Saturday, December 21, 2013

ਫੋਰਟਿਸ ਲੁਧਿਆਣਾ ਨੇ ਆਯੋਜਿਤ ਕੀਤਾ ‘ਟੈਕਨੋ ਨੀ ਕੋਰਸ’ ’ਤੇ ਸੀ. ਐਮ. ਈ.

ਪੀਮਾਕੋਨ ਨਾਲ ਮਿਲਕੇ ਕੀਤਾ ਗਿਆ ਵਿਸ਼ੇਸ਼ ਆਯੋਜਨ 
ਲੁਧਿਆਣਾ, 21 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਆਰਥੋਪਲਾਸਟੀ ਅਤੇ ਆਰਥੋਸਕੋਪੀ (ਨੀ ਰਿਪਲੇਸਮੈਂਟ ਸਰਜਰੀ ਅਤੇ ਪਿਨ ਹੋਲ ਸਰਜਰੀ) ਸਬੰਧੀ ਗੱਲਬਾਤ ਕਰਨ ਲਈ ਫੋਰਟਿਸ ਹਸਪਤਾਲ ਲੁਧਿਆਣਾ ਨੇ ਪੀਮਾਕੋਨ ਨਾਲ ਮਿਲਕੇ ‘ਟੈਕਨੋ ਨੀ ਕੋਰਸ’ ’ਤੇ ਕੰਟੀਨਿਊਡ  ਮੈਡੀਕਲ ਐਜੂਕੇਸ਼ਨ (ਸੀ. ਐਮ. ਈ.) ਆਯੋਜਿਤ ਕੀਤਾ। ਪੂਰੇ ਪੰਜਾਬ ਅਤੇ ਚੰਡੀਗੜ ਤੋਂ ਆਏ ਮੰਨੇ-ਪ੍ਰਮੰ ਸਰਜਨਾਂ ਨੇ ਇਸ ਵਰਕਸ਼ਾਪ ਵਿਚ ਹਿੱਸਾ ਲਿਆ। ਡਿਪਾਰਟਮੈਂਟ ਆਫ ਆਰਥੋਪੇਡੀਕਸ ਦੇ ਡਾਇਰੈਕਟਰ ਡਾ. ਸੰਜੀਵ ਮਹਾਜਨ ਅਤੇ ਉਨਾਂ ਦੀ ਟੀਮ ਦੇ ਡਾ. ਐਸ. ਕੇ. ਕੋਹਲੀ (ਐਸੋਸ਼ੀਏਟ ਕੰਸਲਟੈਂਟ) ਅਤੇ ਡਾ. ਰਾਹੁਲ ਗੁਪਤਾ (ਸੀਨੀਅਰ ਰੈਜ਼ੀਡੈਂਟ ਡਾਕਟਰ) ਨੇ ਜੁਆਇੰਟ ਰਿਪਲੇਸਮੈਂਟ ਖੇਤਰ ਦੇ ਨਵੇਂ ਟੇ੍ਰਂਡ ’ਤੇ ਗੱਲਬਾਤ ਕੀਤੀ।
ਮੰਨੀ-ਪ੍ਰਮੰਨੀ ਨੈਸ਼ਨਲ ਫੈਕਲਟੀ ਡਾ. ਵਿਵੇਕ ਮਿੱਤਲ (ਕੰਸਲਟੈਂਟ, ਫੋਰਟਿਸ ਹਸਪਤਾਲ-ਸ਼ਾਲੀਮਾਰ ਬਾਗ, ਨਵੀਂ ਦਿੱਲੀ) ਡਾ. ਰਮਣੀਕ ਮਹਾਜਨ (ਆਰਥੋਪੇਡੀਕਸ ਕੰਸਲਟੈਂਟ ਜੁਆਇੰਟ ਰਿਪਲੇਸਮੈਂਟ ਐਂਡ ਆਰਥੋਸਕੋਪਿਕ ਸਰਜਰੀ, ਫੋਰਟਿਸ ਹਸਪਤਾਲ-ਬਸੰਤ ਕੁੰਜ ਅਤੇ ਆਰਥੋਨੋਵਾ ਹਸਪਤਾਲ), ਡਾ. ਪ੍ਰਤੀਕ ਗੁਪਤਾ ਅਤੇ ਡਾ. ਆਸ਼ੀਸ ਅਚਾਰੀਆ (ਦੋਨੋਂ ਸੀਨੀਅਰ ਕੰਸਲਟੈਂਟ, ਸ਼੍ਰੀ ਗੰਗਾਰਾਮ ਹਸਪਤਾਲ, ਨਵੀਂ ਦਿੱਲੀ) ਨੇ ਘੱਟ ਉਮਰ ਦੇ ਮਰੀਜ਼ਾਂ ਵਿਚ ਟੈਕਨੋ ਨੀ ਰਿਪਲੇਸਮੈਂਟ ’ਤੇ ਗੱਲਬਾਤ ਕੀਤੀ ਜੋ ਗੋਡਿਆਂ ਦੇ ਜੋੜਾਂ ਦੇ ਰੂਮਟਾਈਡ ਆਰਥਰਾਈਟਸ ਅਤੇ ਪੋਸਟ ਟ੍ਰਾਮੇਟਿਕ ਆਰਥਰਾਈਟਸ ਨਾਲ ਪੀੜਤ ਹਨ।
ਇਸ ਸੈਸ਼ਨ ’ਤੇ ਇੰਪਲਾਂਟਸ ਦੀ ਉਮਰ, ਨਵੇਂ ਅਤੇ ਬੇਹਤਰ ਇੰਪਲਾਂਟ ਮਟੀਰੀਅਲ, ਇੰਪਲਾਂਟ ਡਿਜ਼ਾਇਨ ਅਤੇ ਮਰੀਜ਼ ਦੇ ਰੱਖ-ਰਖਾਵ ਦੀ ਬੇਹਤਰੀ ਲਈ ਸਰਜਰੀਕਲ ਤਕਨੀਕਾਂ ’ਤੇ ਗੱਲਬਾਤ ਹੋਈ। ਫੈਕਲਟੀ ਨੇ ਸਪੋਰਟਸ ਇੰਜਰੀ ਮੈਨੇਜਮੈਂਟ ਵਿਚ ਵੀ ਆਰਥੋਸਕੋਪਿਕ ਸਰਜਰੀ ’ਤੇ ਗੱਲ ਕੀਤੀ ਅਤੇ ਖਾਸ ਤੌਰ ’ਤੇ ਇੰਨਟੀਰੀਅਰ ਕੁਰੀਸ਼ੀਏਟ ਲਿਗਾਮੈਂਟ ਇੰਜਰੀ ’ਤੇ ਜ਼ੋਰ ਦਿੱਤਾ। ਉਨਾਂ ਨੇ ਜ਼ਖਮਾਂ ਦੀ ਆਰਥੋਸਕੋਪਿਕ ਮੈਨੇਜਮੈਂਟ ’ਤੇ ਵੀ ਗੱਲਬਾਤ ਕੀਤੀ ਅਤੇ ਬਾਅਦ ਵਿਚ ਆਰਥੋਸਕੋਪਿਕ ਅਤੇ ਆਰਥੋਪਲਾਸਟੀ ’ਤੇ ਪ੍ਰਯੋਗਿਕ ਵਰਕਸ਼ਾਪ ਵੀ ਕੀਤੀ ਜਿਸ ਵਿਚ ਪੰਜਾਬ ਅਤੇ ਚੰਡੀਗੜ ਦੇ ਆਰਥੋਪੇਡਿਕ ਸਰਜਨਾਂ ਨੇ ਸ਼ਿਰਕਤ ਕੀਤੀ।
ਡਾ. ਸੰਜੀਵ ਮਹਾਜਨ ਦੀ ਅਗਵਾਈ ਵਿਚ ਫੋਰਟਿਸ ਹਸਪਤਾਲ ਲੁਧਿਆਣਾ ਦੇ ਆਰਥੋਪੇਡਿਕਸ ਡਿਪਾਰਟਮੈਂਟ ਨੇ ਪਿਛਲੇ ਸਿਰਫ ਡੇਢ ਮਹੀਨੇ ਵਿਚ ਕਈ ਆਰਥੋਸਕੋਪਿਕ ਵਿਧੀਆਂ ਦੇ ਨਾਲ-ਨਾਲ ਹੀ ਨੀ ਰਿਪਲੇਸਮੈਂਟ ਦੇ ਕੋਈ ਗੁੰਜਲਦਾਰ ਕੇਸ ਸੁਲਝਾਏ ਹਨ। ਫੋਰਟਿਸ ਹਸਪਤਾਲ ਲੁਧਿਆਣਾ ਆਰਥੋਪੇਡਿਸ ਅਤੇ ਜੁਆਇੰਟ ਰਿਪਲੇਮੈਂਟ ਸਭ ਤੋਂ ਚੰਗੀ ਸਹੂਲਤ ਦਿੰਦਾ ਹੈ। ਇਸ ਵਿਚ ਇਕ ਸਪੋਰਟਸ ਇੰਜ਼ਰੀ ਪ੍ਰਵੈਨਸ਼ਨ ਅਤੇ ਟ੍ਰੀਟਮੈਂਟ ਪ੍ਰੋਗਰਾਮ ਵੀ ਸ਼ਾਮਿਲ ਹੈ ਜੋ ਇਸ ਰੀਜ਼ਨ ਦਾ ਇਕਲੌਤਾ ਅਜਿਹਾ ਪ੍ਰੋਗਰਾਮ ਹੈ।
ਫੋਰਟਿਸ ਹੈਲਥਕੇਅਰ ਲਿਮਿਟਡ ਦੇ ਬਾਰੇ ਵਿਚ : ਫੋਰਟਿਸ ਹੈਲਥਕੇਅਰ ਲਿਮਿਟਡ ਭਾਰਤ ਦਾ ਪ੍ਰਧਾਨ ਇੰਟੀਗ੍ਰੇਟਡ ਹੈਲਥਕੇਅਰ ਡਿਲੀਵਰੀ ਸਰਵਿਸ ਦੇਣ ਵਾਲੀ ਕੰਪਨੀ ਹੈ। ਕੰਪਨੀ ਦੇ ਹੈਲਥਕੇਅਰ ਦੇ ਪੋਰਟਫੋਲੀਓ ਵਿਚ ਹਸਪਤਾਲ, ਨੈਦਾਨਿਕ ਅਤੇ ਡੇ-ਕੇਅਰ ਸ਼ਪੈਸ਼ਲਿਟੀ ਸ਼ਾਮਿਲ ਹੈ। ਵਰਤਮਾਨ ਵਿਚ ਕੰਪਨੀ ਆਪਣੀ ਹੈਲਥਕੇਅਰ ਡਿਲੀਵਰੀ ਸਰਵਿਸਜ਼ ਨੂੰ ਭਾਰਤ, ਸਿੰਗਾਪੁਰ, ਦੱੁਬਈ, ਮੌਰਸ਼ੀਅਸ ਅਤੇ ਸ਼੍ਰੀਲੰਕਾ ਵਿਚ ਚਲਾ ਰਹੀ ਹੈ। ਇਸ ਸਰਵਿਸ ਵਿਚ 65 ਹੈਲਥਕੇਅਰ ਫੈਸੀਲਿਟੀ, 10,000 ਤੋਂ ਵੀ ਜਿਆਦਾ ਬੈਡਸ, 240 ਤੋਂ ਜਿਆਦਾ ਨੈਦਾਨਿਕ ਸੈਂਟਰਸ ਅਤੇ 17,000 ਤੋਂ ਜਿਆਦਾ ਲੋਕਾਂ ਦੀ ਟੀਮ ਸ਼ਾਮਿਲ ਹੈ।

No comments: