Wednesday, December 25, 2013

ਗੁਰੂ ਗੋਬਿੰਦ ਸਿੰਘ ਮਾਰਗ ਗਿਆਨੀ ਜੀ ਦੀ ਸਿੱਖ ਕੌਮ ਲਈ ਵਡਮੁੱਲੀ ਦੇਣ-ਜੱਸੋਵਾਲ

Wed, Dec 25, 2013 at 7:35 PM
ਪੰ.ਸਰਕਾਰ ਗਿਆਨੀ ਜੀ ਦੀ ਡਾਕੂਮੈਂਟਰੀ ਫਿਲਮ ਤਿਆਰ ਕਰਵਾਏ-ਬਾਵਾ
*ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਨੇ ਕੀਤਾ ਵਿਸ਼ੇਸ਼ ਆਯੋਜਨ 
*ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀਆਂ ਕਈ ਯਾਦਾਂ ਹੋਈਆਂ ਤਾਜ਼ਾ 
*ਆਈ. ਐਨ.ਏ. ਦੇ ਮੋਢੀ ਜਨਰਲ ਮੋਹਨ ਸਿੰਘ ਨੂੰ ਵੀ ਕੀਤਾ ਗਿਆ ਫਖਰ ਨਾਲ ਯਾਦ  
*ਗਿਆਨੀ ਜੈਲ ਸਿੰਘ ਪੱਛੜੇ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਰਹੇ-ਕੁਲਾਰ
*ਸੁੰਤਤਰਤਾ ਸੰਗਰਾਮੀਆ ਦੇਵਕੀਨੰਦਨ ਖਾਰ ਅਤੇ ਪ੍ਰੋ. ਹਜ਼ਾਰਾ ਸਿੰਘ ਸਨਮਾਨਿਤ
ਲੁਧਿਆਣਾ: 25 ਦਸੰਬਰ 2013: (ਰੈਕਟਰ ਕਥੂਰੀਆ/ਪੰਜਾਬ ਸਕਰੀਨ): 
ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਦੇਸ਼ ਦੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ 17ਵੀਂ ਬਰਸੀ ਦੇ ਸਬੰਧ ’ਚ ਅੱਜ ਗਿੱਲ ਰੋਡ ਵਿਖੇ ਸਮਾਗਮ ਦਾ ਆਯੋਜਨ ਕਰਕੇ ਯਾਦ ਕੀਤਾ ਗਿਆ । ਸੁਸਾਇਟੀ ਦੇ ਸਰਪ੍ਰਸਤ ਜਗਦੇਵ ਸਿੰਘ ਜੱਸੋਵਾਲ ਅਤੇ ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ ਨੇ ਗਿਆਨੀ ਜੈਲ ਸਿੰਘ ਨੂੰ ਮਹਾਨ ਦੇਸ਼ ਭਗਤ ਦੱਸਦਿਆਂ ਕਿਹਾ ਕਿ ਅੰਗ੍ਰੇਜ਼ ਹਕੂਮਤ ਨਾਲ ਡੱਟ ਕੇ ਟੱਕਰ ਲਈ । ਉਨਾਂ ਕਿਹਾ ਕਿ ਰਿਆਸਤੀ ਪਰਜਾਮੰਡਲ ਲਹਿਰ ’ਚ ਮੋਹਰੀ ਰੋਲ ਅਦਾ ਕਰਦਿਆਂ ਆਜਾਦੀ ਸੰਗ੍ਰਾਮ ਵਿੱਚ ਵੀਂ ਅਹਿਮ ਭੂਮਿਕਾ ਨਿਭਾਈ । ਜੱਸੋਵਾਲ ਅਤੇ ਬਾਵਾ ਨੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਸੰਘਰਸ਼ਮਈ ਜੀਵਨ ਬਾਰੇ ਇਹ ਵੀ ਦੱਸਿਆ ਕਿ ਫਰੀਦਕੋਟ ਦੇ ਰਾਜੇ ਨੇ ਗਿਆਨੀ ਜੀ ਉਪਰ ਅਤਿਆਚਾਰ ਢਾਹੁਦਿਆਂ ਵਾਲਾਂ ਤੋਂ ਬੰਨ ਕੇ ਗੱਡੀ ਮਗਰ ਬੰਨ ਕੇ ਘਸੀਟਿਆ ।
ਉਨਾਂ ਕਿਹਾ ਕਿ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ 640 ਕਿਲੋਮੀਟਰ ਦੇ ਬਣੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਿਰਮਾਣ ਵੀ ਗਿਆਨੀ ਜੀ ਨੇ ਕਰਵਾ ਕੇ ਪੰਜਾਬ ਤੇ ਸਮੁੱਚੀ ਸਿੱਖ ਕੌਮ ਨੂੰ ਵਡਮੁੱਲੀ ਦੇਣ ਦਿੱਤੀ । ਉਨਾਂ ਕਿਹਾ ਕਿ ਗਿਆਨੀ ਜੈਲ ਸਿੰਘ ਦਾ ਸਮੁੱਚਾ ਜੀਵਨ ਹੀ ਸੰਘਰਸ਼ਮਈ ਰਿਹਾ । ਅੱਜ ਦੇ ਰਾਜਨੀਤਕਾਂ ਨੂੰ ਗਿਆਨੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ । ਕਿਉਂਕਿ ਮੋਜੂਦਾ ਰਾਜਸੀ ਹਾਲਾਤ ਇਹ ਹਨ ਕਿ ਪੈਸਾ, ਪਹੁੰਚ ਤੇ ਭਾਈਭਤੀਜਾਵਾਦ ਭਾਰੂ ਹੈ । ਜੱਸੋਵਾਲ ਅਤੇ ਬਾਵਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਡਾਕੂਮੈਂਟਰੀ ਫਿਲਮ ਤਿਆਰ ਕਰਵਾਏ । ਉਨਾਂ ਨੇ ਆਈ.ਐਨ.ਏ. ਦੇ ਮੋਢੀ ਜਨਰਲ ਮੋਹਨ ਸਿੰਘ ਦੇ ਵੱਲੋਂ ਚਲਾਈ ਅਜਾਦੀ ਦੀ ਲਹਿਰ ਬਾਰੇ ਵੀ ਚਰਚਾ ਕੀਤੀ  ।
ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਕੱਚੇ ਘਰ ਤੋਂ ਰਾਸ਼ਟਰਪਤੀ ਭਵਨ ਦਾ ਸਫਰ ਆਪਣੀ ਇਮਾਨਦਾਰੀ, ਦੂਰ ਦਿ੍ਰਸ਼ਟੀ ਸੋਚ ਤੇ ਵਫਾਦਾਰੀ ਸਦਕਾ ਤੈਅ ਕੀਤਾ ।ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਸਰਪ੍ਰਸਤ ਗੁਰਮੀਤ ਸਿੰਘ ਕੁਲਾਰ, ਸੁਰਜੀਤ ਸਿੰਘ ਲੋਟੇ, ਭੁਪਿੰਦਰ ਸਿੰਘ ਮਾਸਕੋ ਅਤੇ ਕੁਲਜੀਤ ਸਿੰਘ ਕੇ ਡਬਲਿਯੂ ਨੇ ਕਿਹਾ ਕਿ ਰਿਕਸ਼ਾ ਚਾਲਕ-ਰਿਕਸ਼ਾ ਮਾਲਿਕ ਬਣੇ ਦੀਆਂ ਸਕੀਮਾਂ ਨੂੰ ਗਿਆਨੀ ਜੈਲ ਸਿੰਘ ਨੇ ਲਾਗੂ ਕੀਤਾ ।
ਇਸ ਸਮੇਂ ਅਮਰੀਕ ਸਿੰਘ ਘੜਿਆਲ ਨੇ ਕਿਹਾ ਕਿ ਗਿਆਨੀ ਜੀ ਪੱਛੜੇ ਵਰਗਾਂ ਦਾ ਜੀਵਨ ਪੱਧਰ ਉਚੱਾ ਚੁੱਕਣ ਲਈ ਹਮੇਸ਼ਾ ਯਤਨਸ਼ੀਲ ਰਹੇ । ਉ.ਬੀ.ਸੀ. ਸੈਲ ਪੰਜਾਬ ਦੇ ਕਨਵੀਨਰ ਬਲਵਿੰਦਰ ਸਿੰਘ ਗੋਰਾ, ਚੇਅਰਮੈਨ ਬਲਜਿੰਦਰ ਸਿੰਘ ਹੁੰਝਨ ਅਤੇ ਉਪ ਚੇਅਰਮੈਨ ਪਾਲ ਸਿੰਘ ਮਠਾੜੂ ਨੇ ਕਿਹਾ ਕਿ ਗਿਆਨੀ ਜੈਲ ਸਿੰਘ ਨੇ ਹਮੇਸ਼ਾ ਹੀ ਵਰਕਰਾਂ ਨੂੰ ਸਤਿਕਾਰ ਦਿੰਦੇਆਂ ਮਹੱਤਵਪੂਰਨ ਜਿੰਮੇਵਾਰੀਆਂ ਸੌਪੀਆਂ । ਉਨਾਂ ਕਿਹਾ ਕਿ ਗਿਆਨੀ ਜੀ ਨੇ ਆਜ਼ਾਦੀ ਦੀ ਲੜਾਈ ’ਚ ਜੇਲਾ ਵੀ ਕੱਟੀਆ ।
ਸੁਸਾਇਟੀ ਵੱਲੋ ਜੱਸੋਵਾਲ, ਬਾਵਾ, ਗੁਰਮੀਤ ਸਿੰਘ ਕੁਲਾਰ, ਯਸ਼ਪਾਲ ਸ਼ਰਮਾ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ, ਹਰਚੰਦ ਸਿੰਘ ਧੀਰ, ਟੀ.ਟੀ. ਸ਼ਰਮਾ ਅਤੇ ਰੇਸ਼ਮ ਸਿੰਘ ਸੱਗੂ ਨੇ ਸੁੰਤਤਰਤਾ ਸੰਗ੍ਰਾਮੀਆ ਦੇਵਕੀ ਨੰਦਨ ਖਾਰ ਅਤੇ ਪ੍ਰੋ. ਹਜ਼ਾਰਾ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ । ਇੰਨਾਂ ਸੁੰਤਤਰਤਾ ਸੰਗ੍ਰਾਮੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਹਰਿਆਣਾ ਸਰਕਾਰ ਦੀ ਤਰਜ਼ਾਂ ਤੇ ਸੁੰਤਤਰਤ  ਸੰਗ੍ਰਾਮੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਵੋ ।
ਇਸ ਸਮਾਗਮ ’ਚ ਵਾਰਡ ਪ੍ਰਧਾਨ ਰਾਜ ਰਾਣੀ, ਗੁਰਚਰਨ ਸਿੰਘ ਬੱਲ, ਕੁਲਵਿੰਦਰ ਸਿੰਘ ਕਲਸੀ, ਸੁਦੇਸ਼ ਕੁਮਾਰ, ਪਵਨ ਕਲਸੀ, ਜਤਿ ਰਾਮ ਸੰਧੂ, ਬਲਵਿੰਦਰ ਕੌਰ ਬੁੱਟਰ, ਕਿ੍ਰਸ਼ਨ ਲਾਲ ਤਨੇਜਾ, ਗੁਰਚਰਨ ਸਿੰਘ, ਚਮਨ ਬਾਵਾ, ਸੁਖਵਿੰਦਰ ਬਾਵਾ, ਅੰਮਿ੍ਰਤਪਾਲ ਕਲਸੀ, ਅਮਰੀਕ ਸਿੰਘ ਕੰਡਿਆਲ, ਗੁਰਦੇਵ ਸਿੰਘ ਟਾਕ, ਜਗਦੀਸ਼ ਸਿੰਘ ਲੋਟੇ, ਜੱਸਪਾਲ ਸਿੰਘ ਯੂ.ਕੇ., ਹਰਤੇਜ ਸਿੰਘ, ਮਨਦੀਪ ਕੌਰ, ਬਲਵਿੰਦਰ ਕੌਰ, ਦਲਜੀਤ ਕੌਰ ਬਰਾੜ, ਰਿਧੀ ਗਰਚਾ, ਦੀਪਕ ਕੁਮਾਰ, ਸੁੱਖਵਿੰਦਰ ਸਿੰਘ ਬਾਬਾ ਵਾਰਡ ਪ੍ਰਧਾਨ, ਰਾਧੇ ਸ਼ਿਆਮ, ਕੁਲਵਿੰਦਰ ਸਿੰਘ ਠੇਕੇਦਾਰ, ਸਾਗਰ, ਜੀਤ ਰਾਮ ਸੰਧੂ, ਕੁਲਵਿੰਦਰ ਕਲਸੀ, ਬੱਗਾ ਸਿੰਘ, ਗੁਰਦੀਪ ਸਿੰਘ ਸੱਗੂ, ਨੀਰਜ ਕੁਮਾਰ ਯੂਥ ਨੇਤਾ, ਪੰਕਜ ਸਚਦੇਵਾ, ਬੰਟੀ ਸੇਖਾ, ਲੱਕੀ ਮਿਸ਼ਰਾ ਆਦਿ ਨੇ ਵੀ ਗਿਆਨੀ ਜੈਲ ਸਿੰਘ ਅਤੇ ਆਈ.ਐਨ.ਏ. ਦੇ ਮੋਢੀ ਜਨਰਲ ਮੋਹਨ ਸਿੰਘ ਨੂੰ ਯਾਦ ਕੀਤਾ ।

No comments: