Tuesday, December 17, 2013

ਕੌਮੀ ਲੀਡਰੋ ਅਪਣੀ ਅਣਖ ਜਗਾਵੋ--ਭਾਈ ਭਿਉਰਾ ਤੇ ਭਾਈ ਖਾਨਪੁਰੀਆਂ

 Mon, Dec 16, 2013 at 10:59 PM
19-19 ਸਾਲਾਂ ਤੋਂ ਬੰਦ ਸਿੰਘਾਂ ਨੂੰ ਰਿਹਾ ਕਰਾਓ
ਮੈਚ ਦੌਰਾਨ ਆਵਾਜ਼ ਬੁਲੰਦ ਕਰਨ ਵਾਲਾ ਭਾਈ ਗੁਰਪ੍ਰੀਤ ਸਿੰਘ ਵਧਾਈ ਦਾ ਪਾਤਰ
ਨਵੀਂ ਦਿੱਲੀ 16 ਦਸਬੰਰ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਅਤੇ ਪਰਮਜੀਤ ਸਿੰਘ ਭਿਉਰਾ ਨੇ ਅਪਣੇ ਭਰਾਤਾ ਜਰਨੈਲ ਸਿੰਘ ਰਾਹੀ ਸਿੱਖ ਕੌਮ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਇੱਕ ਪਾਸੇ ਤਾਂ ਸਜਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਭੁੱਖ ਹੜਤਾਲ 'ਤੇ ਬੈਠਾ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਤਿਲ ਤਿਲ ਕਰਕੇ ਮਰ ਰਿਹਾ ਹੈ ਪਰ ਦੂਸਰੇ ਪਾਸੇ ਸਾਡੇ ਕੌਮੀ ਆਗੂ ਫਿਲਮੀ ਨਚਾਰਾਂ ਦੇ ਨਾਚ ਵੇਖ ਰਹੇ ਹਨ, ਕੱਬਡੀ ਦੇ ਮੈਚ ਵੇਖੀ ਜਾ ਰਹੇ ਹਨ । ਉਨ੍ਹਾਂ ਕੋਲ ਇਨ੍ਹਾਂ ਸਭ ਵਾਸਤੇ ਸਮਾਂ ਹੈ ਪਰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਜਾ ਕੇ ਕੌਮ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚੇ ਵਿਚ ਜਾ ਕੇ ਸਿੱਖਾਂ ਦੀ ਮੰਗਾਂ ਵਲ ਧਿਆਨ ਦੇਣ ਦਾ ਸਮਾਂ ਨਹੀ ਹੈ । ਭਾਈ ਭਿਉਰੇ ਨੇ ਕਿਹਾ ਕਿ ਸਾਡਾ ਸਿੱਖ ਇਤਿਹਾਸ ਦਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਮੋਰਾਂ ਨਾਚੀ ਦਾ ਨਾਚ ਵੇਖਣ 'ਤੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਉਸ ਨੂੰ ਅਕਾਲ ਤਖ਼ਤ 'ਤੇ ਸੱਦ ਕੇ ਕੋਰੜਿਆਂ ਦੀ ਸਜਾ ਸੁਣਾਈ ਸੀ ਪਰ ਅੱਜ ਸਾਡੇ ਕੌਮੀ ਆਗੂ ਕਰੋੜਾਂ ਰੁਪਏ ਦੇ ਕੇ ਸੱਦੀਆਂ ਫਿਲਮੀ ਨਚਾਰਾਂ ਦੇ ਨਾਚ ਵੇਖ ਰਹੇ ਹਨ ਤੇ ਸਾਡੇ ਜੱਥੇਦਾਰ ਸਾਹਿਬ ਅਕਾਲੀ ਫੁਲਾ ਸਿੰਘ ਨਾ ਬਣ ਕੇ ਉਨ੍ਹਾਂ ਦੇ ਗੁਲਾਮ ਜਿਆਦਾ ਨਜ਼ਰ ਆ ਰਹੇ ਹਨ । ਭਾਈ ਗੁਰਪ੍ਰੀਤ ਸਿੰਘ ਨੇ ਕੱਬਡੀ ਮੈਚ ਦੌਰਾਨ ਸਟੇਜ ਤੇ ਚੜ੍ਹ ਕੇ ਇਨ੍ਹਾਂ ਕੁੰਭਕਰਨਾਂ ਦੀ ਨੀੰਦ ਖੋਲਣ ਦਾ ਜੋ ਉਪਰਾਲਾ ਕੀਤਾ ਉਹ ਵਧਾਈ ਦੇ ਪਾਤਰ ਹਨ ।
ਰਜੀਵ ਗਾਂਧੀ ਦੇ ਕਾਤਲਾਂ ਦੀ ਮੌਤ ਦੀ ਸਜਾ ਰੱਦ ਕਰਵਾਉਣ ਲਈ ਜੈ ਲਲਿਤਾ ਨੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾ ਕੇ ਉਨ੍ਹਾਂ ਨੂੰ ਫਾਂਸੀ ਤੋਂ ਬਚਾਇਆ ਹੀ ਨਹੀ ਸਗੋਂ ਹੁਣ ਉਨ੍ਹਾਂ ਨੂੰ ਜੇਲ੍ਹਾਂ ਵਿਚੋ ਵੀ ਰਿਹਾ ਕਰਵਾ ਦੇਣਾ ਹੈ ।ਂ ਇਕ ਤਰਫ ਸਾਡੇ ਆਗੂ ਹਨ ਜੋ ਅਪਣੇ ਹੀ ਭਰਾਵਾਂ, ਬਚਿਆਂ ਦਾ ਗਲਾ ਘੋਟ ਕੇ ਮਾਰਨ ਨੂੰ ਤੁਰੀ ਫਿਰਦੇ ਹਨ । ਉਨ੍ਹਾਂ ਨੂੰ 93 ਸਾਲ ਦਾ ਬਜੁਰਗ ਬਾਪੁ ਆਸਾ ਸਿੰਘ ਨਜ਼ਰ ਨਹੀ ਆਉਦਾਂ, 14 ਸਾਲ ਦੀ ਜਗ੍ਹਾ 19-19 ਸਾਲ ਜੇਲ੍ਹ ਕਟ ਚੁਕੇ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਾਲ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਵਰਿਆਮ ਸਿੰਘ, ਭਾਈ ਲਖਵਿੰਦਰ ਸਿੰਘ ਅਤੇ ਹੋਰ ਸਿੱਖ ਨਜ਼ਰ ਨਹੀ ਆ ਰਹੇ ਹਨ ਕਿaਕਿ ਉਨ੍ਹਾਂ ਦੀ ਕੌਮੀਅਤ ਮਰ ਚੁਕੀ ਹੈ । ਜਿਹੜੇ 84 ਕੇਸ ਪੰਜਾਬ ਨਾਲ ਸੰਬੰਧਤਿ ਹਨ ਉਨ੍ਹਾਂ ਨੂੰ ਕਿਉ ਨਹੀ ਛਡਿਆ ਜਾ ਰਿਹਾ ਕਿ ਇਸ ਬਾਰੇ ਮੁੱਖਮੰਤਰੀ ਤੇ ਉਪਮੁੱਖੰਤਰੀ ਦਸੱਣਗੇ.? ਸਾਡੇ ਆਗੂ ਰਾਜ ਤਾਂ ਕਰਨ ਪਰ ਆਪਣਾ ਕੌਮੀ ਫਰਜ ਨਾ ਭੁੱਲਣ ਕਿਉਂਕਿ ਜੇ ਸਿੱਖਾਂ ਦੀ ਕੌਮੀਅਤ ਹੀ ਮਰ ਗਈ, ਜ਼ਮੀਰ ਹੀ ਮਰ ਗਈ ਤਾਂ ਬੇਅਣਖੇ ਹੋ ਕੇ ਰਾਜ ਕਿੱਥੇ ਕਰਨਾ ਹੈ.? ਸਿੱਖਾਂ ਦੇ ਅਜ ਦੇ ਆਗੂ ਕੁਰਸੀ ਦੇ ਗੁਲਾਮ ਬਣ ਕੇ ਰਹਿ ਗਏ ਹਨ । ਹੁਣ ਮੁੜ ਤੋਂ ਸਮਾਂ ਮੰਗ ਕਰ ਰਿਹਾ ਹੈ ਕਿ ਜਲਦ ਤੋਂ ਜਲਦ ਇਸ ਅਖੌਤੀ ਲੀਡਰਸ਼ਿਪ ਤੋਂ ਛੁਟਕਾਰਾ ਪਾਉਦੇਂ ਹੋਏ ਨਵੇਂ ਸਿਰਿਉ ਪੰਥ ਦਾ ਦਰਦ ਰਖਣ ਵਾਲੇ ਵੀਰਾਂ ਨੂੰ ਅੱਗੇ ਲਿਆਇਆ ਜਾਏ।
ਉਨ੍ਹਾਂ ਕਿਹਾ ਕਿ ਕਥਾਵਾਚਕੋ ,ਰਾਗੀਓ ,ਢਾਡੀਓ ਅਤੇ ਕਵੀਓ,ਤੁਸੀਂ ਸ਼ਹੀਦਾਂ ਦੀ ਮਹਿਮਾਂ ਗਾਉਣੀ ਹੈ ਤਾਂ ਕਿ ਅਜ਼ਾਦ ਬੁਲਬੁਲਾਂ ਚਹਿਕ ਸਕਣ ਕੌਮ ਨੂੰ ਟੋਇਆਂ ਵਿਚੋ ਬਾਹਰ ਕੱਢੋ,ਉਹ ਇਤਿਹਾਸ ਗਾਓ,ਜਿਸ ਨਾਲ ਲੋਕ ਖੱਲਾਂ ਉਤਰਵਾਉਣ ਤੇ ਚਰਖੜੀਆਂ ਤੇ ਚੜਨ ਲਈ ਤਿਆਰ ਹੋ ਜਾਣ ਅਤੇ ਮਿੱਧਿਆ ਹੋਇਆ ਪੰਜ਼ਾਬ ਅਤੇ ਕੁਚਲੀ ਹੋਈ ਕੌਮ ਸਿਰ ਉੱਚਾ ਕਰਕੇ ਖਲੋ ਸਕੇ । ਸਮੇਂ ਦੀ ਮੰਗ ਹੈ ਕਿ ਤੁਹਾਡੇ ਸਾਜ਼ਾਂ ਵਿਚੋ ਵੈਣ ਨਹੀ, ਲਲਕਾਰਾਂ ਨਿਕਲਣੀਆਂ ਚਾਹੀਦੀਆਂ ਹਨ, ਢੋਲਕੀਆਂ ਦੀ ਥਾਂ ਨਗਾਰੇ ਸੁਣਾਈ ਦੇਣੇ ਚਾਹੀਦੇ ਹਨ ਤੁਹਾਡੀਆਂ ਸੁਰਾਂ ਅੱਗ ਦੀਆਂ ਲਾਟਾਂ ਅਤੇ ਅਸਮਾਨ ਦੀਆਂ ਬਿਜਲੀਆਂ ਬਣ
ਜਾਣੀਆਂ ਚਾਹੀਦੀਆਂ ਹਨ ਤਾਂ ਕਿ ਤੁਹਾਡੀਆਂ ਲੰਮੀਆਂ ਹੇਕਾਂ ਕੁਰਬਾਨੀਆਂ ਲਈ ਲੋਕਾਂ ਦੇ ਦਿਲਾਂ ਵਿਚ ਚਾਅ ਭਰ ਦੇਣ ਕਿ ਦੁਸ਼ਮਣ ਨੇ ਜੋ ਸੋਚ ਕੇ,ਵਿਉਂਤ ਕੇ,ਗੁੱਥੀ ਉਲਝਾਈ ਹੈ,ਉਹ ਹੱਥ ਜੋ ਕਾਤਲ ਬਣੇ ਹਨ,aਨ੍ਹਾਂ ਨੂੰ ਹੁਣ ਕੱਟ ਦਿਤੇ ਜਾਣਗੇ ।
ਅਜ 33 ਦਿਨ ਹੋ ਗਏ ਹਨ ਭਾਈ ਗੁਰਬਖਸ਼ ਸਿੰਘ ਨੂੰ ਭੂਖੇ ਭਾਣੇ ਰਹਿ ਕੇ ਮੋਰਚੇ ਲਾਏ ਨੂੰ, ਜੇਕਰ ਭਾਈ ਗੁਰਬਖਸ਼ ਸਿੰਘ ਨਾਲ ਭਾਣਾਂ ਵਾਪਰ ਗਿਆ ਤੇ ਧਿਆਨ ਦੇਣਾ ਕਿ ਅਕਾਲੀ ਸਰਕਾਰ, ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ. ਸ਼੍ਰੌਮਣੀ ਕਮੇਟੀ ਤੇ ਉਨ੍ਹਾਂ ਦੀ ਭਾਈਵਾਲ ਦਿੱਲੀ ਕਮੇਟੀ ਦੀ ਭਾਣਾਂ ਵਾਪਰਨ ਤੋਂ ਪਹਿਲਾਂ ਨੀੰਦ ਨਹੀ ਖੁਲੀ ਤੇ ਸਿੱਖ ਇਤਿਹਾਸ ਵੀ ਉਨ੍ਹਾਂ ਦਾ ਜ਼ਿਕਰ ਵੀ ਜਕਰੀਆਂ ਖਾਨ ਵਾਲਾ ਹੀ ਹੋਵੇਗਾ।

No comments: