Wednesday, December 11, 2013

ਸਜੱਣ ਕੁਮਾਰ ਦੀ ਅਪੀਲ ਖਾਰਿਜ, ਮਾਮਲਾ ਚਲਦਾ ਰਹੇਗਾ

 Wed, Dec 11, 2013 at 10:22 PM
10 ਜਨਵਰੀ ਤੋਂ ਗਵਾਹ ਸੱਜਣ ਖਿਲਾਫ ਅਪਣੇ ਬਿਆਨ ਦਰਜ ਕਰਵਾਉਣਗੇ
ਨਵੀਂ ਦਿੱਲੀ 11 ਦਸੰਬਰ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸਜੱਣ ਕੁਮਾਰ ਵਲੋਂ ਉਸਦੇ ਵਿਰੁਧ ਗਵਾਹਾਂ ਦੀ ਗਵਾਹੀ ਨੂੰ ਰੋਕਣ ਲਈ ਦਿੱਲੀ ਦੀ ਕੜਕੜਡੁਮਾ ਸੈਸ਼ਨ ਕੋਰਟ ਵਿਚ ਲਗਾਈ ਗਈ ਅਪੀਲ ਨੂੰ ਖਾਰਿਜ਼ ਕਰਦਿਆਂ ਹੋਇਆ ਮਾਨਨੀਯ ਜੱਜ ਸ਼੍ਰੀ ਜੇ.ਆਰ.ਆਰੀਯਾਨ ਵਲੋਂ ਸਜੱਣ ਕੁਮਾਰ ਵਿਰੁਧ ਗਵਾਹਾਂ ਦੇ ਬਿਆਨਾਂ ਨੂੰ ਰਿਕਾਰਡ ਕਰਨ ਦੇ ਆਦੇਸ਼ ਦਿੱਤੇ ਹਨ । ਸਿੱਖ ਪੀੜੀਤਾਂ ਵਲੋਂ ਕੋਰਟ ਵਿਚ ਹਾਜਿਰ ਵਕੀਲ਼ ਸ. ਐਚ ਐਸ ਫੁਲਕਾ ਜੀ ਅਤੇ ਗੁਰਸ਼ਰਨ ਸਿੰਘ ਜੀ ਨੇ ਦਸਿਆ ਕਿ ਇਸ ਨਾਲ ਸਿੱਖ ਕੌਮ ਨੂੰ ਇੰਸ਼ਾਫ ਮਿਲਣ ਦੀ ਉਮੀਦ ਜਾਗੀ ਹੈ । ਉਨ੍ਹਾਂ ਕਿਹਾ ਕਿ ਸਜੱਣ ਕੁਮਾਰ ਦੇ ਵਕੀਲ ਵਲੋਂ ਮਾਨਨੀਯ ਜੱਜ ਸ਼੍ਰੀ ਜੇ.ਆਰ.ਆਰੀਯਾਨ ਦੀ ਕੋਰਟ ਵਿਚ ਕੇਸ ਦੀ ਜਾਂਚ ਨੂੰ ਰੋਕਣ ਲਈ ਅਪੀਲ ਲਗਾਈ ਗਈ ਸੀ, ਜਿਸ ਤੇ ਹੁਣ ਜੱਜ ਸ਼੍ਰੀ ਜੇ.ਆਰ.ਆਰੀਯਾਨ ਨੇ ਇੰਸਾਫ ਕਰਦਿਆਂ ਹੋਇਆ ਸਜੱਣ ਕੁਮਾਰ ਨੂੰ ਕਿਸੇ ਕਿਸਮ ਦੀ ਰਾਹਤ ਨਾ ਦੇਦੇਂ ਹੋਏ ਸਿੱਖ ਕਤਲੇਆਮ ਦੇ ਮਾਮਲੇ ਉਨ੍ਹਾਂ ਦੀ ਭੁਮਿਕਾ ਦੀ ਜਾਂਚ ਚਾਲੂ ਰਖਣ ਦੇ ਆਦੇਸ਼ ਦਿੱਤੇ ਹਨ । ਮਾਮਲੇ ਦੀ ਅਗਲੀ ਸੁਣਵਾਈ 10,13 ਅਤੇ 15 ਜਨਵਰੀ ਨੂੰ ਹੋਵੇਗੀ ਜਿਸ ਵਿਚ ਸਜੱਣ ਕੁਮਾਰ ਵਿਰੁਧ ਗਵਾਹ ਹਾਜਿਰ ਹੋ ਕੇ ਅਪਣੇ ਬਿਆਨ ਦਰਜ ਕਰਵਾਉਣਗੇ ।
ਇਸੇ ਤਰ੍ਹਾਂ ਦਿੱਲੀ ਦੀ ਸੁਲਤਾਨ ਪੁਰੀ ਵਿਖੇ ਹੋਏ ਸਿੱਖੇ ਕਤਲੇਆਮ (ਜਿਸ ਵਿਚ ਸ. ਸੁਰਜੀਤ ਸਿੰਘ ਨੂੰ ਅੱਗ ਲਾ ਕੇ ਜਿਉਦਾਂ ਜਲਾ ਦਿੱਤਾ ਗਿਆ ਸੀ), ਸਿੱਖਾਂ ਦੀ ਜਾਇਦਾਦ ਨੂੰ ਲੁੱਟਣ ਅਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਦੇ ਜੁਰਮ ਵਿਚ ਸਜੱਣ ਕੁਮਾਰ ਸਮੇਤ 4 ਹੋਰ ਦੋਸ਼ੀਆਂ ਵਿਰੁਧ ਵੀ ਸੈਸ਼ਨ ਕੋਰਟ ਵਲੋਂ ਗਵਾਹੀਆਂ ਦਰਜ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ।

No comments: