Monday, December 02, 2013

ਉਭਰਦੇ ਗਾਇਕਾਂ ਨੇ ਛੇੜੀਆਂ ਸੰਗੀਤਕ ਸੁਰਾਂ

ਇਸ਼ਮੀਤ ਸੰਗੀਤ ਅਕਾਦਮੀ ਵੱਲੋਂ ਸੰਗੀਤਕ ਸ਼ਾਮ ਦਾ ਆਯੋਜਨ
ਲੁਧਿਆਣਾ, 1 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਜ਼ਿਲ੍ਹਾ ਪ੍ਰਸਾਸ਼ਨ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸ਼ਮੀਤ ਸੰਗੀਤਕ ਅਕਾਦਮੀ, ਲੁਧਿਆਣਾ ਵੱਲੋਂ ਸ਼ੁਰੂ ਕੀਤੀ ਗਈ ਸੰਗੀਤਕ ਸ਼ਾਮਾਂ ਦੀ ਲੜੀ ਤਹਿਤ ਅੱਜ ਸਥਾਨਕ ਨਹਿਰੂ ਰੋਜ਼ ਗਾਰਡਨ ਵਿਖੇ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਵੇਂਂ ਉਭਰਦੇ ਗਾਇਕ ਤੇ ਗਾਇਕਾਵਾਂ ਨੇ ਸੰਗੀਤ ਦੀਆਂ ਸੁਰਾਂ ਛੇੜ ਕੇ ਭਾਰਤੀ ਸੰਗੀਤ ਦੇ ਅਮੀਰ ਭਵਿੱਖ ਦੇ ਦਰਸ਼ਨ ਕਰਵਾ ਦਿੱਤੇ।
ਅਕਾਦਮੀ ਦੇ ਡਾਇਰੈਕਟਰ ਅਤੇ ਸੰਗੀਤ ਨੂੰ ਪਿਆਰ ਕਰਨ ਵਾਲੇ ਸ੍ਰ. ਚਰਨ ਕਮਲ ਸਿੰਘ ਦੀ ਰਹਿਨੁਮਾਈ ਹੇਠ ਕਰਵਾਈ ਗਈ ਇਸ ਸੰਗੀਤਕ ਸ਼ਾਮ ਦੀ ਸ਼ੁਰੂਆਤ ਉਭਰਦੇ ਗਾਇਕ ਸਤਵਿੰਦਰ ਸਿੰਘ ਨੇ ਪ੍ਰਸਿੱਧ ਫਿਲਮੀ ਗੀਤ ''ਮੈਂ ਸ਼ਾਇਰ ਤੋ ਨਹੀਂ'' ਨਾਲ ਕੀਤੀ, ਜਿਸ ਨੂੰ ਉਥੇ ਮੌਜੂਦ ਦਰਸ਼ਕਾਂ ਭਰਪੂਰ ਸਰਾਹਿਆ। ਸਤਵਿੰਦਰ ਨੇ ਆਪਣਾ ਦੂਜਾ ਗੀਤ ''ਰੋਤੇ ਹੁਏ ਆਤੇ ਹੈਂ ਸਭ'' ਗਾ ਕੇ ਸਾਰਿਆਂ ਨੂੰ ਜ਼ਿੰਦਗੀ ਨੂੰ ਹੌਂਸਲੇ ਨਾਲ ਜੀਣ ਦਾ ਸੰਦੇਸ਼ ਦਿੱਤਾ। ਇਸ ਤੋਂ ਬਾਅਦ ਗਾਇਕਾ ਨਿਧੀ ਭੱਟ ਨੇ ''ਦਿਲ ਤੋਂ ਪਾਗਲ ਹੈ'' ਨਾਲ ਅਤੇ ਸ਼ਿਵਮ ਨਾਲ ਰਲ ਕੇ ''ਸੂਰਜ ਹੁਆ ਮੱਧਮ'' ਨਾਲ ਭਰਪੂਰ ਹਾਜ਼ਰੀ ਲਗਵਾਈ। ਸ਼ਿਵਮ ਨੇ ਇਕੱਲਿਆਂ ਦੋ ਗੀਤ ''ਅਬ ਮੁਝੇ ਰਾਤ ਦਿਨ'' ਅਤੇ ''ਅਭੀ ਅਭੀ ਤੋ ਮਿਲੇ ਹੋ'' ਨਾਲ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਗਾਇਕ ਵਿਕਾਸ ਸ਼ਰਮਾ ਨੇ ''ਤੁਮ ਹੀ ਹੋ'' ਨਾਲ ਅਤੇ ਗੁਰਲੀਨ ਨੇ ''ਆਓ ਨਾ'' ਅਤੇ ''ਇੱਕ ਤਾਰਾ'' ਨਾਲ ਦਰਸ਼ਕਾਂ ਦਾ ਚੰਗਾ ਸਮਾਂ ਬੰਨ੍ਹਿਆ।
ਸੰਗੀਤਕ ਸ਼ਾਮ ਦਾ ਆਨੰਦ ਮਾਣਨ ਲਈ ਇਕੱਤਰ ਹੋਏ 200 ਤੋਂ ਵਧੇਰੇ ਦਰਸ਼ਕਾਂ ਨੇ ਜਿੱਥੇ ਲਾਜਵਾਬ ਸੰਗੀਤ ਨਾਲ ਪੂਰੇ ਹਫ਼ਤੇ ਹੀ ਥਕਾਨ ਉਤਾਰੀ ਉਥੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ਼ੁਰੂ ਕਰਵਾਈ ਗਈ ਇਸ ਨਵੀਂ ਪਹਿਲ ਦੀ ਭਰਪੂਰ ਪ੍ਰਸੰਸਾ ਵੀ ਕੀਤੀ। ਆਪਣੀਆਂ ਪੇਸ਼ਕਾਰੀਆਂ ਦੇਣ ਵਾਲੇ ਇਸ਼ਮੀਤ ਸੰਗੀਤ ਅਕਾਦਮੀ ਦੇ ਬੱਚਿਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਸ੍ਰ. ਚਰਨ ਕਮਲ ਸਿੰਘ ਨੇ ਕਿਹਾ ਕਿ ਇਹ ਸੰਗੀਤਕ ਸ਼ਾਮ ਹਰ ਐਤਵਾਰ ਇਸੇ ਤਰ੍ਹਾਂ ਨਹਿਰੂ ਰੋਜ਼ ਗਾਰਡਨ ਵਿੱਚ ਸ਼ਾਮ ਨੂੰ 5 ਵਜੇ ਤੋਂ ਲੈ ਕੇ 6 ਵਜੇ ਤੱਕ ਸਜਦੀ ਰਿਹਾ ਕਰੇਗੀ। ਇਸ ਤਰ੍ਹਾਂ ਇਹ ਸ਼ਾਮ ਅਗਲੇ ਐਤਵਾਰ ਦੁਬਾਰਾ ਜੁੜਨ ਦੇ ਵਾਅਦੇ ਨਾਲ ਸਮਾਪਤ ਹੋਈ।  


ਅਜੇ ਤੱਕ ਨਹੀਂ ਰੱਖਿਆ ਗਿਆ ਇਸ਼ਮੀਤ ਦੇ ਨਾਮ ਵਾਲੀ ਸੜਕ ਦਾ ਨੀਂਹ ਪੱਥਰ

No comments: