ਧਰਮ ਯੁੱਧ ਮੋਰਚੇ ਦੌਰਾਨ ਹੁਸ਼ਿਆਰਪੁਰ, ਜਲੰਧਰ, ਸੰਗਰੂਰ ਤੇ ਨਾਭਾ ਆਦਿ ਜੇਲ੍ਹਾਂ 'ਚ ਜੇਲ੍ਹ ਵੀ ਕੱਟੀ।ਇਨ੍ਹਾਂ  ਵੱਲੋਂ ਢਾਡੀ ਵਾਰਾਂ ਰਾਹੀਂ ਕੀਤੀ ਪੰਥਕ ਸੇਵਾ ਬਦਲੇ ਦੇਸ਼ ਵਿਦੇਸ਼ਾਂ ਵਿੱਚ ਤਕਰੀਬਨ 10 ਵਾਰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸੋ ਇਨ੍ਹਾਂ ਵੱਲੋਂ ਪੰਥ ਦੀ ਕੀਤੀ ਸੇਵਾ ਬਦਲੇ ਆਉਣ ਵਾਲੀਆਂ ਸੰਗਤਾਂ ਦੀ ਪ੍ਰੇਰਣਾ ਲਈ ਇਨ੍ਹਾਂ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈ ਗਈ ਹੈ, ਜਿਸ ਤੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਪੜਦਾ ਹਟਾਇਆ।
ਇਸ ਮੌਕੇ ਸ.ਮਨਜੀਤ ਸਿੰਘ ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਇਕਬਾਲ ਸਿੰਘ ਮੁਖੀ ਐਡੀਸ਼ਨਲ ਮੈਨੇਜਰ, ਸ.ਸੁਖਵਿੰਦਰ ਸਿੰਘ ਆਰਟਿਸਟ, ਬੀਬੀ ਹਰਬੰਸ ਕੌਰ ਸੁਖਾਣਾ ਦੇ ਪਤੀ ਮਾਸਟਰ ਮਲਕੀਤ ਸਿੰਘ ਸੁਖਾਣਾ, ਸ.ਗੁਰਪ੍ਰੀਤ ਸਿੰਘ ਤੇ ਸ.ਸੁਖਵਿੰਦਰ ਸਿੰਘ ਸਪੁੱਤਰ, ਡਾਕਟਰ ਭੁਪਿੰਦਰਪਾਲ ਕੌਰ ਤੇ ਬੀਬੀ ਸਰਬਜੀਤ ਕੌਰ ਸਪੁੱਤਰੀਆਂ, ਡਾਕਟਰ ਪਰਮਜੀਤ ਕੌਰ ਭੈਣ, ਸ.ਅਮਰ ਸਿੰਘ, ਸ.ਉਜਾਗਰ ਸਿੰਘ ਗਰੇਵਾਲ ਸਰਪੰਚ, ਬੀਬੀ ਕਮਲਜੀਤ ਕੌਰ ਮੈਂਬਰ ਜ਼ਿਲਾ ਪ੍ਰੀਸ਼ਦ, ਭਾਈ ਬਲਵੰਤ ਸਿੰਘ ਪ੍ਰੇਮੀ ਦੀ ਪਤਨੀ ਬੀਬੀ ਬਲਵੀਰ ਕੌਰ, ਪਿਤਾ ਸ.ਵਿਸਾਖੀ ਸਿੰਘ, ਸਪੁੱਤਰ ਸ.ਹਰਮਨਪ੍ਰੀਤ ਸਿੰਘ ਪ੍ਰੇਮੀ, ਭਰਾ ਸ.ਜਸਵੰਤ ਸਿੰਘ ਤੇ ਸ.ਕੁਲਵੰਤ ਸਿੰਘ, ਭਤੀਜੇ ਸ.ਅਰਸ਼ਦੀਪ ਸਿੰਘ ਤੇ ਸ.ਮਹਿਕਦੀਪ ਸਿੰਘ, ਸ.ਸੁਰਜੀਤ ਸਿੰਘ ਪ੍ਰਧਾਨ ਤੇ ਸ.ਦਲੇਰ ਸਿੰਘ ਜਨਰਲ ਸਕੱਤਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਟਿਆਲਾ ਤੋਂ ਇਲਾਵਾ ਸਿੱਖ ਸੰਗਤਾਂ ਹਾਜ਼ਰ ਸਨ।

No comments: