Saturday, December 14, 2013

ਨਵੀਂ ਗੱਡੀ ‘ਰੈਕਸਟਨ’ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭੇਟ

Sat, Dec 14, 2013 at 5:20 PM
ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵੱਲੋਂ ਸ੍ਰੀ ਅਨੰਦ ਜੀ ਮਹਿੰਦਰਾ ਨੇ ਸੌੰਪੀ ਚਾਬੀ
ਅੰਮ੍ਰਿਤਸਰ: : 14 ਦਸੰਬਰ 2013: (ਕਿੰਗ//ਕੁਲਵਿੰਦਰ ਸਿੰਘ ‘ਰਮਦਾਸ’//ਪੰਜਾਬ ਸਕਰੀਨ): ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਚੇਅਰਮੈਨ ਸ੍ਰੀ ਅਨੰਦ ਜੀ ਮਹਿੰਦਰਾ ਵੱਲੋਂ ਆਪਣੀ ਕੰਪਨੀ ਵੱਲੋਂ ਨਵੀਂ ਕੋਰੀਅਨ ਤਕਨੀਕ ਨਾਲ ਤਿਆਰ ਪੂਰੀ ਤਰਾਂ ਆਟੋ ਮੈਟਿਕ ਲਗਜਰੀ ਗੱਡੀ ‘ਰੈਕਸਟਨ’ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭੇਟ ਕੀਤੀ। ਇਸ ਮੌਕੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਸ.ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸ੍ਰੀ ਮਤੀ ਅਨੁਰਾਗ ਮਹਿੰਦਰਾ, ਸ੍ਰੀ ਮਤੀ ਰਾਧਿਕਾ ਨਾਥ, ਸ੍ਰੀ ਵਿਰਾਜਨ ਨਾਥ, ਕੁਮਾਰੀ ਸ਼ਲੋਕਾ ਨਾਥ, ਸ੍ਰੀ ਮਨਹਾਰ ਰਥੋੜ ਤੇ ਸ੍ਰੀ ਮਤੀ ਰਸੋਥ ਪਰਿਵਾਰਕ ਮੈਂਬਰ ਨਾਲ ਸਨ।
 ਅਨੰਦ ਜੀ ਮਹਿੰਦਰਾ ਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਫਤਰ ਪਹੁੰਚਣ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ.ਰੂਪ ਸਿੰਘ, ਸ.ਸਤਬੀਰ ਸਿੰਘ ਤੇ ਸ.ਮਨਜੀਤ ਸਿੰਘ ਨੇ ਜੀ ਆਇਆ ਕਿਹਾ। ਉਪਰੰਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਨੰਦ ਜੀ ਮਹਿੰਦਰਾ ਚੇਅਰਮੈਨ ਮਹਿੰਦਰਾ ਐਂਡ ਮਹਿੰਦਰਾ ਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ, ਸ਼ਾਲ ਤੇ ਗੁਰੂ-ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ੍ਰੀ ਅਨੰਦ ਜੀ ਮਹਿੰਦਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੀ ਜਦੋਂ ਵੀ ਕੋਈ ਨਵੀਂ ਗੱਡੀ ਮਾਰਕੀਟ ’ਚ ਉਤਾਰੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤੀ ਜਾਂਦੀ ਹੈ ਤੇ ਇਥੋਂ ਆਸ਼ੀਰਵਾਦ ਲੈਣ ਉਪਰੰਤ ਹੀ ਵਿਕਰੀ ਲਈ ਸ਼ੋ-ਰੂਮਾਂ ’ਚ ਭੇਜੀ ਜਾਂਦੀ ਹੈ। ਉਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਮਹਿੰਦਰਾ ਐਂਡ ਮਹਿੰਦਰਾ ਦੀ ਅੱਜ ਨਵੀਂ ਗੱਡੀ ‘ਰੈਕਸਟਨ’ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭੇਟ ਕਰ ਰਿਹਾ ਹਾਂ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ੍ਰੀ ਅਨੰਦ ਜੀ ਮਹਿੰਦਰਾ ਦਾ ਪਰਿਵਾਰ ਗੁਰੂ-ਘਰ ਦਾ ਪੱਕਾ ਸ਼ਰਧਾਲੂ ਹੈ ਇਨਾਂ ਨੇ ਜਦੋਂ ਵੀ ਕੋਈ ਨਵੀਂ ਗੱਡੀ ਬਜ਼ਾਰ ’ਚ ਉਤਾਰੀ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭੇਟ ਕੀਤੀ। ਇਨਾਂ ਵੱਲੋਂ ਇਸ ਗੱਡੀ ਤੋਂ ਪਹਿਲਾਂ ਵੀ ਟਰੱਕ ਤੇ ਟਰੈਕਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭੇਟ ਕੀਤਾ ਗਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ.ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਹਿੰਦਰਾ ਪਰਿਵਾਰ ਗੁਰੂ-ਘਰ ਦੇ ਸ਼ਰਧਾਲੂ ਹਨ ਤੇ ਅੱਜ ਸ੍ਰੀ ਅਨੰਦ ਜੀ ਮਹਿੰਦਰਾ ਪਰਿਵਾਰ ਸਮੇਤ ਆਪ ਆ ਕੇ ਨਵੀਂ ਗੱਡੀ ‘ਰੈਕਸਟਨ’ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਭੇਟ ਕਰ ਰਹੇ ਹਨ, ਜੋ ਬਹੁਤ ਖੁਸ਼ੀ ਦੀ ਗੱਲ ਹੈ। ਉਪਰੰਤ ਸ੍ਰੀ ਅਨੰਦ ਜੀ ਮਹਿੰਦਰਾ ਤੇ ਉਨਾਂ ਦੇ ਪਰਿਵਾਰ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਮੱਥਾ ਟੇਕਿਆ, ਸ਼ਾਂਤੀ ਦੀ ਅਰਦਾਸ ਕੀਤੀ ਤੇ ਕੀਰਤਨ ਸਰਵਣ ਕੀਤਾ।
ਇਸ ਮੌਕੇ ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ ਤੇ ਸ.ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਕਮੇਟੀ, ਸ.ਮਨਜੀਤ ਸਿੰਘ ਮੰਨਾ ਵਿਧਾਇਕ, ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ ਤੇ ਸ.ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ.ਪਰਮਜੀਤ ਸਿੰਘ ਸਰੋਆ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਜਗਜੀਤ ਸਿੰਘ ਤੇ ਸ.ਬਿਜੈ ਸਿੰਘ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਹਰਮਿੰਦਰ ਸਿੰਘ ਮੂਧਲ ਸੁਪਿ੍ਰੰਟੈਡੈਂਟ ਤੋਂ ਇਲਾਵਾ ਸ੍ਰੀ ਪਰਿਕਸ਼ਤ ਘੋਸ਼ ਜੋਨਲ ਹੈੱਡ ਮਹਿੰਦਰਾ ਐਂਡ ਮਹਿੰਦਰਾ, ਸ੍ਰੀ ਮਹਿੰਦਰ ਪ੍ਰਤਾਪ ਸਿੰਘ ਰੀਜਨਲ ਹੈੱਡ ਆਦਿ ਮੌਜੂਦ ਸਨ।
ਨੋਟ:- ਤਸਵੀਰਾਂ ਈ-ਮੇਲ ਕੀਤੀਆਂ ਗਈਆਂ ਹਨ।

No comments: